ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਮਤਿਆਜ਼ ਅਲੀ ਦਾ ਖੁਲਾਸਾ, ਦੀਪਿਕਾ ਪਾਦੁਕੋਣ ਨਾਲ ਬਣਾਉਣਾ ਚਾਹੁੰਦੇ ਸਨ ‘ਰਾਕਸਟਾਰ’

Deepika Padukone: ਬਾਲੀਵੁੱਡ ਦੇ ਮਸ਼ਹੂਰ ਫ਼ਿਲਮਕਾਰ ਇਮਤਿਆਜ਼ ਅਲੀ ਨੇ ਖੁਲਾਸਾ ਕੀਤਾ ਹੈ ਕਿ ਉਹ ਆਪਣੀ ਫ਼ਿਲਮ ਰਾਕਸਟਾਰ ਚ ਦੀਪਿਕਾ ਪਾਦੁਕੋਣ ਨੂੰ ਲੈ ਕੇ ਬਣਾਉਣਾ ਚਾਹੁੰਦੇ ਸਨ। ਇਮਤਿਆਜ਼ ਅਲੀ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਖਾਤੇ ਤੇ ਦਿੱਤੀ ਹੈ।

 

ਦੱਸ ਦੇਈਏ ਕਿ ਸੂਪਰਹਿੱਟ ਰਹੀ ਇਸ ਫ਼ਿਲਮ ਚ ਅਦਾਕਾਰ ਰਨਬੀਰ ਕਪੂਰ ਨਾਲ ਅਦਾਕਾਰਾ ਨਰਗਿਸ ਫਾਖਰੀ ਨੇ ਮੁੱਖ ਕਿਰਦਾਰ ਨਿਭਾਏ ਹਨ। ਰਿਲੀਜ਼ ਹੋਣ ਮਗਰੋਂ ਇਸ ਫ਼ਿਲਮ ਦੇ ਗੀਤਾਂ ਨੇ ਪੂਰੀ ਦੁਨੀਆ ਚ ਧੂੰਮਾਂ ਪਾਈਆਂ ਸਨ।

 

ਇਮਤਿਆਜ਼ ਨੇ ਇੰਸਟ੍ਰਾਗਾਮ ’ਤੇ ਲਿਖਿਆ ਕਿ ਇਸ ਫ਼ਿਲਮ ਲਈ ਦੀਪਿਕਾ ਉਨ੍ਹਾਂ ਦੀ ਪਹਿਲੀ ਪਸੰਦ ਸੀ ਜਿਸ ਨੂੰ ਲੈ ਕੇ ਦੋਨਾਂ ਦੀ ਇਕ ਹੋਟਲ ਚ ਮੁਲਾਕਾਤ ਵੀ ਹੋਈ ਸੀ ਪਰ ਉਸ ਸਮੇਂ ਦੀਪਿਕਾ ਦੀ ਕੋਈ ਵੀ ਫ਼ਿਲਮ ਰਿਲੀਜ਼ ਨਹੀਂ ਹੋਈ ਸੀ। ਮੈਂ ਦੀਪਿਕਾ ਨਾਲ ਇਸ ਫ਼ਿਲਮ ਬਾਰੇ ਗੱਲ ਕਰਨਾ ਚਾਹੁੰਦਾ ਸੀ ਪਰ ਫ਼ਿਲਮ ਅਗਲੇ ਕਈ ਸਾਲਾਂ ਤਕ ਤਿਆਰ ਨਹੀਂ ਹੋਈ। ਮੈਂ ਬਾਕੀ ਫ਼ਿਲਮਾਂ ਚ ਦੀਪਿਕਾ ਨਾਲ ਕੰਮ ਕੀਤਾ। 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Imtiaz Ali: wanted to make Rockstar Film: casting Deepika Padukone