ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਿਰ ਖ਼ਾਨ ਜਿਉਣਗੇ ਇਸ ਮਸ਼ਹੂਰ ਹਸਤੀ ਦੀ ਜ਼ਿੰਦਗੀ, ਤੈਅ ਹੋਇਆ ਨਾਂ

ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਛੇਤੀ ਹੀ ਇੱਕ ਮਸ਼ਹੂਰ ਹਸਤੀ ਦੀ ਜਿ਼ੰਦਗੀ ਦੇ ਸ਼ੰਘਰਸ਼ ਨੂੰ ਵੱਡੇ ਪਰਦੇ 'ਤੇ ਨਿਭਾਉਣਗੇ। 


ਦਰਅਸਲ ਬਾਲੀਵੁੱਡ ਦੇ ਮਿਸਟਰ ਪਰਫ਼ੈਕਸਨਿੱਸਟ ਨਾਂ ਨਾਲ ਮਸ਼ਹੂਰ ਅਦਾਕਾਰ ਆਮਿਰ ਖ਼ਾਨ ਜਲਦ ਹੀ ਮਰਹੂਮ ਹਸਤੀ ਗੁਲਸ਼ਨ ਕੁਮਾਰ ਦੀ ਜੀਵਨੀ 'ਤੇ ਬਣ ਰਹੀ ਫਿ਼ਲਮ 'ਚ ਨਜ਼ਰ ਆਉਣਗੇ।

 

ਟੀ ਸੀਰੀਜ਼ ਨੇ ਟਵਿੱਟਰ ਤੇ ਪੋਸਟ ਸ਼ੇਅਰ ਕਰਦਿਆਂ ਇਸ ਬਾਰੇ ਜਾਣਕਾਰੀ ਦਿੱਤੀ। ਇਸ ਵਿਚ ਦੱਸਿਆ ਗਿਆ ਕਿ ਗੁਲਸ਼ਨ ਕੁਮਾਰ ਦੀ ਬਾਓਪਿਕ ਨੂੰ ਆਮਿਰ ਖ਼ਾਨ ਪ੍ਰਡੂਸ ਕਰ ਰਹੇ ਹਨ। ਫਿ਼ਲਮ ਨੂੰ ਜਾਲੀ ਐਲਐਲਬੀ ਦੇ ਡਾਇਰੈਕਟਰ ਸੁਭਾਸ਼ ਕਪੂਰ ਫਿ਼ਲਮ ਨੂੰ ਡਾਇਰੈਕਟ ਕਰਨਗੇ। ਫਿ਼ਲਮ 2019 ਨੂੰ ਕ੍ਰਿਸਮਸ ਮੌਕੇ ਰਿਲੀਜ਼ ਹੋਵੇਗੀ। 

 

ਗੁਲਸ਼ਨ ਕੁਮਾਰ ਦੀ ਬਾਇਓਗ੍ਰਾਫ਼ੀ ਦਾ ਨਾਂ ਵੀ ਤੈਅ ਹੋ ਗਿਆ ਹੈ। ਇਸ ਫਿ਼ਲਮ ਦਾ ਨਾਂ 'ਮੋਗੁਲ' ਹੋਵੇਗਾ।

 

ਜਿ਼ਕਰਯੋਗ ਹੈ ਕਿ ਇਸ ਫਿ਼ਲਮ ਦੇ ਮੁੱਖ ਕਿਰਦਾਰ ਲਈ ਪਹਿਲਾਂ ਅਦਾਕਾਰ ਅਕਸ਼ੈ ਕੁਮਾਰ ਨੂੰ ਪੱਕਾ ਕੀਤਾ ਗਿਆ ਸੀ। ਟੀ ਸੀਰੀਜ਼ ਦੇ ਮਾਲਕ ਅਤੇ ਫਿ਼ਲਮ ਪ੍ਰੋਡੂਸਰ ਭੂਸ਼ਣ ਕੁਮਾਰ (ਗੁਲਸ਼ਨ ਕੁਮਾਰ ਦੇ ਬੇਟੇ) ਨੇ ਹੋਰਨਾਂ ਕਲਾਕਾਰਾਂ ਨੂੰ ਵੀ ਤੈਅ ਕਰ ਲਿਆ ਸੀ। ਇਸ ਫਿ਼ਲਮ ਨਾਲ ਜੁੜਿਆ ਅਕਸ਼ੈ ਦਾ ਪਹਿਲਾਂ ਲੁੱਕ ਵੀ ਜਾਰੀ ਕਰ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਅਕਸ਼ੈ ਨੇ ਫਿ਼ਲਮ ਛੱਡ ਦਿੱਤੀ ਕਿਉਂਕਿ ਉਨ੍ਹਾਂ ਅਤੇ ਭੂਸ਼ਣ ਵਿਚਾਲੇ ਕਿਸੇ ਗੱਲ 'ਤੇ ਝੱਗੜਾ ਹੋ ਗਿਆ ਸੀ। 

 

ਦੱਸ ਦੇਈਏ ਕਿ ਫਿ਼ਲਮ ਲਈ ਆਮਿਰ ਖਾ਼ਨ ਦਾ ਨਾਂ ਤਾਂ ਫਾਈਨਲ ਹੋ ਗਿਆ ਹੈ ਪਰ ਇਸ ਦੇ ਮੁੱਖ ਰੋਲ ਚ ਕੌਣ ਹੋਵੇਗਾ ਇਸ ਦਾ ਐਲਾਨ ਨਹੀਂ ਹੋਇਆ ਹੈ ਪਰ ਇੱਕ ਵਾਰ ਫਿਰ ਤੋਂ ਕਿਆਸਾਰੀਆਂ ਲਗਾਈਆਂ ਜਾ ਰਹੀਆਂ ਹਨ ਕਿ ਆਮਿਰ ਖ਼ਾਨ ਹੀ ਗੁਲਸ਼ਨ ਕੁਮਾਰ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ।

   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amir Khan live set this famous persons life