ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਿਲਮਮੇਕਰ ਰਾਕੇਸ਼ ਰੋਸ਼ਨ ਨੂੰ ਹੋਇਆ ਕੈਂਸਰ

ਫਿਲਮਮੇਕਰ ਰਾਕੇਸ਼ ਰੋਸ਼ਨ ਨੂੰ ਹੋਇਆ ਕੈਂਸਰ

ਆਦਾਕਾਰ-ਫਿਲਮ ਨਿਰਮਾਤਾ ਰਾਕੇਸ਼ ਰੋਸ਼ਨ ਨੂੰ ਕੈਂਸਰ ਹੋਣ ਦੀ ਖ਼ਬਰ ਹੈ। ਕੈਂਸਰ ਦੀ ਬਿਮਾਰੀ ਦੀ ਅਜੇ ਸ਼ੁਰੂਆਤ `ਚ ਹੈ। ਉਨ੍ਹਾਂ ਦੇ ਗਲੇ `ਚ ਸਕਵੈਮਸ ਸੇਲ ਕਾਰਸਿਨੋਮਾ ਤੋਂ ਪੀੜਤ ਹੋਣ ਦਾ ਪਤਾ ਲਗਿਆ ਹੈ। ਉਨ੍ਹਾਂ ਦੇ ਪੁੱਤਰ ਰਿਤਿਕ ਰੋਸ਼ਨ ਨੇ ਮੰਗਲਵਾਰ ਨੂੰ ਇੰਸਟਾਗ੍ਰਾਮ `ਤੇ ਇਹ ਜਾਣਕਾਰੀ ਦਿੱਤੀ।

 

ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਅਪਰੇਸ਼ਨ ਹੋਵੇਗਾ। ਰਿਤਿਕ ਨੇ ਇੰਸਟਾਗ੍ਰਾਮ `ਤੇ ਜਿਮ `ਚ ਵਰਕਆਉਟ ਦੌਰਾਨ ਆਪਣੇ ਪਿਤਾ ਨਾਲ ਇਕ ਫੋਟੋ ਪੋਸਟ ਕੀਤੀ। ਇਸ `ਚ ਦੋਵੇਂ ਇਕ ਹੀ ਪੋਜ `ਚ ਨਜ਼ਰ ਆ ਰਹੇ ਹਨ।


ਉਨ੍ਹਾਂ ਆਪਣੇ ਇੰਸਟਾਗ੍ਰਾਮ `ਤੇ ਇਹ ਵੀ ਲਿਖਿਆ ਕਿ ਉਨ੍ਹਾਂ ਨੂੰ ਇਹ ਪਤਾ ਸੀ ਕਿ ਉਹ ਆਪਰੇਸ਼ਨ ਵਾਲੇ ਦਿਨ ਵੀ ਕਸਰਤ ਕਰਨਾ ਨਹੀਂ ਛੱਡਣਗੇ। ਉਹ ਬਹੁਤ ਮਜਬੂਤ ਹਨ। ਉਨ੍ਹਾਂ ਅੱਗੇ ਆਪਣੇ ਪੋਸਟ `ਚ ਲਿਖਿਆ ਕਿ ਹਾਲ ਹੀ `ਚ ਉਨ੍ਹਾਂ ਦੇ ਗਲੇ `ਚ ਸਕਵੈਮਸ ਸੇਲ ਕਾਰਸਿਨੋਮਾ ਨਾਲ ਪੀੜਤ ਹੋਣ ਦਾ ਪਤਾ ਲੱਗਿਆ ਹੈ।

 

 

ਉਨ੍ਹਾਂ ਲਿਖਿਆ ਕਿ ਉਹ ਆਪਣੀ ਜੰਗ ਸ਼ੁਰੂ ਕਰਨ ਜਾ ਰਹੇ ਹਨ, ਪ੍ਰੰਤੂ ਫਿਰ ਵੀ ਉਹ ਊਰਜਾ ਨਾਲ ਭਰਪੂਰ ਹਨ। ਉਨ੍ਹਾਂ ਲਿਖਿਆ ਕਿ ਅਸੀਂ ਕਿਸਮਤ ਵਾਲੇ ਹਾਂ ਕਿ ਸਾਡੇ ਪਰਿਵਾਰ ਨੂੰ ਉਨ੍ਹਾਂ ਵਰਗਾ ਆਗੂ ਮਿਲਿਆ ਹੈ।

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

ਅਤੇ

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hrithik Roshan confirms dad Rakesh Roshan has early stage cancer