ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘83` ਲਈ ਖ਼ੁਦ ਰਣਵੀਰ ਸਿੰਘ ਨੂੰ ਟ੍ਰੇਨਿੰਗ ਦੇਣਗੇ ਕਪਿਲ ਦੇਵ

‘83` ਲਈ ਖ਼ੁਦ ਰਣਵੀਰ ਸਿੰਘ ਨੂੰ ਟ੍ਰੇਨਿੰਗ ਦੇਣਗੇ ਕਪਿਲ ਦੇਵ

ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਤੋਂ ਕ੍ਰਿਕਟ ਦੇ ਨੁਕਤੇ ਸਿੱਖਣਗੇ। ‘ਪਦਮਾਵਤ` ਦੀ ਕਾਮਯਾਬੀ ਤੋਂ ਬਾਅਦ ਹੁਣ ਰਣਵੀਰ ਆਪਣੀ ਅਗਲੀ ਫਿ਼ਲਮ ‘ਸਿੰਬਾ` ਦੀ ਸ਼ੂਟਿੰਗ `ਚ ਰੁੱਝੇ ਹੋਏ ਹਨ। ਇਸ ਤੋਂ ਬਾਅਦ ਉਹ ਛੇਤੀ ਹੀ ਮਹਾਨ ਕ੍ਰਿਕਟਰ ਕਪਿਲ ਦੇਵ ਦੀ ਭੂਮਿਕਾ ਵਿੱਚ ਵਿਖਾਈ ਦੇਣਗੇ। ਕਿਹਾ ਜਾ ਰਿਹਾ ਹੈ ਕਿ ਇਸ ਭੂਮਿਕਾ ਲਈ ਖ਼ੁਦ ਕਪਿਲ ਦੇਵ ਹੀ ਰਣਵੀਰ ਸਿੰਘ ਨੂੰ ਟ੍ਰੇਨਿੰਗ ਦੇਣਗੇ।


1983 ਦੇ ਵਿਸ਼ਵ ਕ੍ਰਿਕਟ ਕੱਪ `ਤੇ ਆਧਾਰਤ ਹੈ ਫਿ਼ਲਮ ‘83`
‘83` ਨਾਂਅ ਦੀ ਫਿ਼ਲਮ ਕਬੀਰ ਖ਼ਾਨ ਬਣਾ ਰਹੇ ਹਨ। ਰਣਵੀਰ ਇਸ ਫਿ਼ਲਮ ਦੀ ਤਿਆਰੀ ਅਗਲੇ ਦੋ ਮਹੀਨਿਆਂ `ਚ ਸ਼ੁਰੂ ਕਰ ਦੇਣਗੇ ਤੇ ਫਿ਼ਲਮ ਦੀ ਸ਼ੂਟਿੰਗ ਇਸ ਵਰ੍ਹੇ ਦੇ ਅੰਤ ਤੱਕ ਸ਼ੁਰੂ ਹੋ ਜਾਵੇਗੀ। ਇਸ ਫਿ਼ਲਮ ਲਈ ਖ਼ੁਦ ਕਪਿਲ ਦੇਵ ਨੇ ਰਣਵੀਰ ਸਿੰਘ ਨੂੰ ਕ੍ਰਿਕਟ ਦੀਆਂ ਬਾਰੀਕੀਆਂ ਸਿਖਾਉਣੀਆਂ ਹਨ।


ਨਵੰਬਰ ਤੋਂ ਸ਼ੁਰੂ ਹੋਵੇਗੀ ਟ੍ਰੇਨਿੰਗ
ਕਪਿਲ ਦੇਵ ਆਉਂਦੇ ਨਵੰਬਰ ਮਹੀਨੇ ਤੋਂ ਰਣਵੀਰ ਸਿੰਘ ਦੀ ਟ੍ਰੇਨਿੰਗ ਸ਼ੁਰੂ ਕਰਨਗੇ। ਉਹ ਰਣਵੀਰ ਨੂੰ ਕ੍ਰਿਕਟ ਦੀ ਜਾਣਕਾਰੀ ਦੇਣਗੇ। ਉਹ ਰਣਵੀਰ ਨੁੰਆਪਣਾ ਸਿਗਨੇਚਰ ਆਊਟਵਰਡ ਸਵਿੰਗ ਵੀ ਸਿਖਾਉਣਗੇ। ਫਿ਼ਲਮ ਦੀ ਸ਼ੂਟਿੰਗ ਭਾਰਤ `ਚ ਹੋਵੇਗੀ ਪਰ ਇਸ ਦਾ ਇੱਕ ਸ਼ਡਿਊਲ ਲੰਦਨ ਵਿੱਚ ਵੀ ਸ਼ੂਟ ਹੋਵੇਗਾ। ਇਹ ਸਪੋਰਟਸ ਡਰਾਮਾ ਫਿ਼ਲਮ 10 ਅਪ੍ਰੈਲ, 2020 ਨੂੰ ਪ੍ਰਦਰਸਿ਼ਤ  ਹੋ ਸਕਦੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kapil Dev will train Ranvir Singh for 83