ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਿਤਾਭ ਬੱਚਨ ਪਹਿਲਾਂ ਕਰਦੇ ਸਨ 800 ਰੁਪਏ ਦੀ ਨੌਕਰੀ

ਅਮਿਤਾਭ ਬੱਚਨ ਪਹਿਲਾਂ ਕਰਦੇ ਸਨ 800 ਰੁਪਏ ਦੀ ਨੌਕਰੀ

ਬਾਲੀਵੁੱਡ `ਚ ਆਪਣੇ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਮੰਤਰ ਮੁਗਧ ਕਰਨ ਵਾਲੇ ਮਹਾਨਾਇਕ ਅਮਿਤਾਭ ਬੱਚਨ ਨੂੰ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ `ਚ ਇਹ ਦਿਨ ਵੀ ਦੇਖਣੇ ਪਏ ਸਨ, ਜਦੋਂ ਉਨ੍ਹਾਂ ਦੀ ਆਵਾਜ਼ ਨੂੰ ਆਕਾਸ਼ਬਾਣੀ ਨੇ ਨਕਾਰ ਦਿੱਤਾ ਸੀ।


ਕਰੀਅਰ ਦੇ ਸ਼ੁਰੂਆਤੀ ਦਿਨਾਂ `ਚ ਅਮਿਤਾਭ ਬੱਚਨ ਨੇ ਅਕਾਸ਼ਵਾਣੀ `ਚ ਵੀ ਫਾਰਮ ਭਰਿਆ, ਪ੍ਰੰਤੂ ਉਥੇ ਕੰਮ ਕਰਨ ਦਾ ਮੌਕਾ ਨਾ ਮਿਲਿਆ। ਇੱਥੋਂ ਤੱਕ ਕਿ ਫਿਲਮ ... ਰੇਸ਼ਮਾ ਅਤੇ ‘ਸ਼ੇਰਾ` `ਚ ਆਪਣੀ ਚੰਗੀ ਆਵਾਜ਼ ਦੇ ਬਾਵਜੂਦ ਉਨ੍ਹਾਂ ਨੂੰ ਮੂਕ ਭੂਮਿਕਾ ਸਵੀਕਾਰ ਕਰਨੀ ਪਈ।


800 ਰੁਪਏ ਦੀ ਨੌਕਰੀ ਕਰਦੇ ਸਨ ਬਿੱਗ ਬੀ 


11 ਅਕਤੂਬਰ 1942 ਨੂੰ ਇਲਾਹਾਬਾਦ `ਚ ਜੰਮੇ ਅਮਿਤਾਭ ਬੱਚਨ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੋਲਕਾਤਾ `ਚ ਬਤੌਰ ਸੁਪਰਵਾਈਜਰ ਦੀ ਨੌਕਰੀ ਕੀਤੀ, ਜਿੱਥੇ ਉਨ੍ਹਾਂ ਨੂੰ 800 ਰੁਪਏ ਮਹੀਨਾ ਵੇਤਨ ਮਿਲਦਾ ਸੀ। ਸਾਲ 1968 `ਚ ਕਲਕੱਤਾ ਦੀ ਨੌਕਰੀ ਛੱਡਣ ਦੇ ਬਾਅਦ ਮੁੰਬਈ ਆ ਗਏ। ਬਚਪਨ ਤੋਂ ਹੀ ਅਮਿਤਾਭ ਬੱਚਨ ਦਾ ਝੁਕਾਅ ਅਦਾਕਾਰੀ ਵੱਲ ਸੀ ਅਤੇ ਦਲੀਪ ਕੁਮਾਰ ਤੋਂ ਪ੍ਰਭਾਵਿਤ ਰਹਿਣ ਕਾਰਨ ਉਹ ਉਨ੍ਹਾਂ ਦੀ ਤਰ੍ਹਾਂ ਅਭਿਨੇਤਾ ਬਣਨਾ ਚਾਹੁੰਦੇ ਸਨ।


