ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਿ਼ਲਮ ਤੇ ਟੀਵੀ ਅਦਾਕਾਰਾ ਰੀਟਾ ਭਾਦੁੜੀ ਦਾ ਦੇਹਾਂਤ

ਫਿ਼ਲਮ ਤੇ ਟੀਵੀ ਅਦਾਕਾਰਾ ਰੀਟਾ ਭਾਦੁੜੀ ਦਾ ਦੇਹਾਂਤ

ਪ੍ਰਸਿੱਧ ਫਿ਼ਲਮ ਤੇ ਟੀਵੀ ਅਦਾਕਾਰਾ ਰੀਟਾ ਭਾਦੁੜੀ ਦਾ ਸੋਮਵਾਰ ਰਾਤੀਂ ਦੇਹਾਂਤ ਹੋ ਗਿਆ। ਪਿਛਲੇ ਕਾਫ਼ੀ ਸਮੇਂ ਤੋਂ ਗੁਰਦੇ ਦੇ ਰੋਗ ਨਾਲ ਜੂਝ ਰਹੇ ਰੀਟਾ 62 ਵਰ੍ਹਆਂ ਦੇ ਸਨ। ਉਨ੍ਹਾਂ ਫਿ਼ਲਮਾਂ ਤੇ ਟੀਵੀ ਦੋਵਾਂ `ਚ ਆਪਣੀ ਅਦਾਕਾਰੀ ਦੇ ਜੌਹਰ ਵਿਖਾਏ ਸਨ। ਇਸ ਵੇਲੇ ਉਹ ‘ਸਟਾਰ ਭਾਰਤ` ਟੀਵੀ ਚੈਨਲ ਦੇ ਲੜੀਵਾਰ ‘ਨਿਮਕੀ ਮੁਖੀਆ` `ਚ ਦਾਦੀ ਮਾਂ ਦੀ ਭੂਮਿਕਾ ਨਿਭਾ ਰਹੇ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ 17 ਜੁਲਾਈ ਨੂੰ ਦੁਪਹਿਰ 12 ਵਜੇ ਅੰਧੇਰੀ-ਈਸਟ ਦੇ ਪਾਰਸੀਵਾੜਾ ਮਾਰਗ `ਤੇ ਸਥਿਤ ਸਮਸ਼ਾਨਘਾਟ `ਚ ਕੀਤਾ ਜਾਵੇਗਾ।


ਬਾਲੀਵੁੱਡ ਦੀ ਇਹ ਦੁਖਦਾਈ ਖ਼ਬਰ ਸਿ਼ਸਿ਼ਰ ਸ਼ਰਮਾ ਨੇ ਫ਼ੇਸਬੁੱਕ `ਤੇ ਸ਼ੇਅਰ ਕਰ ਕੇ ਸਭ ਨੂੰ ਦਿੱਤੀ।


ਰੀਟਾ ਭਾਦੁੜੀ ਨੂੰ ਕਿਉਂਕਿ ਗੁਰਦਿਆਂ ਦਾ ਰੋਗ ਸੀ, ਇਸੇ ਲਈ ਉਨ੍ਹਾਂ ਨੂੰ ਇੱਕ ਦਿਨ ਛੱਡ ਕੇ ਆਪਣਾ ਡਾਇਲਾਇਸਿਸ ਕਰਵਾਉਣਾ ਪੈਂਦਾ ਸੀ। ਉਹ ਪਿਛਲੇ 10 ਦਿਨਾਂ ਤੋਂ ਆਈਸੀਯੂ `ਚ ਦਾਖ਼ਲ ਸਨ। ਇਸ ਤੋਂ ਪਹਿਲਾਂ ਅਦਾਕਾਰ ਅਮਿਤ ਬਹਿਲ ਨੇ ਵੀ ਉਨ੍ਹਾਂ ਦੇ ਮੁੰਬਈ ਦੇ ਸੁਜੌਏ ਹਸਪਤਾਲ `ਚ ਦਾਖ਼ਲ ਹੋਣ ਦੀ ਪੁਸ਼ਟੀ ਕੀਤੀ ਸੀ।


ਰੀਟਾ ਭਾਦੁੜੀ ਨੇ 20 ਤੋਂ ਵੱਧ ਟੀਵੀ ਸ਼ੋਅਜ਼ ਵਿੱਚ ਕੰਮ ਕੀਤਾ ਸੀ; ਜਿਨ੍ਹਾਂ ਵਿੱਚੋਂ ਸਾਰਾਭਾਈ ਵਰਸਸ ਸਾਰਾਭਾਈ, ਕੁਮਕੁਮ ਅਤੇ ਅਮਾਨਤ ਪ੍ਰਮੁੱਖ ਹਨ। ਫਿ਼ਲਮਾਂ ਹੀਰੋ ਨੰਬਰ 1, ਵਿਰਾਸਤ, ਉਧਾਰ ਕਾ ਸਿੰਧੂਰ, ਉਨੀਸ ਬੀਸ, ਚਲਤੀ ਕਾ ਨਾਮ ਜਿ਼ੰਦਗੀ, ਨਾਸਤਿਕ, ਬੇਜ਼ੁਬਾਨ, ਅਨੁਰੋਧ, ਜੂਲੀ, ਆਈ ਮਿਲਨ ਕੀ ਰਾਤ, ਬੇਟਾ, ਦਲਾਲ, ਰਾਜਾ, ਮਾਂ ਕੀ ਮਮਤਾ ਜਿਹੀਆਂ 50 ਤੋਂ ਵੀ ਵੱਧ ਫਿ਼ਲਮਾਂ `ਚ ਉਨ੍ਹਾਂ ਦੀ ਭੂਮਿਕਾ ਯਾਦਗਾਰ ਰਹੀ। ਉਨ੍ਹਾਂ 1973 `ਚ ਪੁਣੇ ਫਿ਼ਲਮ ਤੇ ਟੀਵੀ ਇੰਸਟੀਚਿਊਟ ਤੋਂ ਕੋਰਸ ਕੀਤਾ ਸੀ ਤੇ ਤਦ ਉਨ੍ਹਾਂ ਨਾਲ ਬਾਲੀਵੁੱਡ ਦੀ ਇੱਕ ਹੋਰ ਚਰਚਿਤ ਅਦਾਕਾਰਾ ਜ਼ਰੀਨਾ ਵਹਾਬ ਨੇ ਵੀ ਸਿਖਲਾਈ ਲਈ ਸੀ। ਪਰ ਉਹ ਜਵਾਨੀ ਵੇਲੇ ਜਿ਼ਆਦਾਤਰ ਸਹਾਇਕ ਅਦਾਕਾਰਾ ਦੀ ਭੂਮਿਕਾ ਹੀ ਨਿਭਾਉਂਦੇ ਰਹੇ।

   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Film actoress Rita Bhaduri passes away