ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੀਆ ਮਿਰਜ਼ਾ ਨੇ ਵੈਬ ਸੀਰੀਜ਼ 'ਕਾਫਿਰ’ ਦੀ ਥੀਮ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

ਵੈਬ ਸੀਰੀਜ਼ ‘ਕਾਫ਼ਿਰ’ ਦੀ ਮੁੱਖ ਅਦਾਕਾਰਾ ਦੀਆ ਮਿਰਜ਼ਾ (Dia Mirza) ਨੇ ਇਸ ਸੀਰੀਜ਼ ਦੀ ਥੀਮ ਬਹੁਤ ਦਮਦਾਰ ਹੈ ਤੇ ਇਹ ਸਾਰੇ ਮਿਥਾਂ ਨੂੰ ਤੋੜ ਦੇਵੇਗੀ। ਅਦਾਕਾਰਾ ਨੇ ਕਿਹਾ ਕਿ ਇਸ ਸ਼ੋਅ ਤੇ ਕੰਮ ਕਰਨਾ ਨਿਜੀ ਤੌਰ ਤੇ ਨਾਭੁੱਲਣਯੋਗ ਸਫਰ ਰਿਹਾ।

 

 

 

 

ਦੀਆ ਮਿਰਜ਼ਾ ਨੇ ਕਿਹਾ ਕਿ ਕਸ਼ਮੀਰ ਅਧਾਰਿਤ ਕਹਾਣੀ ਸੱਚੀ ਘਟਨਾਵਾਂ ਤੋਂ ਪ੍ਰੇਰਿਤ ਹੈ। ਇਹ ਜਾਨਣਾ ਬੇਹਦ ਦਿਲਚਸਪ ਰਹੇਗਾ ਕਿ ਔਰਤਾਂ ਲਈ ਪੂਰੀ ਸਥਿਤੀ ਕਿਵੇਂ ਹੈ ਤੇ ਕਿਵੇਂ ਉਨ੍ਹਾਂ ਨੂੰ ਆਪਣੀ ਆਜ਼ਾਦੀ ਮਿਲੀ। ਉਨ੍ਹਾਂ ਦਸਿਆ ਕਿ ਕਾਫ਼ਿਰ ਇਕ ਪਾਕਿਸਤਾਨੀ ਔਰਤ ਅਤੇ ਉਸ ਦੀ ਧੀ ਦੀ ਜ਼ਿੰਦਗੀ ਅਤੇ ਸੰਘਰਸ਼ ਤੇ ਆਧਾਰਿਤ ਹੈ ਜਿਹੜੀ ਸਰਹੱਦ ਪਾਰ ਕਰਕੇ ਭਾਰਤ ਆਉਂਦੀ ਹੈ ਤੇ ਉਸ ਨੂੰ ਕੈਦੀ ਬਣਾ ਲਿਆ ਜਾਂਦਾ ਹੈ।

 

 

 

 

ਅਦਾਕਾਰਾ ਨੇ ਕਿਹਾ ਕਿ ਜਦੋਂ ਮੈਂ ਸ਼ੋਅ ਦੇ ਪ੍ਰੋਡੀਊਸਰ ਸਿਧਾਰਤ ਮਲਹੋਤਰਾ ਤੋਂ ਇਕ ਲਾਈਨ ਚ ਕਹਾਣੀ ਸੁਣੀ ਤਾਂ ਮੈਂ ਤੁਰੰਤ ਕਿਹਾ ਕਿ ਤੁਹਾਨੂੰ ਇਸ ਦੀ ਕਹਾਣੀ ਦੱਸਣੀ ਹੋਵੇਗੀ। ਇਸ ਦੇ ਬਾਅਦ ਜਦੋਂ ਮੈਂ ਭਵਾਨੀ ਅਇੱਅਰ ਦੀ ਲਿਖੀ ਕਹਾਣੀ ਪੜ੍ਹ ਤਾਂ ਪੜਦੀ ਹੀ ਚਲੀ ਗਈ। ਇਹ ਦਿਲ ਛੂਹ ਲੈਣ ਵਾਲੀ ਮਾਨਵਤਾ ਭਰੀ ਕਹਾਣੀ ਲੱਗੀ।

 

 

 

 

 

ਦੱਸਣਯੋਗ ਹੈ ਕਿ ਇਸ ਕਾਫ਼ਿਰ ਵੈਬਸੀਰੀਜ਼ ਚ ਮੋਹਿਤ ਰੈਨਾ ਵੀ ਹਨ ਤੇ ਇਸ ਦਾ ਨਿਰਦੇਸ਼ਨ ਸੋਨਮ ਨਾਇਰ ਨੇ ਕੀਤਾ ਹੈ। ਕਾਫ਼ਿਰ ਜ਼ੀ5 ’ਤੇ ਜੂਨ ਨੂੰ ਰਿਲੀਜ਼ ਹੋਵੇਗੀ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dia Mirza shocking statement about web series kaafir on Zee5