ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਅਤੇ ਆਯੁਸ਼ਮਾਨ ਖੁਰਾਨਾ ਦੀ ਫਿਲਮ ਗੁਲਾਬੋ ਸੀਤਾਬੋ ਆਨਲਾਈਨ ਰਿਲੀਜ਼ ਹੋਣ ਜਾ ਰਹੀ ਹੈ। ਇਹ 12 ਜੂਨ ਨੂੰ ਐਮਾਜ਼ਾਨ ਪ੍ਰਾਇਨ 'ਤੇ ਰਿਲੀਜ਼ ਹੋਵੇਗੀ। ਇਹ ਪਹਿਲੀ ਵੱਡੀ ਸਟਾਰਕਾਸਟ ਫਿਲਮ ਹੋਵੇਗੀ ਜੋ ਕੋਰੋਨਾ ਵਾਇਰਸ ਦੇ ਦੌਰਾਨ ਡਿਜੀਟਲੀ ਰੂਪ ਵਿੱਚ ਜਾਰੀ ਕੀਤੀ ਜਾ ਰਹੀ ਹੈ।
ਇਸ ਫਿਲਮ ਦਾ ਡਿਜੀਟਲ ਰਿਲੀਜ਼ ਅਮਿਤਾਭ ਬੱਚਨ ਲਈ ਚੁਣੌਤੀ ਹੈ, ਜਿਸ ਦੀ ਜਾਣਕਾਰੀ ਬੱਚਨ ਨੇ ਸੋਸ਼ਲ ਮੀਡੀਆ 'ਤੇ ਇੱਕ ਫੋਟੋ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ।
ਅਮਿਤਾਭ ਬੱਚਨ ਨੇ ਲਿਖਿਆ ਹੈ ਕਿ ਮੈਂ ਸਾਲ 1969 ਚ ਫਿਲਮ ਇੰਡਸਟਰੀ ਵਿਚ ਸ਼ਾਮਲ ਹੋਇਆ ਸੀ। ਹੁਣ ਸਾਲ 2020 ਚੱਲ ਰਿਹਾ ਹੈ। 51 ਸਾਲ ਹੋ ਗਏ ਹਨ। ਸਾਲਾਂ ਦੌਰਾਨ ਮੈਂ ਬਹੁਤ ਸਾਰੀਆਂ ਤਬਦੀਲੀਆਂ ਵੇਖੀਆਂ ਹਨ, ਬਹੁਤ ਸਾਰੀਆਂ ਚੁਣੌਤੀਆਂ ਨੂੰ ਅਪਣਾਇਆ ਹੈ ਤੇ ਹੁਣ ਮੈਂ ਇਕ ਹੋਰ ਚੁਣੌਤੀ ਅਪਣਾਉਣ ਜਾ ਰਿਹਾ ਹਾਂ। ਮੇਰੀ ਫਿਲਮ 'ਗੁਲਾਬੋ ਸੀਤਾਬੋ' ਡਿਜੀਟਲੀ ਤੌਰ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਮੈਂ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਂ ਇਸ ਚੁਣੌਤੀ ਦਾ ਹਿੱਸਾ ਹਾਂ।
ਦੱਸ ਦੇਈਏ ਕਿ ਫਿਲਮ ‘ਗੁਲਾਬੋ ਸੀਤਾਬੋ’ਦਾ ਨਿਰਦੇਸ਼ਨ ਸ਼ੂਜੀਤ ਸਰਕਾਰ ਨੇ ਕੀਤਾ ਹੈ। ਇਸ ਚ ‘ਪਿਕੂ’ਅਦਾਕਾਰ ਅਮਿਤਾਭ ਬੱਚਨ ਅਤੇ ‘ਵਿੱਕੀ ਡੋਨਰ’ਅਦਾਕਾਰ ਆਯੁਸ਼ਮਾਨ ਖੁਰਾਨਾ ਮੁੱਖ ਭੂਮਿਕਾ ਚ ਨਜ਼ਰ ਆਉਣ ਵਾਲੇ ਹਨ। ਜਦੋਂ ਇਸ ਫਿਲਮ ਦਾ ਪੋਸਟਰ ਜਾਰੀ ਕੀਤਾ ਗਿਆ ਤਾਂ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਸੀ। ਸਾਰੇ ਜਲਦ ਤੋਂ ਜਲਦ ਇਸ ਫਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਸਨ।
ਹੁਣ ਬਾਕੀ ਫਿਲਮਾਂ ਬਾਰੇ ਚਰਚਾ ਹੋ ਰਹੀ ਹੈ ਕਿ ਕੀ ਉਹ ਵੀ ਡਿਜੀਟਲੀ ਤੌਰ' ਤੇ ਰਿਲੀਜ਼ ਹੋਣਗੀਆਂ। ਖਬਰਾਂ ਹਨ ਕਿ ਅਭਿਸ਼ੇਕ ਬੱਚਨ ਦੀ ਫਿਲਮ 'ਲੂਡੋ', ਕਰਨ ਜੌਹਰ ਅਤੇ ਜਾਹਨਵੀ ਕਪੂਰ ਦੀ ਫਿਲਮ 'ਗੁੰਜਨ ਸਕਸੈਨਾ: ਦਿ ਕਾਰਗਿਲ ਗਰਲ' ਹਾਲ ਦੀ ਸਥਿਤੀ ਨੂੰ ਦੇਖਦੇ ਹੋਏ ਓਟੀਟੀ 'ਤੇ ਰਿਲੀਜ਼ ਹੋ ਸਕਦੀ ਹੈ।