ਅਗਲੀ ਕਹਾਣੀ

ਲਵਯਾਤਰੀ ਰੀਵਿਊ- ਫ਼ਿਲਮ 'ਚ ਹੀਰੋ ਦਾ ਨਾਮ ਹੈ 'ਸੂਸੂ' ਤੇ ਫ਼ਿਲਮ ਹੀਰੋ ਦੇ ਨਾਮ ਵਰਗੀ

ਲਵਯਾਤਰੀ ਰੀਵਿਊ

ਲਵਯਾਤਰੀ
ਨਿਰਦੇਸ਼ਕ - ਅਭੀਰਾਜ ਮੀਨਾਵਾਲਾ
ਕਾਸਟ - ਅਾਯੂਸ਼ ਸ਼ਰਮਾ, ਵਰੀਨਾ ਹੁਸੈਨ
ਰੇਟਿੰਗ - 0/5

 

ਲਵਯਾਤਰੀ ਫਿਲਮ ਦੇ ਦੂਜੇ ਅੱਧ ਵਿੱਚ ਜਦੋਂ ਤੱਕ ਤੁਸੀਂ ਇਸ ਆਲਸੀ ਫ਼ਿਲਮ ਦੇ 100 ਤੋਂ ਵੱਧ ਮਿੰਟ ਸਹਿ ਚੁੱਕੇ ਹੁੰਣੇ ਹੋੋ ਤਾਂ ਫਿਲਮ ਦੇ ਹੀਰੋ ਆਯੂਸ਼ ਸ਼ਰਮਾ ਦਾ ਇੱਕ ਡਾਈਲੌਗ ਹੈ। "ਯੇ ਸਬ ਗੁਲਤ ਹੈ," ਉਹ ਇਹ ਲਾਈਨ ਮੁੱਖ ਅਦਾਕਾਰਾ ਵਰੀਨਾ ਹੁਸੈਨ ਨੂੰ ਬੋਲਦਾ ਹੈ ਪਰ ਲੱਗਦਾ ਹੈ ਕਿ ਇਹ ਡਾਈਲੌਗ ਦਰਸ਼ਕਾਂ ਵੱਲੋਂ ਕਿਹਾ ਜਾ ਰਿਹਾ ਹੈ। ਕਿਉਂਕਿ ਫ਼ਿਲਮ ਵਿੱਚ ਸਭ ਕੁਝ ਹੀ ਗ਼ਲਤ ਹੇ ਤੇ ਇਸਨੂੰ ਦੇਖਣਾ ਉਸ ਤੋਂ ਵੀ ਜ਼ਿਆਦਾ ਗ਼ਲਤ।

.

ਇਹ ਸੀਨ ਵੀ ਔਖੇ ਸੌਖੇ ਲੰਘ ਜਾਂਦਾ ਹੈ ਪਰ ਜੋ ਬਚਦਾ ਹੈ ਉਸਨੂੰ ਤੁਸੀਂ ਬਿਨ੍ਹਾਂ ਦਿਮਾਗ ਦਾ ਮਨੰਰੰਜਨ ਕਹਿ ਸਕਦੇ ਹੋ। ਆਯੂਸ਼ ਦਾ ਫਿਲਮ ਵਿੱਚ ਨਾਮ ਸੂਸੂ ਹੈ। ਫਿਲਮ ਦੇ ਨਿਰਦੇਸ਼ਕ ਤੇ ਲਿਖਣ ਵਾਲੇ ਨੇ ਸੋਚਿਆ ਹੋਵੇਗਾ ਕਿ ਸੂਸੂ ਨਾਮ ਰੱਖਣ ਨਾਲ ਗੱਲ ਹੀ ਬਣ ਜਾਵੇਗੀ। ਪਰ ਉਨ੍ਹਾਂ ਨੂੰ ਇਹ ਤਾਂ ਸੋਚ ਲੈਣਾ ਚਾਹੀਦਾ ਸੀ  ਕਿ ਸਿਰਫ ਦੁੱਧ ਚੁੰਘਦੇ ਬੱਚੇ ਹੀ ਇਹ ਫ਼ਿਲਮ ਨਹੀਂ ਦੇਖਣ ਆਉਣ ਵਾਲੇ। 

