ਸੰਜੇ ਦੱਤ ਦੀ ਜੀਵਨੀ (ਬਾਇਓਪਿਕ) `ਤੇ ਬਣੀ ਫਿ਼ਲਮ ‘ਸੰਜੂ` ਨੇ ਅੱਜ-ਕੱਲ੍ਹ ਧੂਮ ਮਚਾਈ ਹੋਈ ਹੈ। ਉਸ ਫਿ਼ਲਮ ਦੀ ਇਸ ਅੰਤਾਂ ਦੀ ਕਾਮਯਾਬੀ ਨੂੰ ਵੇਖਦਿਆਂ ਹੁਣ ਕਈ ਅਦਾਕਾਰ ਤੇ ਡਾਇਰੈਕਟਰ ਬਾਇਓਪਿਕ ਫਿ਼ਲਮਾਂ `ਤੇ ਆਪਣਾ ਹੱਥ ਅਜ਼ਮਾਉਣਾ ਚਾਹੁੰਦੇ ਹਨ। ਇਨ੍ਹਾਂ ਵਿੱਚ ਨਵਾਂ ਨਾਂਅ ਸ਼ਾਮਲ ਹੋਇਆ ਹੈ ਫਿ਼ਲਮ ‘ਤੇਰੀ ਭਾਭੀ ਹੈ ਪਗਲੇ` ਤੋਂ ਪ੍ਰਸਿੱਧ ਹੋਏ ਡਾਇਰੈਕਟਰ ਵਿਮੋਦ ਤਿਵਾਰੀ ਦਾ, ਜੋ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਵਿਵਾਦਗ੍ਰਸਤ ਜੀਵਨ `ਤੇ ਫਿ਼ਲਮ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਖ਼ੁਦ ਇਹ ਇੱਛਾ ਪ੍ਰਗਟਾਈ ਹੈ।
ਕਪਿਲ ਸ਼ਰਮਾ `ਤੇ ਬਣਨੀ ਚਾਹੀਦੀ ਹੈ ਫਿ਼ਲਮ...
ਬੀਤੇ ਦਿਨੀਂ ਵਿਨੋਦ ਤਿਵਾਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ - ‘‘ਸੰਜੇ ਦੱਤ ਦੀ ਬਾਇਓਪਿਕ ਫਿ਼ਲਮ ‘ਸੰਜੂ` ਵੇਖਣ ਤੋਂ ਬਾਅਦ ਮੇਰੀ ਇੱਛਾ ਕਪਿਲ ਸ਼ਰਮਾ ਦੀ ਬਾਇਓਪਿਕ ਫਿ਼ਲਮ ਬਣਾਉਣ ਦੀ ਹੋ ਰਹੀ ਹੈ। ਮੈਨੂੰ ਲੱਗਦਾ ਹੈ ਕਿ ਕਪਿਲ ਸ਼ਰਮਾ ਦੀ ਸਮੁੱਚੀ ਕਹਾਣੀ ਦਰਸ਼ਕਾਂ ਸਾਹਵੇਂ ਪੇਸ਼ ਕੀਤੀ ਜਾਣੀ ਚਾਹੀਦੀ ਹੈ। ਸਾਲ 2010 ਦੌਰਾਨ ਅਸੀਂ ਕਪਿਲ ਸ਼ਰਮਾ ਨਾਲ ਇੱਕ ਫਿ਼ਲਮ ਬਣਾਉਣੀ ਚਾਹੁੰਦੇ ਸਾਂ ਪਰ ਉਸ ਵੇਲੇ ਕੁਝ ਕਾਰਨਾਂ ਕਰ ਕੇ ਅਸੀਂ ਉਹ ਬਣਾ ਨਹੀ਼ ਸਕੇ ਸਾਂ ਪਰ ਹੁਣ ਸਾਨੂੰ ਲੱਗਦਾ ਹੈ ਕਿ ਕਪਿਲ ਦੇ ਨਾਲ ਨਹੀਂ ਤਾਂ ਕੋਈ ਗੱਲ ਨਹੀਂ ਪਰ ਕਪਿਲ ਸ਼ਰਮਾ `ਤੇ ਫਿ਼ਲਮ ਜ਼ਰੂਰ ਬਣਨੀ ਚਾਹੀਦੀ ਹੈ।``