ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਿਲਮ ਡ੍ਰੀਮ ਗਰਲ ’ਚ ਇਸ ਅੰਦਾਜ਼ ’ਚ ਨਜ਼ਰ ਆਉਣਗੇ ਆਯੁਸ਼ਮਾਨ ਖੁਰਾਨਾ

ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ (Ayushmann Khurrana) ਦੀ ਨਵੀਂ ਫ਼ਿਲਮ ਡ੍ਰੀਮ ਗਰਲ (Dream Girl) ਇਸ ਸਾਲ ਸਤੰਬਰ ਚ ਰਿਲੀਜ਼ ਹੋਣ ਵਾਲੀ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਗਈ ਸੀ। ਇਸ ਫ਼ਿਲਮ ਦਾ ਪਹਿਲਾ ਪੋਸਟਰ ਜਦੋਂ ਰਿਲੀਜ਼ ਕੀਤਾ ਗਿਆ ਸੀ ਤਾਂ ਉਸ ਵਿਚ ਆਯੁਸ਼ਮਾਨ ਖੁਰਾਨਾ ਸਾੜੀ ਪਾਉਂਦੇ ਹੋਏ ਨਜ਼ਰ ਆ ਰਹੇ ਸਨ।

 

ਕਈ ਹਿੱਟ ਫ਼ਿਲਮਾਂ ਦੇਣ ਮਗਰੋਂ ਆਯੁਸ਼ਮਾਨ ਹੁਣ ਇਹ ਨਵੀਂ ਫ਼ਿਲਮ ਨਾਲ ਦਰਸ਼ਕਾਂ ਨੂੰ ਲੁਭਾਉਣ ਲਈ ਤਿਆਰ ਹੈ। ਫ਼ਿਲਮ ਦੀ ਸ਼ੂਟਿੰਗ ਪਿਛਲੇ ਸਾਲ ਆਗਰਾ ਚ ਸ਼ੁਰੂ ਹੋਈ ਸੀ। ਕਿਹਾ ਜਾ ਰਿਹਾ ਹੈ ਕਿ ਇਸ ਫ਼ਿਲਮ ਚ ਆਯੁਸ਼ਮਾਨ ਦੇ ਤਿੰਨ ਕਿਰਦਾਰ ਹਨ। ਇਸ ਵਿਚ ਸੀਤਾ, ਦ੍ਰੋਪਤੀ ਅਤੇ ਰਾਧਾ ਦੇ ਕਿਰਦਾਰ ਸ਼ਾਮਲ ਹਨ ਜਿਸ ਨੂੰ ਆਯੁਸ਼ਮਾਨ ਖੁੱਦ ਨਿਭਾਉਣ ਵਾਲੇ ਹਨ।

 

ਇਸ ਤੋਂ ਇਲਾਵਾ ਫ਼ਿਲਮ ਚ ਰਾਮਾਇਣ, ਮਹਾਭਾਰਤ ਅਤੇ ਕ੍ਰਿਸ਼ਨਲੀਲਾ ਦੇ ਵਿਸ਼ਿਆਂ ਨੂੰ ਲਿਆ ਜਾਵੇਗਾ। ਅਦਾਕਾਰਾ ਵਜੋਂ ਇਸ ਫ਼ਿਲਮ ਚ ਨੁਸਰਤ ਬਰੁਚਾ ਨਜ਼ਰ ਆਉਣਗੀ। ਹਾਲਾਂਕਿ ਲੜਕੀ ਦਾ ਕਿਰਦਾਰ ਆਯੁਸ਼ਮਾਨ ਨੂੰ ਦਿੱਤਾ ਗਿਆ ਹੈ। ਫ਼ਿਲਮ ਚ ਆਯੁਸ਼ਮਾਨ ਹਰਿਆਣਵੀ ਬੋਲਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਚ ਮਨਜੋਤ ਸਿੰਘ ਵੀ ਨਜ਼ਰ ਆਉਣਗੇ।

 

ਇਸ ਫ਼ਿਲਮ ਨਾਲ ਲੇਖਕ ਰਾਜ ਸ਼ਾਡਿਲਿਆ ਦੀ ਡਾਇਰੈਕਸ਼ਨ ਚ ਸ਼ੁਰੂਆਤ ਹੋਵੇਗੀ। ਰਾਜ ਨੂੰ ਕਾਮੇਡੀ ਕਹਾਣੀ ਅਤੇ ਗੈਂਗਸ ਲਿਖਣ ਦਾ ਮਾਸਟਰ ਮੰਨਿਆ ਜਾਂਦਾ ਹੈ।

 

ਜਸਟਿਸ ਗੋਗੋਈ ਮਾਮਲਾ: SC ਨੇ ਪੁੱਛਿਆ, ਸੁਣਵਾਈ ਦੀ ਕਾਹਲੀ ਕਿਉਂ?

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ayushmann Khurrana will be seen in film dream girl with a women role releasing date of dream girl