ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਹਿਨਾ ਖਾਨ ਦੀ ਬਾਲੀਵੁੱਡ 'ਚ ਐਂਟਰੀ, ਫਿਲਮ 'ਹੈਕਡ' ਹੋਈ ਰਿਲੀਜ਼

ਹਿਨਾ ਖਾਨ ਦੀ ਫਿਲਮ 'ਹੈਕਡ' ਸ਼ੁੱਕਰਵਾਰ 7 ਫਰਵਰੀ ਨੂੰ ਰਿਲੀਜ਼ ਹੋ ਗਈ ਹੈ ਤੇ ਇਸ ਫਿਲਮ ਦੇ ਜ਼ਰੀਏ ਹਿਨਾ ਨੇ ਬਾਲੀਵੁੱਡ 'ਚ ਐਂਟਰੀ ਕਰ ਲਈ ਹੈ। ਹਿਨਾ ਨੇ ਇਸ ਫਿਲਮ ਲਈ ਸਖਤ ਮਿਹਨਤ ਕੀਤੀ ਹੈ ਤੇ ਇਸ ਦੇ ਨਾਲ ਉਨ੍ਹਾਂ ਨੇ ਇਸ ਦਾ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਹੈ।

 

ਹਿਨਾ ਦੀ ਫਿਲਮ ਦੇ ਨਾਲ ਵੱਡੀ ਸਟਾਰ ਕਾਸਟ ਫਿਲਮ 'ਮਲੰਗ' ਅਤੇ ਵਿਧੂ ਵਿਨੋਦ ਚੋਪੜਾ ਦੀ ਫਿਲਮ 'ਸ਼ਿਕਾਰਾ' ਵੀ ਰਿਲੀਜ਼ ਹੋ ਗਈ ਹੈ। ਇਸ ਲਈ ਹਿਨਾ ਦੀ ਫਿਲਮ ਹੈਕਡ ਦਾ ਇਨ੍ਹਾਂ ਦੋ ਫ਼ਿਲਮਾਂ ਨਾਲ ਸਖਤ ਮੁਕਾਬਲਾ ਹੋਵੇਗਾ।

 

ਹੁਣ ਹੈਕਡ ਦੇ ਬਾਕਸ ਆਫਿਸ ਦੀ ਗੱਲ ਕਰੀਏ ਤਾਂ ਟ੍ਰੇਡ ਐਨਾਲਿਸਟ ਗਿਰੀਸ਼ ਜੌਹਰ ਦੇ ਅਨੁਸਾਰ ਫਿਲਮ ਪਹਿਲੇ ਦਿਨ 1 ਕਰੋੜ ਕਮਾਈ ਕਰ ਸਕਦੀ ਹੈ।

 

ਫਿਲਮ 'ਹੈਕਡ' ਦੀ ਗੱਲ ਕਰੀਏ ਤਾਂ ਇਹ ਇਕ ਅਪਰਾਧ ਅਧਾਰਤ ਫਿਲਮ ਹੈ। ਫਿਲਮ ਚ 19 ਸਾਲ ਦਾ ਲੜਕਾ (ਰੋਹਨ ਸ਼ਾਹ) ਹਿਨਾ ਦੇ ਪਿਆਰ ਚ ਪੈ ਜਾਂਦਾ ਹੈ। ਹਿਨਾ ਦੇ ਇਨਕਾਰ ਕਰਨ ਤੋਂ ਬਾਅਦ ਰੋਹਨ ਉਸ ਤੋਂ ਬਦਲਾ ਲੈਣ ਲਈ ਬੇਚੈਨ ਹੋ ਜਾਂਦਾ ਹੈ। ਉਹ ਹਿਨਾ ਦੀ ਜ਼ਿੰਦਗੀ ਨੂੰ ਹੈਕਡ ਕਰ ਲੈਂਦਾ ਹੈ ਤੇ ਉਨ੍ਹਾਂ ਨੂੰ ਬਲੈਕਮੇਲ ਕਰਦਾ ਹੈ। ਫਿਲਮ ਦਾ ਨਿਰਦੇਸ਼ਨ ਵਿਕਰਮ ਭੱਟ ਨੇ ਕੀਤਾ ਹੈ।

 

ਵੀਰਵਾਰ ਸ਼ਾਮ ਮੁੰਬਈ ਵਿਚ ਫਿਲਮ ਦੀ ਇਕ ਵਿਸ਼ੇਸ਼ ਸਕ੍ਰੀਨਿੰਗ ਰੱਖੀ ਗਈ, ਜਿਸ ਵਿਚ ਹਿਨਾ ਦੇ ਬੁਆਏਫ੍ਰੈਂਡ ਰੌਕੀ ਜੈਸਵਾਲ ਦੇ ਨਾਲ ਕਈ ਟੀਵੀ ਸੈਲੇਬਸ ਵੀ ਸ਼ਾਮਲ ਹੋਏ। ਹਿਨਾ ਦੇ ਟੀਵੀ ਦੋਸਤਾਂ ਨੇ ਹਿਨਾ ਦੀ ਬਹੁਤ ਹਮਾਇਤ ਕੀਤੀ ਹੈ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hina Khan s entry into Bollywood film Hacked released