ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਿਲਮਸਾਜ਼ ਕਲਪਨਾ ਲਾਜਮੀ ਦਾ ਦੇਹਾਂਤ

ਫਿ਼ਲਮਸਾਜ਼ ਕਲਪਨਾ ਲਾਜਮੀ ਦੀ ਪੁਰਾਣੀ ਤਸਵੀਰ

ਰੁਦਾਲੀ, ਚਿੰਗਾਰੀ, ਏਕ ਪਲ ਅਤੇ ਦਮਨ: ਏ ਵਿਕਟਿਮ ਆਫ਼ ਮੈਰਿਟਲ ਵਾਇਲੈਂਸ ਜਿਹੀਆਂ ਬਹੁ-ਚਰਚਿਤ ਫਿ਼ਲਮਾਂ ਦਾ ਨਿਰਮਾਣ ਕਰਨ ਵਾਲੇ ਫਿ਼ਲਮਸਾਜ਼ ਕਲਪਨਾ ਲਾਜਮੀ ਦਾ ਅੱਜ ਦੇਹਾਂਤ ਹੋ ਗਿਆ। ਉਹ 64 ਵਰ੍ਹਿਆਂ ਦੇ ਸਨ। ਉਨ੍ਹਾਂ ਨੂੰ ਪਿਛਲੇ ਕੁਝ ਸਮੇਂ ਤੋਂ ਗੁਰਦੇ ਦਾ ਰੋਗ ਸੀ। ਉਹ ਆਪਣੇ ਪਿਛਲੇ ਆਪਣਾ ਭਰਾ ਤੇ ਮਾਂ ਛੱਡ ਗਏ ਹਨ।


ਕਲਪਨਾ ਲਾਜਮੀ ਦਾ ਇਲਾਜ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ `ਚ ਚੱਲ ਰਿਹਾ ਸੀ। ਉਹ ਮਹਿਲਾ-ਪ੍ਰਧਾਨ ਫਿ਼ਲਮਾਂ ਬਣਾਉਣ ਲਈ ਜਾਣੇ ਜਾਂਦੇ ਸਨ। ਉਨ੍ਹਾਂ ਦੇ ਭਰਾ ਦੇਵ ਲਾਜਮੀ ਨੇ ਪੀਟੀਆਈ ਨੂੰ ਦੱਸਿਆ ਕਿ ਕਲਪਨਾ ਲਾਜਮੀ ਨੇ ਅੱਜ ਤੜਕੇ 4:30 ਵਜੇ ਆਖ਼ਰੀ ਸਾਹ ਲਿਆ। ਉਹ ਗੁਰਦੇ ਦੇ ਪੁਰਾਣੇ ਰੋਗ ਤੋਂ ਪੀੜ ਸਨ ਤੇ ਹੁਣ ਉਨ੍ਹਾਂ ਦਾ ਜਿਗਰ ਵੀ ਜਵਾਬ ਦੇ ਗਿਆ ਸੀ। ਉਨ੍ਹਾਂ ਨੂੰ ਪਿਛਲੇ ਤਿੰਨ ਸਾਲਾਂ ਤੋਂ ਅਜਿਹੇ ਰੋਗਾਂ ਨਾਲ ਜੂਝਣਾ ਪੈ ਰਿਹਾ ਸੀ।


ਸੋਨੀ ਰਾਜ਼ਦਾਨ, ਰਵੀਨਾ ਟੰਡਨ, ਹੁਮਾ ਕੁਰੈਸ਼ੀ, ਅਦਨਾਨ ਸਮੀ, ਦੇਵ ਬੈਨੇਗਲ ਜਿਹੀਆਂ ਬਹੁਤ ਸਾਰੀਆਂ ਫਿ਼ਲਮੀ ਹਸਤੀਆਂ ਨੇ ਆਪੋ-ਆਪਣੇ ਟਵੀਟਸ ਰਾਹੀਂ ਕਲਪਨਾ ਲਾਜਮੀ ਹੁਰਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਹਨ।

 

 

 

 

 

 


ਪਿਛਲੇ ਵਰ੍ਹੇ ਕਲਪਨਾ ਲਾਜਮੀ ਦੀ ਹਾਲਤ ਅਚਾਨਕ ਬਹੁਤ ਜਿ਼ਆਦਾ ਵਿਗੜ ਗਈ ਸੀ, ਤਦ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਸੀ। ਫਿਰ ਉਨ੍ਹਾਂ ਨੂੰ ਛੇ ਮਹੀਨੇ ਬਿਸਤਰੇ `ਤੇ ਹੀ ਪਏ ਰਹਿਣਾ ਪਿਆ। ਇੱਕ ਦਿਨ ਛੱਡ ਕੇ ਉਨ੍ਹਾਂ ਨੂੰ ਡਾਇਲਾਇਸਿਸ ਕਰਵਾਉਣਾ ਪੈਂਦਾ ਸੀ। ‘ਦਿ ਕੁਇੰਟ` ਦੀ ਰਿਪੋਰਟ ਅਨੁਸਾਰ ਕਲਪਨਾ ਲਾਜਮੀ ਦੇ ਇਲਾਜ `ਤੇ ਹਰ ਮਹੀਨੇ ਢਾਈ ਲੱਖ ਰੁਪਏ ਦਾ ਖ਼ਰਚਾ ਆ ਰਿਹਾ ਸੀ, ਜੋ ਮੁੰਬਈ ਦੀਆਂ ਕੁਝ ਪ੍ਰਸਿੱਧ ਹਸਤੀਆਂ ਵੱਲੋਂ ਦਿੱਤੀਆਂ ਦਾਨ ਦੀਆਂ ਰਕਮਾਂ ਨਾਲ ਪੂਰਾ ਕੀਤਾ ਜਾ ਰਿਹਾ ਸੀ।

 

ਕਲਪਨਾ ਲਾਜਮੀ ਆਸਾਮੀ ਗਾਇਕ ਭੂਪੇਨ ਹਜ਼ਾਰਿਕਾ ਦੇ ਪਾਰਟਨਰ ਸਨ ਤੇ ਉਨ੍ਹਾਂ ਨਾਲ 2011 `ਚ ਉਨ੍ਹਾਂ ਦੇ ਦੇਹਾਂਤ ਤੱਕ ਰਹੇ ਸਨ। ਉਨ੍ਹਾਂ ਦੀਆਂ ਯਾਦਾਂ ਦੀ ਇੱਕ ਪੁਸਤਕ ‘ਭੂਪੇਨ ਹਜ਼ਾਰਿਕਾ: ਐਜ਼ ਆਈ ਨਿਊ ਹਿਮ` (ਭੂਪੇਨ ਹਜ਼ਾਰਿਕਾ- ਜਿਵੇਂ ਕਿ ਮੈਂ ਉਨ੍ਹਾਂ ਨੂੰ ਜਾਣਦੀ ਹਾਂ) ਪਹਿਲਾਂ ਇਸੇ ਮਹੀਨੇ ਲਾਂਚ ਕੀਤੀ ਗਈ ਸੀ।


ਕਲਪਨਾ ਲਾਜਮੀ ਨੇ 25 ਵਰੇ ਪਹਿਲਾਂ ਉੱਘੇ ਫਿ਼ਲਮਸਾਜ਼ ਸਿ਼ਆਮ ਬੈਨੇਗਲ ਨਾਲ ਆਪਣਾ ਸਿਨੇਮਾਈ ਕਰੀਅਰ ਸ਼ੁਰੂ ਕੀਤਾ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Filmmaker Kalpana Lajmi is no more