 

 ਨਾਮ ਤੋਂ ਇਲਾਵਾ, ਸੂਸੂ ਨੂੰ ਬਾਕੀਆਂ ਤੋਂ ਵੱਖਰਾ ਕਰਦੀ ਉਸ ਦੀ ਫ਼ਿਲਮ ਨਾਲ ਲਾਲਸਾ ਦੀ ਘਾਟ ਹੈ। ਉਹ ਇੱਕ ਗਾਰਬਾ ਅਧਿਆਪਕ ਬਣਨਾ  ਚਾਹੁੰਦਾ ਹੈ ਅਤੇ 30 ਸਕਿੰਟਾਂ ਵਿੱਚ ਹੀ ਉਸਨੂੰ ਪਿਆਰ ਹੋ ਜਾਂਦਾ ਹੈ। ਬਾਕੀ ਤਾਂ ਬਸ ਪੂਰੀ ਫਿਲਮ ਵਿੱਚ ਗਰਬਾ ਹੀ ਗਰਬਾ ਹੈ। ਹੋਰ ਤੁਸੀਂ ਰੋਨਿਤ ਰਾਏ ਤੇ ਰਾਮ ਕਪੂਰ ਜੋ ਕਿ ਕੁੜੀ ਦੇ ਅੰਕਲ ਤੇ ਪਿਤਾ ਬਣੇ ਹਨ ਤੋਂ ਵੀ ਬਹੁਤੀ ਉਮੀਦ ਨਾਂ ਰੱਖੀਓ। ਗ਼ਲਤੀ ਉਨ੍ਹਾਂ ਦੀ ਨਹੀਂ ਫ਼ਿਲਮ ਦੀ ਕਹਾਣੀ ਦੀ ਹੈ। 

 

ਲਵਯਾਤਰੀ ਰੀਵਿਊ

ਕਿਸੇ ਵੀ ਨਵੇਂ ਹੀਰੋ ਨੂੰ ਬਾਲੀਵੁੱਡ ਵਿੱਚ ਉਤਾਰਣ ਲਈ ਇੱਕ ਪ੍ਰੇਮ ਕਹਾਣੀ ਲੱਭੀ ਜਾਂਦੀ ਹੈ। ਕਦੇ ਕੋਸ਼ਿਸ਼ ਨਹੀਂ ਕੀਤੀ ਜਾਂਦੀ ਕਿ ਕੁਝ ਨਵਾਂ ਕਰ ਲਿਆ ਜਾਵੇ। ਇਹ ਹੀ ਹਾਲ ਹੋਇਆ ਆਯੂਸ਼ ਤੇ ਵਰੀਨਾ ਦਾ ਪ੍ਰੇਮ ਕਹਾਣੀ ਦੇ ਚੱਕਰ ਵਿੱਚ ਦੋਵਾਂ ਨੂੰ ਗ਼ਲਤ ਜਗ੍ਹਾਂ ਉਤਾਰ ਦਿੱਤਾ ਗਿਆ। ਲਵਯਾਤਰੀ ਫਿਲਮ ਤੁਹਾਨੂੰ ਆਰਾਮ ਨਹੀਂ ਸਗੋਂ ਸਿਰਦਰਦ ਦਿੰਦੀ ਹੈ। 160 ਮਿੰਟਾਂ ਦੀ ਇਹ ਫਿਲਮ ਤੁਹਾਡੇ ਦਿਮਾਗ ਨਾਲ ਬੁਰੀ ਤਰ੍ਹਹਾਂ ਖੇਡਦੀ ਹੈ। ਫਿਲਮ ਗੁਜਰਾਤ ਤੋਂ ਸ਼ੁਰੂ ਹੋ ਕੇ ਲੰਡਨ ਚਲੀ ਜਾਂਦੀ ਹੈ।ਆਯੂਸ਼ ਗਰਬਾ ਵੀ ਕਰਨ ਲੱਗਦਾ ਹੈ। ਪਰ ਫ਼ਿਲਮ ਦੇਖਣ ਵਾਲਿਆਂ ਲਈ ਉਦੋਂ ਤੱਕ ਕੋਈ ਚੰਗੀ ਘਟਨਾ ਨਹੀਂ ਹੁੰਦੀ। ਜਦੋਂ ਤੱਕ ਫ਼ਿਲਮ ਖਤਮ ਨਹੀਂ ਹੋ ਜਾਂਦੀ।

