ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਿ਼ਲਮ ‘ਬਧਾਈ ਹੋ` ਦੇ ਤਮਾਕੂਨੋਸ਼ੀ ਦੇ ਦ੍ਰਿਸ਼ ਕੱਟਣ ਦੇ ਹੁਕਮ

ਫਿ਼ਲਮ ‘ਬਧਾਈ ਹੋ` ਦੇ ਤਮਾਕੂਨੋਸ਼ੀ ਦੇ ਦ੍ਰਿਸ਼ ਕੱਟਣ ਦੇ ਹੁਕਮ

ਦਿੱਲੀ ਸਰਕਾਰ ਨੇ ਹਿੰਦੀ ਫਿ਼ਲਮ ‘ਬਧਾਈ ਹੋ` ਦੇ ਡਾਇਰੈਕਟਰ, ਪ੍ਰੋਡਿਊਸਰ ਤੇ ਅਦਾਕਾਰਾਂ ਨੂੰ ਕਾਨੂੰਨੀ ਨੋਟਿਸ ਜਾਰੀ ਕਰ ਕੇ ਇਸ `ਚੋਂ ਤਮਾਕੂਨੋੋਸ਼ੀ ਦੇ ਦ੍ਰਿਸ਼ ਕੱਟਣ ਲਈ ਆਖਿਆ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਫਿ਼ਲਮ `ਚ ਤਮਾਕੂ ਉਤਪਾਦਾਂ ਦੀ ਕੀਤੀ ਗਈ ਪ੍ਰੋਮੋਸ਼ਨ ਦੇ ਦ੍ਰਿਸ਼ ਕੱਟੇ ਜਾਣ। ਇਹ ਜਾਣਕਾਰੀ ਐਤਵਾਰ ਨੂੰ ਦਿੱਲੀ ਸੂਬੇ ਦੇ ਤਮਾਕੂ ਕੰਟਰੋਲ ਅਧਿਕਾਰੀ ਤੇ ਵਧੀਕ ਨਿਰਦੇਸ਼ਕ ਐੱਸ.ਕੇ. ਅਰੋੜਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਸ ਫਿ਼ਲਮ ‘ਬਧਾਈ ਹੋ` ਵਿੱਚ ਬਹੁਤ ਸਾਰੇ ਦ੍ਰਿਸ਼ ਮੌਜੂਦ ਹਨ, ਜਿਨ੍ਹਾਂ ਵਿੱਚ ਉਹ ਤਮਾਕੂਨੋਸ਼ੀ ਕਰਦੇ ਵਿਖਾਈ ਦਿੰਦੇ ਹਨ। ਅਮਿਤ ਸ਼ਰਮਾ ਦੀ ਫਿ਼ਲਮ ‘ਬਧਾਈ ਹੋ` ਬੀਤੀ 18 ਅਕਤੂਬਰ ਨੂੰ ਰਿਲੀਜ਼ ਹੋਈ ਸੀ। ਇਸ ਫਿ਼ਲਮ `ਚ ਅਯੁਸ਼ਮਾਨ ਖੁਰਾਨਾ ਤੇ ਨੀਨਾ ਗੁਪਤਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ।


ਅਧਿਕਾਰੀ ਨੇ ਕਿਹਾ ਕਿ ਤਮਾਕੂ ਬ੍ਰਾਂਡ ਦੀ ਪ੍ਰੋਮੋਸ਼ਨ ਵੀ ਵਾਰ-ਵਾਰ ਕੀਤੀ ਗਈ ਹੈ, ਜੋ ਕਾਨੂੰਨ ਦੀ ਉਲੰਘਣਾ ਹੈ। ਇਸੇ ਲਈ ਇਹ ਸਾਰੇ ਦ੍ਰਿਸ਼ ਫਿ਼ਲਮ `ਚੋਂ ਕੱਢਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਦਾ ਸਿਹਤ ਵਿਭਾਗ ਪਹਿਲਾਂ ਵੀ ਕਈ ਵਾਰ ਬਾਲੀਵੁੱਡ ਦੀਆਂ ਫਿ਼ਲਮਾਂ ਨੂੰ ਅਜਿਹੇ ਦ੍ਰਿਸ਼ ਕੱਟਣ ਲਈ ਆਖ ਚੁੱਕਾ ਹੈ। ਬਾਲੀਵੁੱਡ ਦੇ ਸਿਤਾਰੇ ਨੌਜਵਾਨਾਂ ਦੇ ਆਦਰਸ਼ ਹੁੰਦੇ ਹਨ ਤੇ ਉਨ੍ਹਾਂ ਦੀ ਹਰ ਹਰਕਤ ਦੀ ਉਹ ਨਕਲ ਵੀ ਅੰਨ੍ਹੇਵਾਹ ਕਰਦੇ ਹਨ। ਇਸ ਲਈ ਅਜਿਹੇ ਦ੍ਰਿਸ਼ਾਂ ਤੋਂ ਬਚਣ ਦੀ ਲੋਡ ਹੈ।


ਬਾਲੀਵੁੱਡ ਨੂੰ ਨੈਤਿਕ ਆਧਾਰ `ਤੇ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਆਪਣੀ ਜਿ਼ੰਮੇਵਾਰੀ ਸਮਝਣੀ ਚਾਹੀਦੀ ਹੈ।


ਦਿੱਲੀ ਦਾ ਸਿਹਤ ਵਿਭਾਗ ਇਸ ਤੋਂ ਪਹਿਲਾਂ ਅਜੇ ਦੇਵਗਨ, ਅਕਸ਼ੇ ਕੁਮਾਰ ਤੇ ਅਕਸ਼ੇ ਖੰਨਾ ਜਿਹੇ ਸਿਤਾਰਿਆਂ ਨੂੰ ਵੀ ਨੋਟਿਸ ਜਾਰੀ ਕਰ ਚੁੱਕਾ ਹੈ। ਅਕਸ਼ੇ ਕੁਮਾਰ ਦੀ ਫਿ਼ਲਮ ‘ਗੋਲਡ` `ਚ ਤਮਾਕੂਨੋਸ਼ੀ ਦੇ ਬਹੁਤ ਸਾਰੇ ਦ੍ਰਿਸ਼ ਹਨ, ਜਿਨ੍ਹਾਂ ਤੋਂ ਬਚਿਆ ਜਾ ਸਕਦਾ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Badhai Ho told to cut smoking scenes