70 ਸਾਲ ਪੁਰਾਣਾ ਆਰ.ਕੇ. ਸਟੂਡੀਓ ਹੁਣ ਰਾਜਕਪੂਰ ਦੇ ਖ਼ਾਨਦਾਨ ਦਾ ਨਹੀਂ ਰਿਹਾ। ਇਹ 200 ਕਰੋੜ ਰੁਪਏ `ਚ ਵਿਕ ਗਿਆ ਹੈ। ਇਸ ਨੂੰ ਗੋਦਰੇਜ ਕੰਪਨੀ ਨੇ ਖ਼ਰੀਦਿਆ ਹੈ। ਪਿਛਲੇ ਕਾਫ਼ੀ ਸਮੇਂ ਤੋਂ ਇਸ ਦੇ ਵਿਕਣ ਦੀਆਂ ਖ਼ਬਰਾਂ ਆ ਰਹੀਆਂ ਸਨ ਪਰ ਹੁਣ ਇਸ ਸੌਦੇ ਦਾ ਰਸਮੀ ਐਲਾਨ ਛੇਤੀ ਹੀ ਕਰ ਦਿੱਤਾ ਜਾਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰ ਖ਼ਾਨਦਾਨ ਇਸ ਸਟੂਡੀਓ ਦੇ 250 ਕਰੋੜ ਰੁਪਏ ਮੰਗ ਰਿਹਾ ਸੀ ਪਰ ਬਾਜ਼ਾਰ ਵਿੱਚ ਕਈ ਬਿਲਡਰਜ਼ ਨੇ ਇਸ ਦੀ ਕੀਮਤ 150 ਕਰੋੜ ਰੁਪਏ ਲਾਈ ਸੀ ਪਰ ਗੋਦਰੇਜ ਨੇ ਬਾਜ਼ੀ ਮਾਰ ਲਈ ਹੈ।
ਆਰ.ਕੇ. ਸਟੂਡੀਓ ਬਾਲੀਵੁੱਡ ਦੀਆਂ ਕਈ ਫਿ਼ਲਮਾਂ ਦੇ ਨਿਰਮਾਣ ਦਾ ਗਵਾਹ ਰਿਹਾ ਹੈ। ਰਾਜਕਪੂਰ ਦੀਆਂ ਤਾਂ ਸਾਰੀਆਂ ਹੀ ਫਿ਼ਲਮਾਂ ਇੱਥੇ ਹੀ ਤਿਆਰ ਹੋਈਆਂ ਸਨ।

ਪਹਿਲੀ ਫਿ਼ਲਮ 1948 `ਚ ਰਾਜਕਪੂਰ ਦੀ ‘ਆਗ` ਇਸੇ ਆਰ.ਕੇ. ਸਟੂਡੀਓ `ਚ ਹੀ ਸ਼ੂਟ ਹੋਈ ਸੀ। ਅਗਲੇ ਵਰ੍ਹੇ 1949 `ਚ ‘ਬਰਸਾਤ`, ਫਿਰ 1951 `ਚ ‘ਆਵਾਰਾ`, 1953 `ਚ ‘ਆਹ`, 1954 `ਚ ‘ਬੂਟ ਪਾਲਿਸ਼`, 1955 `ਚ ਸ਼੍ਰੀ 420, 1956 `ਚ ‘ਜਾਗਤੇ ਰਹੋ`, 1957 `ਚ ‘ਅਬ ਦਿੱਲੀ ਦੂਰ ਨਹੀਂ`, 1960 `ਚ ‘ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ`, 1964 `ਚ ‘ਸੰਗਮ`, 1970 `ਚ ‘ਮੇਰਾ ਨਾਮ ਜੋਕਰ`, 1971 `ਚ ‘ਕਲ ਆਜ ਔਰ ਕਲ`, 1973 `ਚ ‘ਬੌਬੀ`, 1975 `ਚ ‘ਧਰਮ ਕਰਮ`, 1978 `ਚ ‘ਸੱਤਿਅਮ ਸਿ਼ਵਮ ਸੁੰਦਰਮ`, 1981 `ਚ ‘ਬੀਵੀ ਓ ਬੀਵੀ`, 1982 `ਚ ‘ਪ੍ਰੇਮ ਰੋਗ`, 1985 `ਚ ‘ਰਾਮ ਤੇਰੀ ਗੰਗਾ ਮੈਲੀ`, 1991 `ਚ ‘ਹਿਨਾ`, 1996 `ਚ ‘ਪ੍ਰੇਮ-ਗ੍ਰੰਥ` ਅਤੇ 1999 `ਚ ‘ਆ ਅਬ ਲੌਟ ਚਲੇਂ` ਇਸੇ ਸਟੂਡੀਓ `ਚ ਸ਼ੂਟ ਹੋਈਆਂ ਸਨ।
