ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਯੁਸ਼ਮਾਨ ਖੁਰਾਨਾ ਦੀ ਫ਼ਿਲਮ ਅੰਧਾਧੁਨ ਨੇ ਚੀਨ ’ਚ ਮਚਾਈ ਧੂਮ

ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ (Ayushmann Khurrana) ਦੀ ਫ਼ਿਲਮ ਅੰਧਾਧੁਨ (Andhadhun) ਨੇ ਚੀਨ ਚ ਧੂਮ ਮਚਾਈ ਹੋਈ ਹੈ। ਨਿਰਦੇਸ਼ਕ ਸ਼੍ਰੀਰਾਮ ਰਾਘਵਨ ਦੀ ਇਸ ਥ੍ਰਿਲਰ–ਡ੍ਰਾਮਾ ਫ਼ਿਲਮ ਨੇ ਚੀਨ ਚ 200 ਕਰੋੜ ਰੁਪਏ ਦੇ ਪਾਰ ਕਮਾਈ ਕਰ ਲਈ ਹੈ। ਲੋਕਾਂ ਨੂੰ ਇਹ ਫ਼ਿਲਮ ਕਾਫੀ ਪਸੰਦ ਆਈ ਹੈ ਤੇ ਇਸ ਨੇ ਇਕ ਨਵਾਂ ਰਿਕਾਰਡ ਬਣਾ ਲਿਆ ਹੈ।

 

ਆਯੁਸ਼ਮਾਨ ਖੁਰਾਨਾ, ਤਬੂ ਅਤੇ ਰਾਧਿਕਾ ਆਪਟੇ ਦੀ ਅਦਾਕਾਰੀ ਨਾਲ ਸਜੀ ਇਸ ਫ਼ਿਲਮ ਨੇ ਚੀਨ ਚ ਰਿਲੀਜ਼ ਹੋਣ ਤੇ 13 ਦਿਨਾਂ ਅੰਦਰ ਹੀ ਇੰਨੀ ਕਮਾਈ ਕਰ ਲਈ ਹੈ ਤੇ ਮੀਡੀਆ ਚ ਸੁਰਖੀਆਂ ਬਣ ਰਹੀ ਹੈ।

 

ਨਿਰਦੇਸ਼ਕ ਸ਼੍ਰੀਰਾਮ ਰਾਘਵਨ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਸੀ ਕਿ ਇਕ ਛੋਟੇ ਜਿਹੇ ਪ੍ਰਯੋਗ ਵਜੋਂ ਬਣਾਈ ਗਈ ਇਹ ਫ਼ਿਲਮ ਇੰਨਾ ਲੰਬਾ ਸਫ਼ਰ ਤੈਅ ਕਰੇਗੀ ਤੇ ਲੋਕ ਇਸ ਫ਼ਿਲਮ ਨੂੰ ਇੰਨਾ ਪਸੰਦ ਕਰਨਗੇ।

 

ਦੱਸਣਯੋਗ ਹੈ ਕਿ ਚੀਨ ਚ ਇਹ ਫ਼ਿਲਮ ‘ਪਿਆਨੋ ਪਲੇਅਰ’ ਦੇ ਨਾਂ ਤੋਂ 3 ਅਪ੍ਰੈਲ 2019 ਨੂੰ ਰਿਲੀਜ਼ ਹੋਈ ਸੀ। ਨਿਰਮਾਤਾਵਾਂ ਮੁਤਾਬਕ ਬਾਲੀਵੁੱਡ ਦੀ ਫ਼ਿਲਮ ਦੰਗਲ, ਸੀਕਰੇਟ ਸੁਪਰਸਟਾਰ, ਬਜਰੰਗੀ ਭਾਈਜਾਨ ਅਤੇ ਹਿੰਦੀ ਮੀਡੀਅਮ ਮਗਰੋਂ 200 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਇਹ 5ਵੀਂ ਫ਼ਿਲਮ ਹੈ।

 

ਇਹੀ ਫ਼ਿਲਮ ਭਾਰਤ ਚ ਅਕਤੂਬਰ 2018 ਚ ਰਿਲੀਜ਼ ਹੋਈ ਸੀ ਤੇ ਬਾਕਸ ਆਫ਼ਿਸ ਤੇ 100 ਕਰੋੜ ਰੁਪਏ ਦੀ ਕਮਾਈ ਕਰਨ ਚ ਕਾਮਯਾਬ ਰਹੀ ਸੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ayushmann khurrana film andhadhun is earning handsome money in china