ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਿੰਮੀ ਸ਼ੇਰਗਿੱਲ-ਮਾਹੀ ਗਿੱਲ ਦੀ ਫ਼ਿਲਮ ਫ਼ੈਮਲੀ ਆਫ਼ ਠਾਕੁਰਗੰਜ ਦਾ ਟ੍ਰੇਲਰ ਰਿਲੀਜ਼

ਬਾਲੀਵੁੱਡ ਅਦਾਕਾਰ ਜਿੰਮੀ ਸ਼ੇਰਗਿੱਲ ਤੇ ਅਦਾਕਾਰਾ ਮਾਹੀ ਗਿੱਲ ਦੀ ਜੋੜੀ ਪਹਿਲਾਂ ਕਈ ਫ਼ਿਲਮਾਂ ਚ ਧਮਾਲਾਂ ਪਾ ਚੁੱਕੀ ਹੈ। ਦੋਨਾਂ ਸਿਤਾਰਿਆਂ ਦੀ ਫ਼ਿਲਮ ਸਾਹੇਬ ਬੀਵੀ ਔਰ ਗੈਂਗਸਟਰ ਦੇ ਸੁਪਰਹਿੱਟ ਹੋਣ ਮਗਰੋਂ ਇਸ ਤਰ੍ਹਾਂ ਦੀ ਇਕ ਦੂਜੀ ਫਿਲ਼ਮ ਫ਼ੈਮਲੀ ਆਫ਼ ਠਾਕੁਰਗੰਜ ਜਲਦ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦਾ ਟ੍ਰੇਲਰ 27 ਜੂਨ ਨੂੰ ਰਿਲੀਜ਼ ਹੋ ਗਿਆ ਹੈ।

 

ਜਾਣਕਾਰੀ ਮੁਤਾਬਕ ਦੋ ਮਿੰਟ ਲੰਬੇ ਟ੍ਰੇਲਰ ਨੂੰ ਲੰਘੇ ਵੀਰਵਾਰ ਨੂੰ ਰਿਲੀਜ਼ ਕੀਤਾ ਗਿਆ ਹੈ। ਟ੍ਰੇਲਰ ਦੀ ਸ਼ੁਰੂਆਤ ਚ ਜਿੰਮੀ ਫ਼ੋਨ ਤੇ ਕਿਸੇ ਨੂੰ ਧਮਕੀ ਦੇ ਰਹੇ ਹਨ। ਅਦਾਕਾਰ ਸੌਰਭ ਸ਼ੁੱਕਲਾ ਨੂੰ ਫਿਲਮ ਦੇ ਟ੍ਰੇਲਰ ਚ ਤਲਵਾਰ ਵਜੋਂ ਪੇਸ਼ ਕੀਤਾ ਗਿਆ ਹੈ ਜਦਕਿ ਮਾਹੀ ਗਿੱਲ ਨੂੰ ਦਮਦਾਰ ਕਿਹਾ ਗਿਆ।

 

ਫ਼ਿਲਮ ਚ ਦਮਦਾਰ ਡਾਇਲਾਗ ਤੇ ਮਾਹੀ ਦੀ ਦਿੱਖ ਨੂੰ ਦੇਖ ਕੇ ਇਹੀ ਲੱਗਦਾ ਹੈ ਕਿ ਫ਼ੈਮਲੀ ਆਫ਼ ਠਾਕੁਰਗੰਜ ਦੀ ਕਹਾਣੀ ਵੀ ਕੁਝ ਹੱਣ ਤਕ ਸਾਹੇਬ ਬੀਵੀ ਔਰ ਗੈਂਗਸਟਰ ਵਰਗੀ ਹੀ ਹੋਵੇਗੀ। ਇਸ ਫ਼ਿਲਮ ਦੀ ਕਹਾਣੀ ਦਿਲੀਪ ਸ਼ੁਕਲਾ ਨੇ ਲਿਖੀ ਹੈ ਜਿਨ੍ਹਾਂ ਨੇ ਦਾਮੀਨੀ, ਅੰਦਾਜ਼ ਅਪਨਾ-ਅਪਨਾ, ਦਬੰਗ, ਦਬੰਗ-2 ਤੇ ਕਈ ਹੋਰ ਸੁਪਰਹਿੱਟ ਫ਼ਿਲਮਾਂ ਦੀਆਂ ਕਹਾਣੀਆਂ ਲਿਖੀਆਂ ਹਨ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jimmy Shergill: and mahi gill film family of thakurganj trailer launch