ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰੀਨਾ ਕਪੂਰ ਕਰਨਗੇ ਰਿਐਲਟੀ ਸ਼ੋਅ ਤੇ ਤੈਮੂਰ ਕਰਨਗੇ ਪਹਿਲੀ ਫ਼ਿਲਮ

ਬਾਲੀਵੁੱਡ ਦੀ ਬੇਬੋ ਕਰੀਨਾ ਕਪੂਰ ਖ਼ਾਨ ਅੱਜ ਕੱਲ੍ਹ ਆਪਣੀ ਫ਼ਿਲਮ ਗੁਡ ਨਿਊਜ਼ ਨੂੰ ਲੈ ਕੇ ਸੁਰਖੀਆਂ ਚ ਹਨ। ਖਾਸ ਗੱਲ ਇਹ ਹੈ ਕਿ ਇਸ ਫ਼ਿਲਮ ਚ ਉਨ੍ਹਾਂ ਦੇ ਬੇਟੇ ਤੈਮੂਰ ਅਲੀ ਖ਼ਾਨ ਬਾਲੀਵੁੱਡ ਚ ਸ਼ੁਰੂਆਤ ਕਰਨ ਵਾਲੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਰੀਨਾ ਨਾਲ ਇਸ ਫ਼ਿਲਮ ਚ ਅਕਸ਼ੇ ਕੁਮਾਰ ਵੀ ਨਜ਼ਰ ਆਉਣਗੇ।

 

ਕਿਹਾ ਜਾ ਰਿਹਾ ਹੈ ਕਿ ਹੁਣ ਕਰੀਨਾ ਕਪੂਰ ਖ਼ਾਨ ਵੀ ਛੋਟੇ ਪਰਦੇ ’ਤੇ ਸ਼ੁਰੂਆਤ ਕਰਨ ਜਾ ਰਹੀ ਹਨ। ਖ਼ਬਰਾਂ ਮੁਤਾਬਕ ਕਰੀਨਾ ਨੂੰ ਇਕ ਡਾਂਸ ਰਿਐਲਟੀ ਸ਼ੋਅ ਦਾ ਆਫ਼ਰ ਦਿੱਤਾ ਗਿਆ ਹੈ। ਚੈਨਲ ਨੇ ਇਸ ਸ਼ੋਅ ਚ ਕਰੀਨਾ ਨੂੰ ਜੱਜ ਲਈ ਨਿਯੁਕਤ ਕਰਨ ਦਾ ਆਫ਼ਰ ਦਿੱਤਾ ਹੈ ਤੇ ਇਸ ਅਹੁਦੇ ਲਈ ਕਰੀਨਾ ਨੂੰ ਚੰਗੀ ਮੋਟੀ ਰਕਮ ਦੇਣ ਦੀ ਵੀ ਗੱਲ ਕਹੀ ਜਾ ਰਹੀ ਹੈ। ਕਰੀਨਾ ਨੇ ਚੈਨਲ ਨਾਲ ਇਸ ਸ਼ੋਅ ਨਾਲ ਸਬੰਧਤ 2-3 ਮੀਟਿੰਗਾਂ ਵੀ ਕਰ ਲਈਆਂ ਹਨ।

 

ਕਿਹਾ ਜਾ ਰਿਹਾ ਹੈ ਕਿ ਡਾਂਸ ਇੰਡੀਆ ਡਾਂਸ ਨਾਂ ਦੇ ਸ਼ੋਅ ਨੇ ਆਪਣੇ ਅਗਲੇ ਆਡੀਸ਼ਨ ਲਈ ਕਰੀਨਾ ਕਪੂਰ ਨਾਲ ਸੰਪਰਕ ਕੀਤਾ ਹੈ। ਇਸ ਡਾਂਸ ਸ਼ੋਅ ਦੇ ਜੱਜ ਵਜੋਂ ਕੋਰੀਓਗ੍ਰਾਫ਼ਰ ਬਾਸਕੋ ਮਾਰਟਿਸ ਵੀ ਇਸ ਸ਼ੋਅ ਨਾਲ ਜੁੜ ਚੁੱਕੇ ਹਨ। ਹੁਣ ਜੇਕਰ ਕਰੀਨਾ ਇਸ ਸ਼ੋਅ ਨਾਲ ਜੁੜਨ ਲਈ ਹਾਂ ਕਰ ਦਿੰਦੀ ਹਨ ਤਾਂ ਉਹ ਟੀਵੀ ਦੀ ਦੁਨੀਆ ਚ ਸਭ ਤੋਂ ਵੱਧ ਫ਼ੀਸ ਲੈਣ ਵਾਲੀ ਅਦਾਕਾਰਾ ਹੋਵੇਗੀ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kareena Kapoor does reality show and taimur ali khan will act as the first movie