ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੈਫ ਦੀ ਸਾਬਕਾ ਪਤਨੀ ਅੰਮ੍ਰਿਤਾ ਨੂੰ ਲੈ ਕੇ ਕਰੀਨਾ ਨੇ ਕੀਤੇ ਕਈ ਖੁਲਾਸੇ

ਸੈਫ ਦੀ ਸਾਬਕਾ ਪਤਨੀ ਅੰਮ੍ਰਿਤਾ ਨੂੰ ਲੈ ਕੇ ਕਰੀਨਾ ਨੇ ਕੀਤੇ ਕਈ ਖੁਲਾਸੇ

ਕਰਨ ਜੋਹਰ ਦੇ ਸ਼ੋਅ ‘ਕਾਫੀ ਵਿਦ ਕਰਨ’ ਵਿਚ ਕਈ ਖੁਲਾਸ਼ੇ ਹੁੰਦੇ ਰਹਿੰਦੇ ਹਨ। ਹੁਣ ਇਸ ਸ਼ੋਅ ਵਿਚ ਕਰੀਨਾ ਕਪੂਰ ਖਾਨ ਅਤੇ ਪ੍ਰਿੰਯਕਾ ਚੋਪੜਾ ਗੈਸਟ ਤੌਰ ’ਤੇ ਆਈਆਂ। ਇਸ ਦੌਰਾਨ ਦੋਵਾਂ ਨੇ ਕਈ ਵੱਡੇ ਅਤੇ ਦਿਲਚਸਪ ਖੁਲਾਸੇ ਕੀਤੇ। ਕਰਨ ਨੇ ਕਰੀਨਾ ਤੋਂ ਸੈਫ ਅਲੀ ਖਾਨ ਦੀ ਸਾਬਕਾ ਪਤਨੀ ਅਮ੍ਰਿਤਾ ਸਿੰਘ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਪੁੱਛਿਆ ਤਾਂ ਕਰੀਨਾ ਨੇ ਕਿਹਾ ਕਿ ਸੈਫ ਨਾਲ ਵਿਆਹ ਤੋਂ ਬਾਅਦ ਮੈਂ ਅਜੇ ਤੱਕ ਅਮ੍ਰਿਤਾ ਸਿੰਘ ਨੂੰ ਨਹੀਂ ਮਿਲੀ।

 

ਅੰਮ੍ਰਿਤਾ ਦੀ ਤਾਰੀਫ ਕਰਦੇ ਹੋਏ ਕਰੀਨਾ ਨੇ ਕਿਹਾ ਕਿ ਮੈਂ ਉਨ੍ਹਾਂ ਦੀ ਬਹੁਤ ਇੱਜ਼ਤ ਕਰਦੀ ਹਾਂ।  ਫਿਲਮ ‘ਕਭੀ ਖੁਸ਼ੀ ਕਭੀ ਗਮ’ ਦੌਰਾਨ ਮੇਰੀ ਉਨ੍ਹਾਂ ਨਾਲ ਮੁਲਾਕਾਤ ਹੋਈ ਸੀ। ਉਸ ਦੌਰਾਨ ਅਮ੍ਰਿਤਾ ਸਿੰਘ, ਸਾਰਾ ਨੂੰ ਮੇਰੇ ਨਾਲ ਮਿਲਾਉਣ ਲੈ ਕੇ ਆਈ ਸੀ।

 

ਇਸ ਗੱਲ ਨੂੰ ਅੱਗੇ ਦੱਸਦੇ ਹੋਏ ਕਰੀਨਾ ਨੇ ਕਿਹਾ ਕਿ ਸਾਰਾ ਮੇਰੀ ਫੈਨ ਸੀ। ਇਸ ਦੇ ਚਲਦੇ ਸਾਡੀ ਦੋਵਾਂ ਦੀ ਮੁਲਾਕਾਤ ਪਹਿਲਾਂ ਹੋਈ ਸੀ। ਮੇਰੇ ਪਤੀ ਸੈਫ ਅਲੀ ਖਾਨ ਦੇ ਦੋਵੇਂ ਬੱਚਿਆਂ ਦੀ ਪਰਵਰਿਸ਼ ਅੰਮ੍ਰਿਤਾ ਸਿੰਘ ਨੇ ਕੀਤੀ ਹੈ।  ਇਸਦਾ ਪੂਰਾ ਕ੍ਰੇਡਿਟ ਉਨ੍ਹਾਂ ਨੂੰ ਜਾਂਦਾ ਹੈ। ਜਦੋਂ ਸੈਫ ਅਤੇ ਮੈਂ ਰਿਲੇਸ਼ਨਸ਼ਿਪ ਵਿਚ ਸੀ ਤਾਂ ਸੈਫ ਨੇ ਪ੍ਰਪੋਜ ਕਰਦੇ ਸਮੇਂ ਮੈਨੂੰ ਕਿਹਾ ਸੀ ਕਿ ਮੇਰੇ 2 ਬੱਚੇ ਹਨ ਅਤੇ ਉਹ ਮੇਰੀ ਜ਼ਿੰਦਗੀ ਦੇ ਮਹੱਤਵਪੂਰਣ ਹਿੱਸਾ ਹਨ।

 

ਸਾਰਾ–ਕਾਰਤਿਕ ਨੂੰ ਲੈ ਕੇ ਵੀ ਕਹੀ ਇਹ ਗੱਲ….

 

ਕਰੀਨਾ ਨੇ ਸਾਰਾ ਅਲੀ ਖਾਨ ਅਤੇ ਕਾਰਤਿਕ ਨੂੰ ਲੈ ਕੇ ਵੀ ਇਕ ਵੱਡਾ ਖੁਲਾਸ਼ਾ ਕੀਤਾ ਹੈ। ਕਰੀਨਾ ਨੇ ਸ਼ੋਅ ਦੌਰਾਨ ਦੱਸਿਆ ਕਿ ਇਹ ਦੋਵੇਂ ਬਹੁਤ ਛੇਤੀ ਇਕੱਠੇ ਇਕ ਫਿਲਮ ਵਿਚ ਦਿਖਾਈ ਦੇਣਗੇ। ਕਾਰਤਿਕ ਅਤੇ ਸਾਰਾ ਨੂੰ ਇਕ ਫਿਲਮ ਵਿਚ ਲਿਆਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਨ੍ਹਾਂ ਦੋਵਾਂ ਦੀ ਇਹ ਵੱਡੇ ਬਜਟ ਦੀ ਫਿਲਮ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:koffee with karan kareena apoor khan opened about her bonding with amrita singh