ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਲੀਵੁੱਡ ਅਦਾਕਾਰ ਐਜਾਜ਼ ਖ਼ਾਨ ‘ਨਸ਼ੀਲੇ ਪਦਾਰਥਾਂ ਸਮੇਤ‘ ਗ੍ਰਿਫ਼ਤਾਰ

ਬਾਲੀਵੁੱਡ ਅਦਾਕਾਰ ਐਜਾਜ਼ ਖ਼ਾਨ ‘ਨਸ਼ੀਲੇ ਪਦਾਰਥਾਂ ਸਮੇਤ‘ ਗ੍ਰਿਫ਼ਤਾਰ

ਬਾਲੀਵੁੱਡ ਅਦਾਕਾਰ ਅਤੇ ਪ੍ਰਸਿੱਧ ਟੀਵੀ ਸ਼ੋਅ ‘ਬਿੱਗ ਬੌਸ-7` ਦੇ ਉਮੀਦਵਾਰ ਐਜਾਜ਼ ਖ਼ਾਨ ਨੂੰ ਨਵੀਂ ਮੁੰਬਈ `ਚ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਉਸ ਨੂੰ ਨਵੀਂ ਮੁੰਬਈ ਲਾਗਲੇ ਸੀਬੀਡੀ ਬੇਲਾਪੁਰ ਦੇ ਇੱਕ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਗਿਆ।


ਪੁਲਿਸ ਡਿਪਟੀ ਕਮਿਸ਼ਨਰ (ਅਪਰਾਧ) ਤੁਸ਼ਾਰ ਦੋਸ਼ੀ ਨੇ ਦੱਸਿਆ ਕਿ ਖ਼ੁਫ਼ੀਆ ਜਾਣਕਾਰੀ ਦੇ ਆਧਾਰ `ਤੇ 35 ਸਾਲਾ ਅਦਾਕਾਰ ਨੂੰ ਬੇਲਾਪੁਰ ਦੇ ਇੱਕ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਗਿਆ। ਮੁੰਬਈ ਦੇ ਅੰਧੇਰੀ ਇਲਾਕੇ ਦੇ ਰਹਿਣ ਵਾਲੇ ਐਜਾਜ਼ ਖ਼ਾਨ ਕੋਲੋਂ ਪਾਰਟੀਆਂ `ਚ ਵਰਤੇ ਜਾਣ ਵਾਲੇ ਨਸ਼ੀਲੇ ਪਦਾਰਥ ‘ਐਕਸਟੇਸੀ` ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।


ਪੁਲਿਸ ਵੱਲੋਂ ਜਾਰੀ ਬਿਆਨ ਮੁਤਾਬਕ ਐਜਾਜ਼ ਖ਼ਾਨ ਵਿਰੁੱਧ ਐੱਨਡੀਪੀਅੇੱਸ ਕਾਨੂੰਨ ਤੇ ਹੋਰ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਸਥਾਨਕ ਅਦਾਲਤ ਨੇ ਉਸ ਨੂੰ 25 ਅਕਤੂਬਰ ਤੱਕ ਪੁਲਿਸ ਰਿਮਾਂਡ `ਚ ਭੇਜ ਦਿੱਤਾ ਹੈ। ਪੁਲਿਸ ਮੁਤਾਬਕ ਐਜਾਜ਼ ਖ਼ਾਨ ਕੋਲੋਂ ਬਰਾਮਦ ਹੋਏ ਨਸ਼ੀਲੇ ਪਦਾਰਥਾਂ ਦੀ ਕੀਮਤ 2.20 ਲੱਖ ਰੁਪਏ ਹੈ।


ਐਜਾਜ਼ ਖ਼ਾਨ ਬਾਲੀਵੁੱਡ ਦੀਆਂ ਕਈ ਫਿ਼ਲਮਾਂ ਤੇ ਟੀਵੀ ਲੜੀਵਾਰਾਂ `ਚ ਕੰਮ ਕੀਤਾ ਹੈ। ਉਸ ਨੂੰ ਸਾਲ 2016 ਦੌਰਾਨ 36 ਸਾਲਾਂ ਦੀ ਇੱਕ ਹੇਅਰ-ਸਟਾਈਲਿਸਟ ਨੂੰ ਅਸ਼ਲੀਲ ਤਸਵੀਰਾਂ ਤੇ ਅਪਮਾਨਜਨਕ ਸੁਨੇਹੇ ਭੇਜਣ ਦੇ ਦੋਸ਼ ਅਧੀਨ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bollywood Actor Aijaz Khan arrested with drugs