ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2020 ’ਚ ਰਿਲੀਜ਼ ਹੋਵੇਗੀ ਬਾਲੀਵੁੱਡ ਫ਼ਿਲਮ ‘ਸਰਦਾਰ ਉੱਧਮ ਸਿੰਘ’

ਬਾਲੀਵੁੱਡ ਫ਼ਿਲਮ ਸੰਜੂ, ਮਨਮਰਜ਼ੀਆਂ ਅਤੇ ਉਰੀ ਚ ਧਮਾਲ ਮਚਾਉਣ ਵਾਲੇ ਅਦਾਕਾਰ ਵਿੱਕੀ ਕੌਸ਼ਲ ਦੀ ਆਉਣ ਵਾਲੀ ਫ਼ਿਲਮ ‘ਸਰਦਾਰ ਉੱਧਮ ਸਿੰਘ’ ਹੁਣੇ ਤੋਂ ਸੁਰਖੀਆਂ ਚ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਇਹ ਫ਼ਿਲਮ ਸਾਲ 2020 ਚ ਰਿਲੀਜ਼ ਹੋਵੇਗੀ।

 

ਉਰੀ ਫ਼ਿਲਮ ਚ ਵਿੱਕੀ ਕੌਸ਼ਲ ਦੀ ਅਦਾਕਾਰੀ ਦੀ ਕਾਫੀ ਸ਼ਲਾਘਾ ਹੋਈ ਸੀ। 16 ਮਈ ਨੂੰ ਉਹ ਆਪਣਾ 31ਵਾਂ ਜਨਮ ਦਿਨ ਮਨਾ ਰਹੇ ਹਨ। ਆਪਣੀ ਮਿਹਨਤ ਸਦਕੇ ਹੀ ਵਿੱਕੀ ਅੱਜ ਬਾਲੀਵੁੱਡ ਦੇ ਇਸ ਖਾਸ ਮੁਕਾਮ ਤੇ ਪੁੱਜੇ ਹਨ।

 

16 ਮਈ 1988 ਚ ਮੁੰਬਈ ਦੇ ਚੌਲ ਇਲਾਕੇ ਚ ਜਨਮੇ ਵਿੱਕੀ ਕੌਸ਼ਲ ਪੰਜਾਬੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਨੇ ਆਪਣੀ ਗੈਜੂਏਸ਼ਨ ਦੀ ਡਿਗਰੀ ਇਲੈਕਟ੍ਰਾਨਿਕਸ ਅਤੇ ਟੈਲੀਕਾਮ ਇੰਜੀਨਿਅਰ ਵਜੋਂ ਸਾਲ 2009 ਚ ਹਾਸਲ ਕੀਤੀ। ਸਾਲ 2010 ਚ ਉਨ੍ਹਾਂ ਨੇ ਆਪਣੀ ਪੜਾਈ ਨੂੰ ਕਿਨਾਰੇ ਕਰਕੇ ਫ਼ਿਲਮਕਾਰ ਅਨੁਰਾਗ ਕਸ਼ੱਅਪ ਨਾਲ ਫ਼ਿਲਮ ਗੈਂਗਸ ਆਫ ਵਾਸੇਪੁਰ ਚ ਸਹਾਇਕ ਡਾਇਰੈਕਟਰ ਵਜੋਂ ਕੰਮ ਕੀਤਾ ਸੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bollywood film Sardar Udham Singh to be released in 2020