ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੌਰੀ ਲੰਕੇਸ਼ ਦੇ ਕਾਤਲਾਂ ਦੀਆਂ ਧਮਕੀਆਂ ਤੋਂ ਨਹੀਂ ਡਰਦਾ: ਪ੍ਰਕਾਸ਼ ਰਾਜ

ਗੌਰੀ ਲੰਕੇਸ਼ ਦੇ ਕਾਤਲਾਂ ਦੀਆਂ ਧਮਕੀਆਂ ਤੋਂ ਨਹੀਂ ਡਰਦਾ: ਪ੍ਰਕਾਸ਼ ਰਾਜ

ਬਾਲੀਵੁੱਡ ਤੇ ਤਾਮਿਲ ਫਿ਼ਲਮਾਂ ਦੇ ਬਹੁ-ਚਰਚਿਤ ਅਦਾਕਾਰ ਪ੍ਰਕਾਸ਼ ਰਾਜ ਨੇ ਆਪਣੇ ਕਤਲ ਦੀ ਸਾਜਿ਼ਸ਼ ਰਚੇ ਜਾਣ ਸਬੰਧੀ ਖ਼ਬਰਾਂ `ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਕਿਹਾ ਕਿ ਉਹ ਪੱਤਰਕਾਰ ਗੌਰੀ ਲੰਕੇਸ਼ ਦੇ ਕਾਤਲਾਂ ਦੀਆਂ ਧਮਕੀਆਂ ਤੋਂ ਨਹੀਂ ਡਰਦੇ।

ਇੱਥੇ ਵਰਨਣਯੋਗ ਹੈ ਕਿ ਕੁਝ ਮੀਡੀਆ ਰਿਪੋਰਟਾਂ ਵਿੱਚ ਇਹ ਦੱਸਿਆ ਗਿਆ ਹੈ ਕਿ ਉਹ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੇ ਕਾਤਲਾਂ ਦੇ ਨਿਸ਼ਾਨੇ `ਤੇ ਹਨ। ਇਨ੍ਹਾਂ ਖ਼ਬਰਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ,‘‘ਮੈਂ ਨਹੀਂ ਡਰਦਾ। ਮੇਰੀ ਆਵਾਜ਼ ਹੁਣ ਪਹਿਲਾਂ ਤੋਂ ਵੀ ਵੱਧ ਮਜ਼ਬੂਤ ਹੋਵੇਗੀ। ਤੁਸੀਂ ਅਜਿਹੀ ਨਫ਼ਰਤ ਭਰੀ ਸਿਆਸਤ ਰਾਹੀਂ ਬਚ ਕੇ ਨਹੀਂ ਨਿੱਕਲ ਸਕਦੇ।``

ਪੱਤਰਕਾਰ ਗੌਰੀ ਲੰਕੇਸ਼ ਕਤਲ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕਾਤਲਾਂ ਦੇ ਨਿਸ਼ਾਨੇ `ਤੇ ਅਦਾਕਾਰ ਪ੍ਰਕਾਸ਼ ਰਾਜ ਵੀ ਸਨ। ਇੱਕ ਸਥਾਨਕ ਕੰਨੜ ਚੈਨਲ ਨਾਲ ਇਹ ਜਾਣਕਾਰੀ ਸ਼ੇਅਰ ਕੀਤੀ ਗਈ ਹੈ। ਵਿਸ਼ੇਸ਼ ਜਾਂਚ ਟੀਮ ਦੀ ਤਫ਼ਤੀਸ਼ ਅਨੁਸਾਰ ਪ੍ਰਕਾਸ਼ ਰਾਜ ਕਾਤਲਾਂ ਦਾ ਅਗਲਾ ਨਿਸ਼ਾਨਾ ਸਨ।

ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਤੋਂ ਬਾਅਦ ਪ੍ਰਕਾਸ਼ ਰਾਜ ਨੇ ਦੱਖਣ-ਪੰਥੀ ਸੰਗਠਨਾਂ ਖਿ਼ਲਾਫ਼ ਕਈ ਬਿਆਨ ਦਿੱਤੇ ਸਨ।

ਇਸ ਦੌਰਾਨ ਗੌਰੀ ਲੰਕੇਸ਼ ਦੇ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕੇਟੀ ਨਵੀਨ ਕੁਮਾਰ ਨਾਰਕੋ ਟੈਸਟ ਕਰਵਾਉਣ ਲਈ ਵੀ ਤਿਆਰ ਹੋ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:I dont afraid of gauri lankesh murderers says prakash raj