ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿਲਜੀਤ ਦੋਸਾਂਝ ਤੇ ਯਾਮੀ ਗੌਤਮ ਦਿਸਣਗੇ ਹਿੰਦੀ ਕਾਮੇਡੀ ਫ਼ਿਲਮ 'ਚ

ਦਿਲਜੀਤ ਦੋਸਾਂਝ ਤੇ ਯਾਮੀ ਗੌਤਮ ਦਿਸਣਗੇ ਹਿੰਦੀ ਕਾਮੇਡੀ ਫ਼ਿਲਮ 'ਚ। ਤਸਵੀਰ: ਮਿਡ–ਡੇਅ

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਹੁਣ ਇੱਕ ਹਿੰਦੀ ਕਾਮੇਡੀ ਫ਼ਿਲਮ ਵਿੱਚ ਯਾਮੀ ਗੌਤਮ ਨਾਲ ਵਿਖਾਈ ਦੇਣਗੇ। ਦਿਲਜੀਤ ਪਹਿਲੀ ਵਾਰ 'ਉੜਤਾ ਪੰਜਾਬ' ਫ਼ਿਲਮ ਰਾਹੀਂ ਬਾਲੀਵੁੱਡ ਦੇ ਰੂਰੂ ਹੋਏ ਸਨ

 

 

ਦਿਲਜੀਤ ਦੋਸਾਂਝ ਪਹਿਲੀ ਵਾਰ ਯਾਮੀ ਗੌਤਮ ਨਾਲ ਨਜ਼ਰ ਆਉਣਗੇ। ਇਸੇ ਫ਼ਿਲਮ ਨਾਲ ਅਜ਼ੀਜ਼ ਮਿਰਜ਼ਾ ਦੇ ਪੁੱਤਰ ਹਾਰੂਨ ਵੀ ਡਾਇਰੈਕਸ਼ਨ ਦੇ ਖੇਤਰ ਵਿੱਚ ਆਪਣਾ ਪਹਿਲਾ ਕਦਮ ਰੱਖਣਗੇ। ਇਸ ਫ਼ਿਲਮ ਦੇ ਨਿਰਮਾਤਾ ਰਮੇਸ਼ ਤੌਰਾਨੀ ਹੋਣਗੇ

 

 

ਰਮੇਸ਼ ਤੌਰਾਨੀ ਹੁਰਾਂ ਦੱਸਿਆ ਕਿ ਦਿਲਜੀਤ ਦੋਸਾਂਝ ਤੇ ਯਾਮੀ ਗੌਤਮ ਨੇ ਇਸ ਫ਼ਿਲਮ ਲਈ ਹਾਂ ਕਰ ਦਿੱਤੀ ਹੈ। ਉਨ੍ਹਾਂ ਇਸ ਜੋੜੀ ਨੂੰ ਫ਼੍ਰੈਸ਼ ਦੱਸਿਆ ਤੇ ਉਨ੍ਹਾਂ ਕਿਹਾ ਕਿ ਉਹ ਬਹੁਤ ਉਤਸ਼ਾਹਿਤ ਹਨ ਕਿਉਂਕਿ ਦੋਵੇਂ ਅਦਾਕਾਰਾਂ ਦੀ ਕਾੱਮਿਕ ਟਾਈਮਿੰਗ ਬਹੁਤ ਬਿਹਤਰ ਹੈ

 

 

ਇਹ ਫ਼ਿਲਮ ਇੱਕ ਸੈਂਸੀਬਲ ਕਾਮੇਡੀ ਹੈ, ਜੋ ਇੱਕੋ ਜੋੜੀ ਦੇ ਆਲੇਦੁਆਲੇ ਘੁੰਮੇਗੀ। ਫ਼ਿਲਮ ਦੀ ਕਹਾਣੀ ਦਿਲਚਸਪ ਦੱਸੀ ਜਾ ਰਹੀ ਹੈ ਤੇ ਇਹ ਅਗਸਤ ਮਹੀਨੇ ਫ਼ਲੋਰ 'ਤੇ ਜਾਵੇਗੀ

 

 

ਦਿਲਜੀਤ ਦੋਸਾਂਝ ਕਾਮੇਡੀ ਫ਼ਿਲਮ 'ਅਰਜੁਨ ਪਟਿਆਲਾ' ' ਕ੍ਰਿਤੀ ਸੈਨਨ ਤੇ ਵਰੁਣ ਸ਼ਰਮਾ ਨਾਲ ਵਿਖਾਈ ਦੇਣਗੇ। ਇਸ ਤੋਂ ਇਲਾਵਾ ਉਹ ਅਕਸ਼ੇ ਕੁਮਾਰ, ਕਰੀਨਾ ਕਪੂਰ ਖ਼ਾਨ ਤੇ ਕਿਆਰਾ ਅਡਵਾਨੀ ਨਾਲ 'ਗੁੱਡ ਨਿਊਜ਼' ਵਿੱਚ ਵਿਖਾਈ ਦੇਣਗੇ

 

 

ਯਾਮੀ ਗੌਤਮ ਦੀ ਪਿਛਲੀ ਫ਼ਿਲਮ 'ਉੜੀ: ਦਿ ਸਰਜੀਕਲ ਸਟ੍ਰਾਈਕ' ਨੂੰ ਬਾਕਸਆਫ਼ਿਸ ਉੱਤੇ ਜ਼ਬਰਦਸਤ ਹੁੰਗਾਰਾ ਮਿਲਿਆ ਸੀ ਤੇ ਉਨ੍ਹਾਂ ਦੀ ਅਦਾਕਾਰੀ ਦੀ ਵੀ ਤਾਰੀਫ਼ ਹੋਈ ਸੀ। ਹੁਣ ਉਹ ਅਮਰ ਕੌਸ਼ਿਕ ਦੀ ਫ਼ਿਲਮ 'ਬਾਲਾ' ' ਆਯੁਸ਼ਮਾਨ ਖੁਰਾਨਾ ਤੇ ਭੂਮੀ ਪੇਡਨੇਕਰ ਨਾਲ ਵਿਖਾਈ ਦੇਣਗੇ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Diljit Dosanjh and Yami Gautam are doing a Hindi Film