ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਾਰਾ ਦੱਤਾ ਵੈਬ ਸੀਰੀਜ਼ ’ਤੇ ਨਿਭਾਉਣ ਜਾ ਰਹੇ ਹਨ ਇਹ ਖ਼ਾਸ ਕਿਰਦਾਰ

ਬਾਲੀਵੁੱਡ ਅਦਾਕਾਰਾ ਲਾਰਾ ਦੱਤਾ (Lara Dutta) ਵੈਬ ਸੀਰੀਜ਼ ਨਾਲ ਵੱਡੇ ਪਰਦੇ ਤੇ ਵਾਪਸੀ ਕਰਨ ਜਾ ਰਹੀ ਹੈ। ਜਾਣਕਾਰੀ ਮੁਤਾਬਕ ਲਾਰਾ ਦੱਤਾ ਨੇ ਟੈਨਿਸ ਖਿਡਾਰੀ ਮਹੇਸ਼ ਭੂਪਤੀ ਨਾਲ ਵਿਆਹ ਕਰਨ ਮਗਰੋਂ ਫ਼ਿਲਮਾਂ ਚ ਕੰਮ ਕਰਨਾ ਘੱਟ ਕਰ ਦਿੱਤਾ ਹੈ। ਹੁਣ ਉਹ ਵੈਬ ਸੀਰੀਜ਼ ‘100’ ਦੀ ਡਿਜੀਟਲ ਸ਼ੁਰੂਆਤ ਨਾਲ ਨਵੀਂ ਪਾਰੀ ਖੇਡਣ ਜਾ ਰਹੀ ਹਨ।

 

 

 

 

ਲਾਰਾ ਹਾਟਸਟਾਰ ਦੀ ਇਸ ਵੈਬ ਸੀਰੀਜ਼ ਚ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਅਫ਼ਸਰ ਵਜੋਂ ਨਜ਼ਰ ਆਉਣਗੀ। ਸੀਰੀਜ਼ ਚ ਉਨ੍ਹਾਂ ਦਾ ਇਹ ਕਿਰਦਾਰ ਅਜਿਹੇ ਖਤਰਨਾਕ ਅਫ਼ਸਰ ਦਾ ਹੋਵੇਗਾ ਜਿਸ ਦੀ ਉਨ੍ਹਾਂ ਦੇ ਸਾਥੀ ਹੀ ਸਤਿਕਾਰ ਨਹੀਂ ਕਰਦੇ।

 

ਦਸਿਆ ਜਾ ਰਿਹਾ ਹੈ ਕਿ ਸੀਰੀਜ਼ ਦਾ ਨਾਂ ਬਾਅਦ ਚ ਬਦਲਿਆ ਜਾ ਸਕਦਾ ਹੈ। ਇਸ ਸੀਰੀਜ਼ ਗੰਭੀਰ ਡਰਾਵਨੀ ਨਾ ਹੋ ਕੇ ਇਕ ਡਾਰਕ ਕਾਮੇਡੀ ਨੂੰ ਪੇਸ਼ ਕਰੇਗੀ। 9 ਐਪੀਸੋਡ ਦੀ ਇਸ ਵੈਬ ਸੀਰੀਜ਼ ਨੂੰ ਰੂਚੀ ਨਾਰਾਇਣ ਬਣਾ ਰਹੇ ਹਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lara Dutta: will be seen in a web series called hundred on hotstar