ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੀਪਿਕਾ ਪਾਦੁਕੋਣ ਦੀ ਫ਼ਿਲਮ ਛਪਾਕ ਦੀ ਸ਼ੂਟਿੰਗ ਮੁਕੰਮਲ, ਫ਼ੋਟੋ ਕੀਤੀ ਸਾਂਝੀ

ਬਾਲੀਵੁੱਡ ਦੀ ਡਿੰਪਲ ਗਰਲ ਦੀਪਿਕਾ ਪਾਦੁਕੋਣ (Deepika Padukone) ਨੇ ਆਪਣੀ ਆਉਣ ਵਾਲੀ ਫ਼ਿਲਮ ਛਪਾਕ (Chhapaak) ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਗੱਲ ਦੀ ਜਾਣਕਾਰੀ ਦੀਪਿਕਾ ਨੇ ਸੋਸ਼ਲ ਮੀਡੀਆ ਦੁਆਰਾ ਦਿੱਤੀ।

 

ਦੀਪਿਕਾ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਮੇਰੇ ਕਰਿਅਰ ਦੀ ਸਭ ਤੋਂ ਬੇਹਤਰੀਨ ਫਿਲ਼ਮ ਦੀ ਸ਼ੂਟਿੰਗ ਪੂਰੀ ਹੋਈ।

 

ਇਸ ਸੰਦੇਸ਼ ਦੇ ਨਾਲ ਹੀ ਦੀਪਿਕਾ ਨੇ ਇਕ ਤਸਵੀਰ ਵੀ ਸਾਂਝੀ ਕੀਤੀ ਜਿਸ ਚ ਫ਼ਿਲਮ ਦੇ ਹੋਰਨਾਂ ਅਦਾਕਾਰ ਅਤੇ ਕਰੂ ਮੈਂਬਰ ਯਾਦਗਾਰ ਪਲਾਂ ਨੂੰ ਹਮੇਸ਼ਾ ਲਈ ਕੈਦ ਕਰਨ ਲਈ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ।

 

ਦੀਪਿਕਾ ਨੇ ਆਪਣੇ ਕਿਰਦਾਰ ਬਾਰੇ ਕਿਹਾ ਸੀ ਕਿ ਇਹ ਇਕ ਬਹੁਤ ਹੀ ਮਹੱਤਵਪੂਰਨ ਕਹਾਣੀ ਹੈ ਤੇ ਇਹ ਸੱਚੀ ਘਟਨਾ ਤੇ ਆਧਾਰਿਤ ਹੈ, ਇਸ ਲਈ ਉਮੀਦ ਕਰਦੀ ਹਾਂ ਕਿ ਇਸ ਤੋਂ ਕਈ ਚੰਗੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਣਗੀਆਂ।

 

ਦੱਸਣਯੋਗ ਹੈ ਕਿ ਫ਼ਿਮਲਕਾਰ ਮੇਘਨਾ ਗੁਲਜ਼ਾਰ ਦੁਆਰਾ ਬਣਾਈ ਗਈ ਇਹ ਫ਼ਿਲਮ ਤੇਜ਼ਾਬ ਪੀੜਤ ਲਕਸ਼ਮੀ ਅਗਰਵਾਲ ਦੀ ਜ਼ਿੰਦਗੀ ਤੇ ਆਧਾਰਿਤ ਹੈ। ਇਸ ਫ਼ਿਲਮ ਚ ਦੀਪਿਕਾ ਪਾਦੁਕੋਣ ਦੇ ਨਾਲ ਵਿਕਰਾਂਤ ਮੈਸੀ ਵੀ ਹਨ। ਇਹ ਫ਼ਿਲਮ 10 ਜਨਵਰੀ 2020 ਨੂੰ ਰਿਲੀਜ਼ ਹੋਵੇਗੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Deepika Padukone: shared a viral picture of malti acid attack survivor on social media