ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੰਗਨਾ ਰਣੌਤ ਨਾਲ ਕੰਮ ਕਰਨ ਵਾਲੇ ਫ਼ਿਲਮਕਾਰ ਨੇ ਕੀਤੇ ਕਈ ਖੁਲਾਸੇ

ਫ਼ਿਲਮਕਾਰ ਪ੍ਰਕਾਸ਼ ਕੋਵੇਲਾਮੁਦੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੰਗਨਾ ਰਣੌਤ (Kangana Ranaut) ਦੇ ਨਾਲ ਆਉਣ ਵਾਲੀ ਫ਼ਿਲਮ ਜਜਮੈਂਟਲ ਹੈ ਕਿਆ (Judgemental Hai Kya) ਚ ਕੰਮ ਕਰਕੇ ਕਾਫੀ ਮਜ਼ਾ ਆਇਆ ਪਰ ਫ਼ਿਲਮ ਦੇ ਨਿਰਦੇਸ਼ਕ ਕੋਵੇਲਾਮੁਦੀ ਨੇ ਮੁੱਖ ਕਿਰਦਾਰ ਨਿਭਾਉਣ ਵਾਲੇ ਕਲਾਕਾਰਾਂ, ਕੰਗਨਾ ਅਤੇ ਰਾਜਕੁਮਾਰ ਰਾਓ (Rajkumar Rao) ਨੂੰ ਉਨ੍ਹਾਂ ਦੀ ਹਮਾਇਤ ਲਈ ਧੰਨਵਾਦੀ ਵੀ ਦਿੱਤਾ।

 

ਤੇਲਗੂ ਫ਼ਿਲਮ ਉਦਯੋਗ ਚ ਮਸ਼ਹੂਰ ਨਾਂ ਪ੍ਰਕਾਸ਼ ਕੋਵੇਲਾਮੁਦੀ ਨੇ ਫ਼ਿਲਮ ਜੱਜਮੈਂਟਲ ਹੈ ਕਿਆ ਦੁਆਰਾ ਬਾਵੀਵੁੱਡ ਚ ਆਪਣੀ ਸ਼ੁਰੂਆਤ ਕੀਤੀ ਹੈ। ਏਕਤਾ ਕਪੂਰ ਅਤੇ ਸ਼ੈਲੇਸ਼ ਆਰ ਸਿੰਘ ਇਸ ਫ਼ਿਲਮ ਦੇ ਨਿਰਮਾਤਾ ਹਨ। ਪ੍ਰਕਾਸ਼ ਨੇ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ।

 

ਪ੍ਰਕਾਸ਼ ਨੇ ਫ਼ਿਲਮ ਦੇ ਟ੍ਰੇਲਰ ਲਾਂਚ ਮੌਕੇ ਕਿਹਾ ਕਿ ਮੈਂ ਆਪਣੀ ਟੀਮ ਨੂੰ ਧੰਨਵਾਦ ਦੇਣਾ ਚਾਹਵਾਂਗਾ ਜਿਨ੍ਹਾਂ ਨੇ ਮੈਨੂੰ ਇਹ ਕਮਾਲ ਦੀ ਫ਼ਿਲਮ ਬਣਾਉਣ ਚ ਮਦਦ ਕੀਤੀ। ਉਨ੍ਹਾਂ ਕਿਹਾ ਕਿ ਬਾਲੀਵੁੱਡ ਚ ਕਦਮ ਰੱਖਣਾ ਸ਼ਾਨਦਾਰ ਰਿਹਾ। ਮੈਨੂੰ ਆਪਣੇ ਨਿਰਮਾਤਾ, ਲੇਖਕ, ਤਕਨੀਕੀ ਟੀਮ ਤੋਂ ਬਹੁਤ ਵੱਧ ਚੜ੍ਹ ਕੇ ਹਮਾਇਤ ਮਿਲੀ ਤੇ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਸਾਡੇ ਕਲਾਕਾਰ ਕੰਗਨਾ ਤੇ ਰਾਜਕੁਮਾਰ ਬੇਹਤਰੀਨ ਕੰਮ ਕਰਨ ਚ ਰੁੱਝੇ ਰਹੇ।

 

ਪ੍ਰਕਾਸ਼ ਨੇ ਕਿਹਾ ਕਿ ਮੈਨੂੰ ਆਪਣੇ ਕਲਾਕਾਰਾਂ ਅਤੇ ਆਪਣੀ ਟੀਮ ਦੇ ਨਾਲ ਰਚਨਾਤਮਕ ਚਰਚਾ ਕਰਨੀ ਪਸੰਦ ਹੈ ਕਿਉਂਕਿ ਫ਼ਿਲਮ ਬਣਾਉਣਾ ਇਕ ਵੱਡਾ ਟੀਮ-ਵਰਕ ਪ੍ਰਕਿਰਿਆ ਹੈ। ਦੱਸਣਯੋਗ ਹੈ ਕਿ ਇਸ ਫ਼ਿਲਮ ਚ ਜਿੰਮੀ ਸ਼ੇਰਗਿੱਲ, ਅਮਾਯਰਾ ਦਸਤੂਰ ਤੇ ਸਤੀਸ਼ ਕੌਸ਼ਿਕ ਵੀ ਹਨ, ਇਹ ਫ਼ਿਲਮ 26 ਜੁਲਾਈ ਨੂੰ ਰਿਲੀਜ਼ ਹੋਵੇਗੀ।

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Judgemental Hai Kya: director prakash is happy to work with Kangana Ranaut