ਅਗਲੀ ਕਹਾਣੀ

ਫਿਲਮ 2.0 ਦੀ ਬੰਪਰ ਕਮਾਈ ਜਾਰੀ, ਪੁੱਜੀ 500 ਕਰੋੜ ਦੇ ਲਾਗੇ

ਰਜਨੀਕਾਂਤ ਅਤੇ ਅਕਸ਼ੇ ਕੁਮਾਰ ਦੀ ਫਿ਼ਲਮ 2.0 ਦੀ ਧਮਾਕੇਦਾਰ ਕਮਾਈ ਜਾਰੀ ਹੈ। ਪਹਿਲੇ ਦਿਨ ਹੀ 100 ਕਰੋੜ ਦੇ ਕਲੱਬ ਚ ਸ਼ਾਮਲ ਹੋਣ ਵਾਲੀ ਇਸ ਫਿ਼ਲਮ ਨੇ ਦੁਨੀਆ ਭਰ ਚ 451 ਕਰੋੜ ਦੀ ਕਮਾਈ ਕਰ ਲਈ ਹੈ। ਦੂਜੇ ਪਾਸੇ ਭਾਰਤ ਚ ਫਿ਼ਲਮ ਨੇ 337 ਕਰੋੜ ਦੀ ਕਮਾਈ ਕਰ ਲਈ ਹੈ। ਇਸ ਗੱਲ ਦੀ ਜਾਣਕਾਰੀ ਟ੍ਰੇਡ ਮਾਹਰ ਰਮੇਸ਼ ਬਾਲਾ ਨੇ ਆਪਣੇ ਟਵੀਟਰ ਖਾਤੇ ਤੇ ਸਾਂਝੀ ਕੀਤੀ ਹੈ।

 

 

ਕਿਹਾ ਜਾ ਰਿਹਾ ਹੈ ਕਿ ਇਸ ਫਿ਼ਲਮ ਨੇ ਹਾਲੀਵੁੱਡ ਫਿ਼ਲਮ ਫੈਂਟਾਸਟਿਕ ਬੀਸਟ, ਰਾਲਫ਼ ਬ੍ਰੇਕਸ ਦ ਇੰਟਰਨੈੱਟ, ਦ ਗ੍ਰਿੰਚ ਅਤੇ ਵੈਨਮ ਵਰਗੀਆਂ ਸੁਪਰਹਿੱਟ ਫਿ਼ਲਮਾਂ ਨੂੰ ਵੀ ਕਮਾਈ ਦੇ ਮਾਮਲੇ ਚ ਪਿੱਛੇ ਛੱਡ ਦਿੱਤਾ ਹੈ। ਜੋ ਕਿ ਆਪੋ ਆਪਣੇ ਚ ਇੱਕ ਨਵਾਂ ਰਿਕਾਰਡ ਹੈ। ਇਸ ਤੋਂ ਪਹਿਲਾਂ ਕਿਸੇ ਭਾਰਤੀ ਫਿਲਮ ਨੇ ਅਜਿਹਾ ਕਮਾਲ ਨਹੀਂ ਦਿਖਾਇਆ ਹੈ।

 

2.0 ਹਾਲੇ ਤੱਕ 100 ਕਰੋੜ ਚ ਪਹੁੰਚਣ ਵਾਲੀ ਅਕਸ਼ੇ ਕੁਮਾਰ ਦੀ 10ਵੀਂ ਫਿਲਮ ਹੈ। ਨਾਲ ਹੀ 100 ਕਰੋੜ ਤੋਂ ਵੱਧ ਕਮਾਈ ਕਰਨ ਵਾਲੀ ਅਕਸ਼ੇ ਦੀ ਸਭ ਤੋਂ ਤੇਜ਼ ਫਿਲਮ ਵੀ ਹੈ। ਇੰਨੇ ਘੱਟ ਦਿਨਾਂ ਚ ਇੰਨੀ ਜਿ਼ਆਦਾ ਕਮਾਈ ਕਰਨ ਵਾਲੀ ਇਹ ਅਕਸ਼ੇ ਕੁਮਾਰ ਦੀ ਪਹਿਲੀ ਫਿ਼ਲਮ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Film 2 0 of bumper earnings reached close to 500 million