ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਸ਼ੇ ਕੁਮਾਰ ਨੇ ਫ਼ਿਲਮ ‘ਮਿਸ਼ਨ ਮੰਗਲ’ ਦਾ ਪੋਸਟਰ ਕੀਤਾ ਰਿਲੀਜ਼

ਬਾਲੀਵੁੱਡ ਚ ਸਾਲ ਚ ਸਭ ਤੋਂ ਜ਼ਿਆਦਾ ਫ਼ਿਲਮਾਂ ਅਤੇ ਕਮਾਈ ਕਰਨ ਵਾਲੇ ਅਦਾਕਾਰ ਵਜੋਂ ਨਾਂ ਕਮੇ ਚੁਕੇ ਅਕਸ਼ੇ ਕੁਮਾਰ ਹੁਣ ਆਪਣੀ ਇਕ ਹੋਰ ਫ਼ਿਲਮ ਮਿਸ਼ਨ ਮੰਗਲ (Mission Mangal) ਲੈ ਕੇ ਆ ਰਹੇ ਹਨ। ਖਾਸ ਗੱਲ ਇਹ ਹੈ ਅਕਸ਼ੇ ਨੇ ਇਸ ਫ਼ਿਲਮ ਦਾ ਪੋਸਟਰ ਵੀ ਆਪਣੇ ਟਵਿੱਟਰ ਤੋਂ ਰਿਲੀਜ਼ ਕਰ ਦਿੱਤਾ ਹੈ।

 

ਅਕਸ਼ੇ ਨੇ ਆਪਣੇ ਫ਼ੈਂਜ਼ ਨੂੰ ਦਸਿਆ ਹੈ ਕਿ ਉਹ ਇਸ 15 ਅਗਸਤ ਨੂੰ ਕੁਝ ਚੰਗਾ ਅਤੇ ਖਾਸ ਲੈ ਕੇ ਆਉਣ ਵਾਲੇ ਹਨ। ਉਹ ਹੈ ਫ਼ਿਲਮ ਮਿਸ਼ਨ ਮੰਗਲ ਜਿਹੜੀ ਕਿ ਆ ਰਹੀ 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਉਨ੍ਹਾਂ ਲੋਕਾਂ ਤੇ ਬਣੀ ਹੋਈ ਹੈ ਜਿਨ੍ਹਾਂ ਨੇ ਇੰਡੀਆ ਨੂੰ ਮਾਰਸ (ਮੰਗਲ ਗ੍ਰਹਿ) ਤਕ ਪਹੁੰਚਾਇਆ ਹੈ। ਇਸ ਫ਼ਿਲਮ ਦਾ ਛੇਤੀ ਹੀ ਟ੍ਰੇਲਰ ਵੀ ਰਿਲੀਜ਼ ਕੀਤਾ ਜਾਵੇਗਾ।

 

ਦੱਸਣਯੋਗ ਹੈ ਕਿ ਅਕਸ਼ੇ ਕੁਮਾਰ ਦੀ ਇਸ ਫ਼ਿਲਮ ਚ ਉਨ੍ਹਾਂ ਨਾਲ ਸਹਿ ਅਦਾਕਾਰਾ ਵਜੋਂ ਤਾਪਸੀ ਪੰਨੂ (Taapsee Pannu), ਸੋਨਾਕਸ਼ੀ ਸਿਨਹਾ (Sonakshi Sinha), ਵਿਦਿਆ ਬਾਲਨ (Vidya Balan), ਸ਼ਰਮਨ ਜੋਸ਼ੀ (Sharman Joshi), ਅਤੇ ਕ੍ਰੀਤੀ ਕੁਲਹਾਰੀ (Kirti Kulhari) ਵੀ ਨਜ਼ਰ ਆਉਣਗੇ। ਦਰਸ਼ਕਾਂ ਚ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।

 

 

 

 

 

 

 

 
 
 
 
 
 
 
 
 
 
 
 
 

#MissionMangal ,a film which I hope will inspire as well as entertain. A film which I’ve done specially for my daughter and children her age to familiarise them with the incredible true story of India’s mission to Mars! मिशन मंगल फिल्म, मैं उम्मीद करता हूँ, उतनी ही प्रेरित करे, जितनी की वो मनोरंजन करे I यह फिल्म मैंने ख़ास करके अपनी बेटी और उसकी उम्र के बच्चों के लिए की है ताकि उन्हें भारत के महान मंगल अभियान की सच्ची घटना के बारे में पता चले I @taapsee @aslisona @balanvidya @sharmanjoshi @nithyamenen @iamkirtikulhari @foxstarhindi #HGDattatreya #CapeOfGoodFilms #HopePictures #JaganShakti @isro.in

A post shared by Akshay Kumar (@akshaykumar) on

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mission Mangal Poster: released Akshay Kumar: launches poster on twitter