ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਰਫਾਨ ਖਾਨ ਆਪਣੀ ਪਤਨੀ ਲਈ ਜੀਉਣਾ ਚਾਹੁੰਦੇ ਸੀ ਦੁਬਾਰਾ...

ਬਾਲੀਵੁੱਡ ਚ ਕਈ ਸਾਲਾਂ ਦੇ ਸਖਤ ਸੰਘਰਸ਼ ਮਗਰੋਂ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਮਸ਼ਹੂਰ ਅਦਾਕਾਰ ਇਰਫਾਨ ਖਾਨ (53) ਦੀ ਕੈਂਸਰ ਦੀ ਨਾਮੁਰਾਦ ਬੀਮਾਰੀ ਨਾਲ ਲੰਬੀ ਲੜਾਈ ਲੜਦਿਆਂ ਅੱਜ ਬੁੱਧਵਾਰ ਤੜਕੇ ਦੇਹਾਂਤ ਹੋ ਗਿਆ। ਹਾਲਾਂਕਿ ਉਕਤ ਬੀਮਾਰੀ ਤੋਂ ਠੀਕ ਹੋਣ ਤੋਂ ਬਾਅਦ ਇਰਫਾਨ ਨੇ ਬਾਲੀਵੁੱਡ ਦੀ ਇੰਗਲਿਸ਼ ਮੀਡੀਅਮ ਫਿਲਮ ਕੀਤੀ। ਇਸ ਫਿਲਮ ਦੀ ਰਿਲੀਜ਼ ਦੇ ਦੌਰਾਨ ਉਨ੍ਹਾਂ ਨੇ ਇੱਕ ਇੰਟਰਵਿਊ ਚ ਬਿਮਾਰੀ ਨਾਲ ਆਪਣੀ ਲੜਾਈ ਬਾਰੇ ਗੱਲ ਕੀਤੀ ਸੀ।

 

ਇਰਫਾਨ ਨੇ ਕਿਹਾ ਸੀ, ਮੇਰੇ ਲਈ ਇਹ ਬੀਮਾਰੀ ਦਾ ਜਿਹੜਾ ਦੌਰ ਸੀ ਉਹ ਰੋਲਰ ਕੋਸਟਰ ਰਾਈਡਰ ਵਰਗਾ ਸੀ। ਅਸੀਂ ਥੋੜਾ ਰੋਏ, ਪਰ ਬਹੁਤ ਹਸੇ ਵੀ। ਮੈਨੂੰ ਬਹੁਤ ਘਬਰਾਹਟ ਹੁੰਦੀ ਸੀ, ਪਰ ਮੈਂ ਇਸਨੂੰ ਬਾਅਦ ਚ ਕਾਬੂ ਕਰ ਲਿਆ ਸੀ।

 

ਉਨ੍ਹਾਂ ਕਿਹਾ ਸੀ, ਹਾਲਾਂਕਿ ਇਸ ਦੌਰਾਨ ਸਭ ਤੋਂ ਚੰਗੀ ਗੱਲ ਇਹ ਹੋਈ ਕਿ ਮੈਂ ਆਪਣੇ ਬੱਚਿਆਂ ਨਾਲ ਵਧੇਰੇ ਸਮੇਂ ਰਿਹਾ। ਮੈਂ ਉਨ੍ਹਾਂ ਨੂੰ ਵੱਧਦਾ ਵੇਖਿਆ। ਮੈਂ ਆਪਣੀ ਪਤਨੀ ਸੁਤਾਪਾ ਬਾਰੇ ਤਾਂ ਕੀ ਕਹਿ ਸਕਦਾ ਹਾਂ। ਉਹ ਮੇਰੇ ਨਾਲ 24 ਘੰਟੇ ਰਹਿੰਦੀ ਹੈ। ਹਮੇਸ਼ਾਂ ਮੇਰਾ ਖਿਆਲ ਰੱਖਦੀ ਹੈ। ਜੇ ਮੈਨੂੰ ਜੀਊਣ ਦਾ ਮੌਕਾ ਮਿਲਿਆ, ਮੈਂ ਉਸ ਲਈ ਜੀਉਣਾ ਚਾਹਾਂਗਾ। ਜੇ ਮੈਂ ਅਜੇ ਵੀ ਹਾਂ ਤਾਂ ਮੇਰੀ ਪਤਨੀ ਇਸਦਾ ਮੁੱਖ ਕਾਰਨ ਹੈ।

 

ਦੱਸਣਯੋਗ ਹੈ ਕਿ ਇਰਫਾਨ ਖਾਨ ਆਖਰੀ ਵਾਰ ਫਿਲਮ 'ਇੰਗਲਿਸ਼ ਮੀਡੀਅਮ' 'ਚ ਨਜ਼ਰ ਆਏ ਸਨ। ਆਖਰੀ ਰਿਲੀਜ਼ ਹੋਈ ਇਹ ਬਾਲੀਵੁੱਡ ਫਿਲਮ ਕੋਵਿਡ -19 ਦੇ ਫੈਲਣ ਨੂੰ ਰੋਕਣ ਲਈ ਭਾਰਤ ਚ ਤਾਲਾਬੰਦੀ ਲਗਾਏ ਜਾਣ ਤੋਂ ਇਕ ਦਿਨ ਪਹਿਲਾਂ ਸਿਨੇਮਾ ਹਾਲ ਚ ਆਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Irrfan Khan wanted to live again for his wife