 

ਲੰਡਨ ਵਿੱਚ ਕੁੜੀ ਦੇ ਬਾਹਰਲੇ ਮੁਲਕ ਵਾਲੇ ਬੁਆਏਫ੍ਰੈਡ ਤੋਂ ਆਯੂਸ਼ ਨੂੰ ਟੱਕਰ ਮਿਲਦੀ ਹੈ। ਉਹ ਸੋਚਦਾ ਹੈ ਕਿ ਹੁਣ ਉਸਨੂੰ ਛੱਡ ਦੇਣਾ ਹੈ ਪਰ ਫਿਰ ਪਿਤਾ ਜੀ ਵਿਚਾਲੇ ਆ ਕੇ ਉਸਨੂੰ ਬਾਲੀਵੁੱਡ ਦੀਆਂ ਪੁਰਾਣੀਆਂ ਫ਼ਿਲਮਾਂ ਦੀ ਉਦਾਹਾਰਣ ਦਿੰਦੇ ਹਨ। ਪੂਰੀ ਫ਼ਿਲਮ ਵਿੱਚ ਆਯੂਸ਼ ਦੇ ਚਿਹਰੇ ਉੱਤੇ ਇੱਕ ਹੀ ਹਾਵ-ਭਾਵ ਹੈ। ਜਿਹੜਾ ਕਿ ਇਹ ਸੋਚ ਕੇ ਸਾਡੇ ਚਿਹਰੇ ਉੱਤੇ ਵੀ ਹੈ ਕਿ ਸਲਮਾਨ ਖਾਨ ਨੇ ਕਿਉਂ ਇਸ ਫਿਲਮ ਉੱਤੇ ਆਪਣਾ ਪੈਸਾ ਖਰਚ ਕੀਤਾ।

 

ਔਖੇ-ਸੌਖੇ ਹੋ ਕੇ ਪੂਰੀ ਫ਼ਿਲਮ ਵੇਖਣ ਤੋਂ ਬਾਅਦ ਤੁਸੀਂ ਵੀ ਅੰਤ ਵਿੱਚ ਭਾਈ-ਭਤੀਜਾਵਾਦ ਤੋਂ ਉਨ੍ਹੀਂ ਹੀ ਨਫ਼ਰਤ ਕਰੋਗੇ ਜਿਨ੍ਹੀ ਕਿ ਕੰਗਨਾ ਰਾਣਾਵਤ ਕਰਦੀ ਹੈ। ਲਵਯਾਤਰੀ 140 ਮਿੰਟਾਂ ਦਾ ਲੰਬਾ ਕਾਰਨ ਹੈ ਜੋ ਦੱਸਦਾ ਹੈ ਕਿ ਇਹੋ ਜਿਹੀਆਂ ਫ਼ਿਲਮਾਂ ਬਾਲੀਵੁੱਡ ਵਿੱਚ ਕਿਉਂ ਨਹੀਂ ਬਣਨੀਆਂ ਚਾਹੀਦੀਆਂ। ਸਾਡੇ ਵੱਲੋਂ ਫ਼ਿਲਮ ਨੂੰ ਜ਼ੀਰੋ ਸਟਾਰ ਕਿਉਂਕਿ ਇਸ ਤੋਂ ਘੱਟ ਦੇ ਸਕਦੇ ਇਸ ਕਰਕੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:loveyatri film review in the punjabi language