ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖ਼ੁਰਾਨਾ ਦੀ ਅਦਾਕਾਰੀ ਨਾਲ ਸਜੀ ਫ਼ਿਲਮ ਆਰਟੀਕਲ-15 ਦਾ ਟੀਜ਼ਰ ਅੱਜ ਸੋਮਵਾਰ ਨੂੰ ਰਿਲੀਜ਼ ਹੋ ਗਿਆ ਹੈ। ਫ਼ਿਲਮਕਾਰ ਅਨੁਭਵ ਸਿਨਹਾ ਦੀ ਇਸ ਫ਼ਿਲਮ ਚ ਆਯੁਸ਼ਮਾਨ ਖੁਰਾਨਾ ਪਹਿਲੀ ਵਾਰ ਪੁਲਿਸ ਮੁਲਾਜ਼ਮ ਦੀ ਦਿੱਖ ਚ ਨਜ਼ਰ ਆਉਣਗੇ।
ਆਯੁਸ਼ਮਾਨ ਖ਼ੁਰਾਨਾ ਅਤੇ ਉਨ੍ਹਾਂ ਦੀ ਸਹਿ ਅਦਾਕਾਰਾ ਭੂਮੀ ਪੇਡਨੇਕਰ ਅਤੇ ਯਾਮੀ ਗੌਤਮ ਦੀ ਕਲਾਕਾਰੀ ਵਾਲੀ ਕਾਮੇਡੀ ਫ਼ਿਲਮ ਇਸੇ ਸਾਲ 22 ਨਵੰਬਰ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਤੋਂ ਇਲਾਵਾ ਉਹ ਨੁਸਰਤ ਭਰੁਚਾ ਦੀ ਫ਼ਿਲਮ ਡ੍ਰੀਮ ਗਰਲ ਚ ਵੀ ਵੱਡੇ ਪਰਦੇ ਤੇ ਨਜ਼ਰ ਆਉਣਗੇ।
ਇਸ ਫ਼ਿਲਮ ਦੇ ਨਿਰਮਾਤਾ ਦਿਨੇਸ਼ ਵਿਜਾਨ ਹਨ। ਫ਼ਿਲਮ ਚ ਅਦਾਕਾਰ ਸੌਰਭ ਸ਼ੁੱਕਲਾ, ਜਾਵੇਦ ਜਾਫਰੀ ਅਤੇ ਸੀਮਾ ਪਾਹਵਾ ਵੀ ਆਪਣੇ ਜਲਵੇ ਦਿਖਾਉਣਗੇ।
ਫ਼ਿਲਮ ਵਿੱਕੀ ਡੋਨਰ ਤੋਂ ਬਾਅਦ ਅਦਾਕਾਰ ਆਯੁਸ਼ਮਾਨ ਅਤੇ ਯਾਮੀ ਗੌਤਮ ਫ਼ਿਲਮ ਬਾਲਾ ਚ ਇਕੱਠਿਆਂ ਨਜ਼ਰ ਆਉਣਗੇ। ਇਸੇ ਫ਼ਿਲਮ ਚ ਸਹਿ ਅਦਾਕਾਰਾ ਭੂਮੀ ਪੇਡਨੇਕਰ ਇਕ ਹੋਰ ਫ਼ਿਲਮ ਸਾਂਡ ਕੀ ਆਂਖ ਚ ਅਦਾਕਾਰਾ ਤਾਪਸੀ ਪੰਨੂੰ ਨਾਲ ਨਜ਼ਰ ਆਉਣਗੀ।
.