ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭੂਮੀ ਪੇਡਨੇਕਰ ਦਾ ਖੁਲਾਸਾ, ਚਲ ਰਿਹੈ ਮੇਰਾ ਸਭ ਤੋਂ ਚੰਗਾ ਦੌਰ

ਬਾਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ (Bhumi Pednekar) ਨੇ ਸਾਲ 2015 ਚ ਆਪਣੀ ਅਦਾਕਾਰੀ ਕਰਿਅਰ ਦੀ ਸ਼ੁਰੂਆਤ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਸ਼ਰਤ ਕਟਾਰਿਆ, ਆਰਐਸ ਪ੍ਰਸੰਨਾ, ਅਭਿਸ਼ੇਕ ਚੌਬੇ ਅਤੇ ਜ਼ੋਯਾ ਅਖ਼ਤਰ ਸਮੇਤ ਕਈ ਪ੍ਰਭਾਵਸ਼ਾਲੀ ਨਿਰਦੇਸ਼ਕਾਂ ਨਾਲ ਕੰਮ ਕੀਤਾ। ਭੂਮੀ ਦਾ ਕਹਿਣਾ ਹੈ ਕਿ ਉਹ ਕਾਫੀ ਖੁਸ਼ਨਸੀਬ ਹਨ ਕਿ ਉਨ੍ਹਾਂ ਨੂੰ ਦੇਸ਼ ਦੇ ਕੁਝ ਸਭ ਤੋਂ ਵਧੀਆ ਫਿਲਮਕਾਰਾਂ ਦਾ ਭਰੋਸਾ ਮਿਲਿਆ।

 

ਭੂਮੀ ਨੇ ਇਕ ਬਿਆਨ ਚ ਕਿਹਾ ਕਿ ਇਕ ਕਲਾਕਾਰ ਵਜੋਂ ਮੈਨੂੰ ਲਗਾਤਾਰ ਚੰਗੀਆਂ ਕਹਾਣੀਆਂ ਦੀ ਭਾਲ ਰਹਿੰਦੀ ਹੈ ਤੇ ਸ਼ੁਕਰ ਹੈ ਕਿ ਮੈਂ ਇਸ ਚ ਸਫਲ ਵੀ ਰਹੀ। ਮੇਰੀ ਅਗਲੀ ਫਿਲਮਾਂ ਦੀ ਕਹਾਣੀ ਵੀ ਬੇਹਦ ਸ਼ਾਨਦਾਰ ਹੈ ਜਿਹੜੀ ਮੈਨੂੰ ਕਾਫੀ ਪਸੰਦ ਹੈ। ਇਨ੍ਹਾਂ ਚੋਂ ਹਰੇਕ ਇਕ ਫਿਲਮ ਚ ਮੈਂ ਇਕ ਵੱਖਰੇ ਅਵਤਾਰ ਚ ਨਜ਼ਰ ਆਵਾਂਗੀ ਤੇ ਇਹੀ ਉਹ ਚੀਜ਼ ਹੈ ਜਿਹੜੀ ਸਿਨੇਮਾ ਕਰਨ ਲਈ ਮੈਨੂੰ ਉਤਸ਼ਾਹਤ ਕਰਦੀ ਹੈ।

 

ਭੂਮੀ ਨੇ ਖੁਲਾਸਾ ਕਰਦਿਆਂ ਕਿਹਾ ਕਿ ਮੈਂ ਆਪਣੇ ਕਰਿਅਰ ਦੇ ਇਕ ਕਾਫੀ ਚੰਗੇ ਦੌਰ ਚ ਹਾਂ ਤੇ ਹਰੇਕ ਉਹ ਫਿਲਮ ਜਿਸ ਨੂੰ ਮੈਂ ਕਰ ਰਹੀ ਹਾਂ ਉਨ੍ਹਾਂ ਚ ਆਪਣਾ ਸਭ ਤੋਂ ਵਧੀਆ ਕੰਮ ਕਰਦੇ ਰਹਿਣਾ ਚਾਹੁੰਦੀ ਹਾਂ।

 

ਦੱਸ ਦੇਈਏ ਕਿ ਭਵਿੱਖ ਚ ਭੂਮੀ ਫ਼ਿਲਮ ਸਾਂਡ ਕੀ ਆਂਖ, ਭੂਤ-1: ਦ ਹਾਂਟੇਡ ਸ਼ਿਪ, ਡਾਲੀ ਕਿਟੀ ਔਰ ਵੋ ਚਮਕਤੇ ਸਿਤਾਰੇ, ਬਾਲਾ, ਪਤੀ ਪਤਨੀ ਔਰ ਵੋ ਅਤੇ ਤਖਤ ਵਰਗੀਆਂ ਫਿਲਮਾਂ ਚ ਨਜ਼ਰ ਆਉਣਗੀ।

 

 

 

 

 
 
 
 
 
 
 
 
 
 
 
 
 

पीस ओफ माइंड ✌🏻 . . . #mood #tuesday #thoughts

A post shared by Bhumi Pednekar (@bhumipednekar) on

 

 

 

 

 

 

 

 
 
 
 
 
 
 
 
 
 
 
 
 

Just 💋 . . . @deme_love_ @pranita.abhi #wednesday #morning #insta #love #military

A post shared by Bhumi Pednekar (@bhumipednekar) on

 

 

 

 

 

 

 

 

 

 

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bhumi Pednekar Says My Characters Need to Be Layered Complex and Have a Strong Sense of Being