ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੋਰਾਂਟੋ ਫਿ਼ਲਮ ਮੇਲੇ `ਚ ਦਿਸੇਗੀ ਕੈਲਾਸ਼ ਸਤਿਆਰਥੀ ਦੀ ਫਿ਼ਲਮ ਦੀ ਪਹਿਲੀ ਝਲਕ

ਟੋਰਾਂਟੋ ਫਿ਼ਲਮ ਮੇਲੇ `ਚ ਦਿਸੇਗੀ ਕੈਲਾਸ਼ ਸਤਿਆਰਥੀ ਦੀ ਫਿ਼ਲਮ ਦੀ ਪਹਿਲੀ ਝਲਕ

ਨੋਬਲ ਪੁਰਸਕਾਰ ਜੇਤੂ ਕੈਲਾਸ਼ ਸੱਤਿਆਰਥੀ ਦੀ ਫਿ਼ਲਮ ‘ਝਲਕੀ: ਟੇਲ ਆਫ਼ ਏ ਟਾਇਰਲੈੱਸ ਸਪੈਰੋ` (ਝਲਕੀ: ਇੱਕ ਅਣਥੱਕ ਚਿੜੀ ਦੀ ਕਹਾਣੀ) ਦੀ ਪਹਿਲੀ ਝਲਕ ਭਲਕੇ ਭਾਵ ਐਤਵਾਰ, 9 ਸਤੰਬਰ ਨੂੰ ਟੋਰਾਂਟੋ ਦੇ ਕੌਮਾਂਤਰੀ ਫਿ਼ਲਮ ਮੇਲੇ `ਚ ਵੇਖਣ ਨੁੰ ਮਿਲੇਗੀ।


ਇਹ ਫਿ਼ਲਮ ਬੰਧੂਆ ਬਾਲ ਮਜ਼ਦੂਰੀ, ਬੱਚਿਆਂ ਦੀ ਸਮੱਗਲਿੰਗ ਅਤੇ ਗੁਆਚੇ ਬਚਪਨ ਜਿਹੀਆਂ ਸਮਾਜਕ ਸਮੱਸਿਆਵਾਂ `ਤੇ ਆਧਾਰਤ ਹੈ। ਇਸ ਦੀ ਇੱਕ ਭਲਕੇ ਐਤਵਾਰ ਨੂੰ ਇੱਥੇ ਚੱਲ ਰਹੇ ਕੌਮਾਂਤਰੀ ਫਿ਼ਲਮ ਮੇਲੇ `ਚ ਖ਼ਾਸ ਦਰਸ਼ਕਾਂ ਨੂੰ ਵਿਖਾਈ ਜਾਵੇਗੀ। ਇਹ ਇਸ ਫਿ਼ਲਮ ਦਾ ਖ਼ਾਸ ਤੌਰ `ਤੇ ਇਸ ਮੇਲੇ ਲਈ ਤਿਆਰ ਕੀਤਾ ਪ੍ਰੀਵਿਯੂ ਤੇ ਪ੍ਰੋਮੋ ਹੋਣਗੇ ਤੇ ਇਸ ਮੌਕੇ ਬਹੁਤ ਸਾਰੇ ਫਿ਼ਲਮ ਪ੍ਰੇਮੀ, ਡਿਸਟ੍ਰੀਬਿਊਟਰ ਤੇ ਇਸ ਮੇਲੇ ਦੇ ਸਲਾਹਕਾਰ ਮੌਜੂਦ ਹੋਣਗੇ। ਉਂਝ ਭਾਰਤ `ਚ ਇਹ ਫਿ਼ਲਮ ਅਗਲੇ ਵਰ੍ਹੇ 2019 `ਚ ਫ਼ਰਵਰੀ ਮਹੀਨੇ ਰਿਲੀਜ਼ ਹੋਵੇਗੀ।


ਇਸ ਫਿ਼ਲਮ ਰਾਹੀਂ ਬ੍ਰਹਮਨੰਦ ਸਿੰਘ ਆਪਣੇ ਫਿ਼ਲਮੀ ਕਰੀਅਰ ਦੀ ਸ਼ੁਰੂਆਤ ਕਰ ਰਹੇ ਹਨ ਤੇ ਇਸ ਫਿ਼ਲਮ ਵਿੱਚ ਬੋਮਨ ਈਰਾਨੀ, ਸੰਜੇ ਸੂਰੀ, ਦਿੱਵਿਆ ਦੱਤਾ, ਤਨਿਸ਼ਠਾ ਚੈਟਰਜੀ, ਗੋਵਿੰਦ ਨਾਮਦੇਓ ਜਿਹੇ ਹੋਰ ਕਲਾਕਾਰਾਂ ਨੇ ਵੀ ਆਪਣੇ ਰੰਗ ਵਿਖਾਏ ਹਨ।


ਕੈਲਾਸ਼ ਸੱਤਿਆਰਥੀ ਵੀ ਇਸ ਫਿ਼ਲਮ `ਚ ਇੱਕ ਖ਼ਾਸ ਭੂਮਿਕਾ `ਚ ਵਿਖਾਈ ਦੇਣਗੇ। ਇਸ ਫਿ਼ਲਮ ਦੇ ਨਿਰਮਾਤਾ ਮੋਬੀਅਸ ਫਿ਼ਲਮਜ਼, ਓਐੱਮਜੀ ਅਤੇ ਆਨੰਦ ਚਵਾਨ ਹਨ। ਵਿਨਾਇਕ ਗਾਵੰਦੇ ਤੇ ਜੈਯੇਸ਼ ਪਾਰੇਖ ਇਸ ਦੇ ਸਹਿ-ਨਿਰਮਾਤਾ ਅਤੇ ਤਨਵੀ ਜੈਨ ਇਸ ਦੇ ਸਹਿ-ਨਿਰਦੇਸ਼ਕ ਹਨ।   

ਟੋਰਾਂਟੋ ਫਿ਼ਲਮ ਮੇਲੇ `ਚ ਦਿਸੇਗੀ ਕੈਲਾਸ਼ ਸਤਿਆਰਥੀ ਦੀ ਫਿ਼ਲਮ ਦੀ ਪਹਿਲੀ ਝਲਕ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kailash Satyarthi film s first look at Toronto Film Festival