ਨਿਊਜ਼ ਏਜੰਸੀ ਵਾਰਤਾ ਮੁਤਾਬਕ 1969 `ਚ ਅਮਿਤਾਭ ਬਚਨ ਨੂੰ ਪਹਿਲੀ ਵਾਰ ਖਵਾਜਾ ਅਹਿਮਦ ਅੱਬਾਸ ਦੀ ਫਿਲਮ ਸੱਤ ਹਿੰਦੁਸਤਾਨੀ `ਚ ਕੰਮ ਕਰਨ ਦਾ ਮੌਕਾ ਮਿਲਿਆ। ਪ੍ਰੰਤੂ ਇਸ ਫਿਲਮ ਦੇ ਅਸਫਲ ਹੋਣ ਕਾਰਨ ਉਹ ਦਰਸ਼ਕਾਂ ਦੇ ਵਿਚ ਕੁਝ ਖਾਸ ਪਹਿਚਾਣ ਨਹੀਂ ਬਣਾ ਸਕੇ। ਸਾਲ 1971 `ਚ ਅਮਿਤਾਭ ਬਚਨ ਨੂੰ ਰਾਜੇਸ਼ ਖੰਨਾ ਨਾਲ ਫਿਲਮ ਆਨੰਦ `ਚ ਕੰਮ ਕਰਨ ਦਾ ਮੌਕਾ ਮਿਲਿਆ। ਰਾਜੇਸ਼ ਖੰਨਾ ਜਿਵੇਂ ਸੁਪਰਸਟਾਰ ਦੇ ਰਹਿੰਦੇ ਹੋਏ ਵੀ ਅਮਿਤਾਭ ਬੱਚਨ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਆਕਰਿਸ਼ਤ ਕਰਨ `ਚ ਸਫਲ ਰਹੇ। ਇਸ ਫਿਲਮ ਲਈ ਉਨ੍ਹਾਂ ਸਹਾਇਕ ਅਭਿਨੇਤਾ ਦਾ ਫਿਲਮ ਫੇਅਰ ਪੁਰਸਕਾਰ ਦਿੱਤਾ ਗਿਆ।


ਇਸ ਫਿਲਮ ਬਾਅਦ ਅਮਿਤਾਭ ਬਣੇ ਸੁਪਰਸਟਾਰ :


ਨਿਰਮਾਤਾ ਪ੍ਰਕਾਸ਼ ਮੇਹਰਾ ਦੀ ਫਿਲਮ ‘ਜੰਜੀਰ` ਅਮਿਤਾਭ ਬੱਚਨ ਦੇ ਸਿਨੈ ਕਰੀਅਰ ਦੀ ਮਹੱਤਵਪੂਰਨ ਫਿਲਮ ਸਾਬਤ ਹੋਈ। ਫਿਲਮ ਦੀ ਸਫਲਤਾ ਦੇ ਬਾਅਦ ਬਤੌਰ ਅਭਿਨੇਤਾ ਅਮਿਤਾਭ ਬਚਨ ਫਿਲਮ ਜਗਤ `ਚ ਆਪਣੀ ਪਹਿਚਾਣ ਬਣਾਉਣ `ਚ ਕਾਮਯਾਬ ਹੋ ਗਏ। ਦਿਲਚਸਪ ਤੱਕ ਇਹ ਹੈ ਕਿ ਫਿਲਮ ਜੰਜੀਰ `ਚ ਅਮਿਤਾਭ ਬੱਚਨ ਨੂੰ ਕੰਮ ਕਰਨ ਦਾ ਮੌਕਾ ਸੁਭਾਗਿਆ ਨਾਲ ਹੀ ਮਿਲਿਆ।

 

ਸਾਲ 1973 `ਚ ਨਿਰਮਾਤਾ-ਨਿਰਦੇਸ਼ਕ ਪ੍ਰਕਾਸ਼ ਮੇਹਰਾ ਆਪਣੀ ਜੰਜੀਰ ਫਿਲਮ ਲਈ ਅਭਿਨੇਤਾ ਦੀ ਭਾਲ ਕਰ ਰਹੇ ਸਨ। ਪਹਿਲਾਂ ਤਾਂ ਉਨ੍ਹਾਂ ਇਸ ਫਿਲਮ ਲਈ ਦੇਵਾਨੰਦ ਨੂੰ ਅਪੀਲ ਕੀਤੀ ਅਤੇ ਬਾਅਦ `ਚ ਅਭਿਨੇਤਾ ਰਾਜ ਕੁਮਾਰ ਨੂੰ ਕੰਮ ਕਰਨ ਦੀ ਪੇਸ਼ਕਸ਼ ਕੀਤੀ, ਪ੍ਰੰਤੂ ਕਿਸੇ ਕਾਰਨ ਦੋਵੇਂ ਅਭਿਨੇਤਾ ਨੇ ਜੰਜੀਰ `ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amitabh Bachchan did job in 800 rupees and this film change his life