ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਜੋਲ ਦੀ ਫਿ਼ਲਮ ‘ਹੈਲੀਕਾਪਟਰ ਈਲਾ` ਹੁਣ 12 ਅਕਤੂਬਰ ਨੂੰ ਰਿਲੀਜ਼ ਹੋਵੇਗੀ

ਕਾਜੋਲ ਦੀ ਫਿ਼ਲਮ ‘ਹੈਲੀਕਾਪਟਰ ਈਲਾ` ਹੁਣ 12 ਅਕਤੂਬਰ ਨੂੰ ਰਿਲੀਜ਼ ਹੋਵੇਗੀ

ਅਦਾਕਾਰਾ ਕਾਜੋਲ ਦੀ ਆਉਣ ਵਾਲੀ ਫਿ਼ਲਮ ‘ਹੈਲੀਕਾਪਟਰ ਈਲਾ` ਆਉਂਦੀ 7 ਸਤੰਬਰ ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਉਸ ਦੀ ਰਿਲੀਜ਼-ਮਿਤੀ ਅੱਗੇ ਵਧਾ ਦਿੱਤੀ ਗਈ ਹੈ। ਅਜਿਹਾ ਇਸ ਫਿ਼ਲਮ ਦੇ ਡਾਇਰੈਕਟਰ ਪ੍ਰਦੀਪ ਸਰਕਾਰ ਦੇ ਬੀਮਾਰ ਹੋਣ ਕਾਰਨ ਕਰਨਾ ਪਿਆ ਹੈ। ਫਿ਼ਲਮ ਦੇ ਸਹਿ-ਨਿਰਮਾਤਾ ਅਜੇ ਦੇਵਗਣ ਨੇ ਰਿਲੀਜ਼ ਦੀ ਤਰੀਕ 12 ਅਕਤੂਬਰ ਕਰਨ ਦਾ ਫ਼ੈਸਲਾ ਕੀਤਾ ਹੈ।


ਫਿ਼ਲਮ ਦੇ ਅਧਿਕਾਰਤ ਬੁਲਾਰੇ ਅਨੁਸਾਰ ਪ੍ਰਦੀਪ ਡੇਂਗੂ ਤੋਂ ਪੀੜਤ ਹਨ ਤੇ ਹਸਪਤਾਲ `ਚ ਦਾਖ਼ਲ ਹਨ। ਬਿਆਨ `ਚ ਕਿਹਾ ਗਿਆ ਹੈ ਕਿ ਹਸਪਤਾਲ `ਚ ਦਾਖ਼ਲ ਹੋਣ ਦੇ ਬਾਵਜੂਦ ‘ਹੈਲੀਕਾਪਟਰ ਈਲਾ` ਦਾ ਸ਼ੂਟਿੰਗ ਸ਼ੈਡਿਯੂਲ ਮੁਕੰਮਲ ਕਰਨ ਲਈ ਅਮਿਤਾਭ ਬੱਚਨ ਦੇ ਦ੍ਰਿਸ਼ ਨੂੰ ਫਿ਼ਲਮਾਉਣ ਲਈ ਉਹ ਆਏ। ਸੈੱਟ `ਤੇ ਖ਼ਾਸ ਦੇਖਭਾਲ ਲਈ ਇੱਕ ਐਂਬੂਲੈਂਸ ਤੇ ਡਾਕਟਰ ਨੂੰ ਰੱਖਿਆ ਗਿਆ ਸੀ। ਸ਼ੂਟਿੰਗ ਮੁਕੰਮਲ ਕਰਨ ਤੋਂ ਬਾਅਦ ਉਹ ਹਸਪਤਾਲ `ਚ ਮੁੜ ਦਾਖ਼ਲ ਹੋ ਗਏ।

 

 


ਬਿਆਨ `ਚ ਕਿਹਾ ਗਿਆ ਕਿ ਭਾਵੇਂ ਫਿ਼ਲਮ ਦੇ ਨਿਰਮਾਤਾ ਅਜੇ ਦੇਵਗਨ ਫਿ਼ਲਮ ਨੂੰ ਸਤੰਬਰ ਮਹੀਨੇ ਰਿਲੀਜ਼ ਕਰਨ ਦੇ ਹੱਕ `ਚ ਨਹੀਂ ਹਨ। ਉਨ੍ਹਾਂ ਇੱਕ ਫਿ਼ਲਮ ਦੇ ਇੱਕ ਹੋਰ ਨਿਰਮਾਤਾ ਜਯੰਤੀਲਾਲ ਗਡਾ (ਪੈਨ ਇੰਡੀਆ ਲਿਮਿਟੇਡ) ਨੇ ਇਸ ਦੀ ਰਿਲੀਜ਼ ਮਿਤੀ ਅੱਗੇ ਵਧਾ ਕੇ 12 ਅਕਤੂਬਰ ਕਰ ਦਿੱਤੀ ਹੈ। ਫਿ਼ਲਮ ਵਿੱਚ ਕਾਜੋਲ ਇੱਕ ਸਿੰਗਲ ਮਾਂ ਤੇ ਉੱਭਰਦੀ ਗਾਇਕਾ ਦੇ ਕਿਰਦਾਰ `ਚ ਹੈ। ਇਸ ਵਿੱਚ ਰਾਸ਼ਟਰੀ ਪੁਰਸਕਾਰ ਜੇਤੂ ਰਿੱਧੀ ਸੇਨ ਅਦਾਕਾਰਾ ਦੇ ਪੁੱਤਰ ਦੇ ਕਿਰਦਾਰ ਵਿੱਚ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kajol film Helecopter Eela will now release on 12 October