ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿੱਗ ਬਾਸ ਦੇ ਐਕਸ-ਕੰਟੈਸਟੈਂਟ ਅਰਮਾਨ ਕੋਹਲੀ ਪ੍ਰੇਮਿਕਾ ਨੂੰ ਕੁੱਟਣ ਦੇ ਮਾਮਲੇ 'ਚ ਜਾਣਗੇ ਜੇਲ੍ਹ

armaan kohli

ਬਿੱਗ ਬਾਸ ਦੇ ਐਕਸ-ਕੰਟੈਸਟੈਂਟ ਅਤੇ ਬਾਲੀਵੁੱਡ ਅਦਾਕਾਰ ਅਰਮਾਨ ਕੋਹਲੀ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ. ਕੋਹਲੀ 'ਤੇ ਪ੍ਰੇਮਿਕਾ ਨੀਰੂ ਰੰਧਾਵਾ ਨਾਲ ਮਾਰਕੁੱਟ ਕਰਨ ਦਾ ਦੋਸ਼ ਹਨ. ਨੀਰੂ ਨੇ ਉਨ੍ਹਾਂ ਵਿਰੁੱਧ ਸ਼ਿਕਾਇਤ ਦਰਜ ਕਰਾਈ ਸੀ. ਮੁੰਬਈ ਦੀ ਬਾਂਦਰਾ ਅਦਾਲਤ ਨੇ ਅਰਮਾਨ ਦੀ ਜ਼ਮਾਨਤ ਅਰਜ਼ੀ ਖਾਰਜ ਕਰਦੇ ਹੋਏ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ. 26 ਜੂਨ ਤੱਕ ਉਨ੍ਹਾਂ ਨੂੰ ਜੇਲ੍ਹ ਚ ਹੀ ਰਹਿਣਾ ਪਵੇਗਾ. ਅਸਲ ਚ ਇਹ ਕੇਸ 5 ਜੂਨ ਦਾ ਹੈ ਜਦੋਂ ਅਚਾਨਕ ਮੀਡੀਆ 'ਚ ਇਹ ਖਬਰ ਆਈ ਕਿ ਅਰਮਾਨ ਕੋਹਲੀ ਨੇ ਪ੍ਰੇਮਿਕਾ ਨੀਰੂ ਰੰਧਾਵਾ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਹੈ. ਅਤੇ ਉਨ੍ਹਾਂ ਨੂੰ ਹਸਪਤਾਲ ਚ ਭਰਤੀ ਹੋਣਾ ਪਿਆ. ਨੀਰੂ ਨੇ ਕੋਹਲੀ ਦੇ ਖਿਲਾਫ ਸ਼ਿਕਾਇਤ ਦਰਜ ਕਰਾਈ ਸੀ. ਉਦੋਂ ਤੋਂ ਹੀ ਪੁਲਿਸ ਅਰਮਾਨ ਦੀ ਤਲਾਸ਼ ਕਰ ਰਹੀ ਸੀ ਅਤੇ ਉਨ੍ਹਾਂ ਨੂੰ 12 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ .

ਗੌਰਤਲਬ ਹੈ ਕਿ ਅਰਮਾਨ ਬਹੁਤ ਜਲਦੀ ਗੁੱਸੇ ਚ ਆ ਜਾਂਦੇ ਹਨ. ਬਿੱਗ ਬੌਸ ਸ਼ੋਅ ਦੌਰਾਨ ਵੀ ਇਹ ਦੇਖਿਆ ਗਿਆ ਹੈ. ਬਿੱਗ ਬੌਸ ਦੇ ਦੌਰਾਨ ਉਹ ਕਾਜੋਲ ਦੀ ਭੈਣ ਤਨੀਸ਼ਾ ਦੇ ਨਜ਼ਦੀਕ ਆ ਗਏ ਸਨ. ਪਰ ਕੁਝ ਸਮੇਂ ਬਾਅਦ ਦੋਵਾਂ ਦੀ ਅਲੱਗ ਹੋਣ ਦੀ ਖ਼ਬਰ ਆਉਣਾ ਸ਼ੁਰੂ ਹੋ ਗਈ. ਅਰਮਨ ਸਾਲ 2015 ਤੋਂ ਨੀਰੂ ਨਾਲ ਲਿਵ-ਇਨ ਚ ਰਹਿ ਰਹੇ ਹਨ.

ਨੀਰੂ ਨੇ ਕਿਹਾ ਕਿ, 'ਮੈਂ ਅਰਮਾਨ ਦੇ ਗੋਆ ਵਿਲਾ ਦੀ ਦੇਖਭਾਲ ਕਰਦੀ ਹਾਂ. ਉੱਥੇ ਕਿਰਾਏ ਤੇ ਰਹਿਣ ਲਈ ਆਉਣ ਵਾਲੇ ਗਾਹਕਾਂ ਦੀ ਬੁਕਿੰਗ ਦੀ ਜ਼ਿੰਮੇਵਾਰੀ ਮੇਰੀ ਹੈ. ਜਦੋਂ ਕੋਹਲੀ ਨੇ ਇੱਕ ਗਾਹਕ ਦੇ ਭੁਗਤਾਨ ਬਾਰੇ ਮੇਰੇ ਨਾਲ ਗੱਲ ਕੀਤੀ ਤਾਂ ਮੈਂ ਕਿਹਾ ਕਿ  ਭੁਗਤਾਨ ਕੀਤਾ ਗਿਆ ਹੈ ਅਤੇ ਮੈਂ ਪੈਸੇ ਦਾ ਤਬਾਦਲਾ ਕਰ ਦਿੰਨੀ ਹਾਂ, ਬਸ ਇਹ ਗੱਲ ਸੁਣਦੇ ਹੀ ਕੋਹਲੀ ਨੇ ਤੁਰੰਤ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਮੇਰੇ ਵਾਲਾਂ ਨੂੰ ਫੜ ਲਿਆ ਅਤੇ ਕੰਧ ਨਾਲ ਮੇਰਾ  ਸਿਰ  ਮਾਰਿਆ.

 ਇਸ ਘਟਨਾ ਦੇ ਬਾਅਦ ਅਰਮਾਨ ਨੇ ਕਿਹਾ ਕਿ ਉਹ ਨੀਰੂ ਨਾਲ ਵਿਆਹ ਕਰਾਉਣ ਲਈ ਤਿਆਰ ਹਨ, ਪਰ ਨੀਰੂ ਉਨ੍ਹਾਂ ਦੀ ਕਿਸੇ ਵੀ ਗੱਲ ਦਾ ਜਵਾਬ ਨਹੀਂ ਦੇ ਰਹੀ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:armaan kohli case mumbai court rejects kohlis bail