Girish Karnad Profile: ਗਿਰੀਸ਼ ਕਰਨਾਡ ਰੰਗਮੰਚ ਅਤੇ ਫ਼ਿਲਮਾਂ ਦੇ ਦਮਦਾਰ ਅਦਾਕਾਰ ਹੋਣ ਦੇ ਨਾਲ ਉੱਚ ਦਰਜੇ ਦੇ ਲੇਖਕ ਅਤੇ ਕਈ ਭਾਸ਼ਾਵਾਂ ਦੇ ਮਾਹਰ ਵਿਦਵਾਨ ਸਨ। ਉਹ ਕੰਨੜ, ਹਿੰਦੀ ਮਰਾਠੀ ਤੇ ਅੰਗਰੇਜ਼ੀ ਫਰਾਟੇਦਾਰ ਭਾਸ਼ਾ ਬੋਲਦੇ ਸਨ। ਉਨ੍ਹਾਂ ਨੂੰ 4 ਵਾਰ ਫ਼ਿਲਮ ਫ਼ੇਅਰ ਅਵਾਰਡ ਦੇ ਨਾਲ ਪਦਮਸ਼੍ਰੀ, ਪਦਮਵਿਭੂਸ਼ਣ ਅਤੇ ਗਿਆਨਪੀਠ ਪੁਰਸਕਾਰ ਨਾਲ ਵੀ ਨਿਵਾਜ਼ਿਆ ਗਿਆ ਸੀ।
ਗਿਰੀਸ਼ ਕਰਨਾਡ ਦਾ ਜਨਮ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਹਿੱਲ ਸਟੇਸ਼ਨ ਮਾਥੇਰਾਨ ਚ 19 ਮਈ 1938 ਨੂੰ ਹੋਇਆ ਸੀ। ਉਹ ਮਹਾਰਾ਼ਸਟਰ ਦੇ ਕੋਂਕਣੀ ਭਾਸ਼ੀ ਪਰਿਵਾਰ ਚ ਪੈਦਾ ਹੋਏ ਸਨ। ਉਨ੍ਹਾਂ ਦੀ ਸ਼ੁਰੂਆਤੀ ਪੜਾਈ ਮਰਾਠੀ ਚ, ਫਿਰ ਕਰਨਾਟਕ ਚ ਕੰਨੜ ਭਾਸ਼ਾ ਚ ਹੋਈ ਤੇ ਉਰ ਬਤੌਰ ਲੇਖਕ ਕੰਨੜ ਭਾਸ਼ਾ ਚ ਉਭਰ ਕੇ ਸਾਹਮਣੇ ਆਏ।
ਗਿਰੀਸ਼ ਕਰਨਾਡ ਆਜ਼ਾਦ ਭਾਰਤ ਦੇ ਭਾਰਤੀ ਰੰਗਮੰਚ ਦੇ ਮੁੱਖ ਹਸਤਾਖ਼ਰ ਸਨ। ਕਾਰਨਾਡ 1958 ਚ ਗੈਜੂਏਟ ਹੋਣ ਮਗਰੋਂ ਉੱਚ ਸਿੱਖਿਆ ਲਈ ਇੰਗਲੈਂਡ ਚਲੇ ਗਏ। 1960 ਤੋਂ 1963 ਵਿਚਾਲੇ ਆਕਸਫ਼ੋਰਡ ਚ ਪੜਾਈ ਕਰਨ ਮਗਰੋਂ ਕੁਝ ਸਮੇਂ ਤਕ ਉਹ ਸ਼ਿਕਾਗੋ ਵਰਸਿਟੀ ਚ ਪ੍ਰੋਫੈਸਰ ਵੀ ਰਹੇ ਪਰ ਮਨ ਨਾ ਲੱਗਣ ਕਾਰਨ ਉਹ ਆਪਣੇ ਦੇਸ਼ ਭਾਰਤ ਪਰਤੇ ਆਏ। ਭਾਰਤ ਆਉਣ ’ਤੇ ਉਹ ਫਿਰ ਮਦਰਾਸ ਥੀਏਟਰ ਨਾਲ ਜੁੜ ਗਏ।
ਬਾਲੀਵੁੱਡ ਚ ਆਖਰੀ ਦੇ ਸਾਲਾਂ ਚ ਉਨ੍ਹਾਂ ਨੇ ਸਲਮਾਨ ਖ਼ਾਨ ਨਾਲ ਬਤੌਰ ਅਦਾਕਾਰ ਦੋ ਫ਼ਿਲਮਾਂ ਚ ਕੰਮ ਕੀਤਾ ਹੈ ਪਹਿਲੀ ਏਕ ਥਾ ਟਾਈਗਰ ਅਤੇ ਟਾਈਗਰ ਜ਼ਿੰਦਾ ਹੈ।
.