ਅਗਲੀ ਕਹਾਣੀ

ਮੇਰੀ ਦਾਦੀ ਨੇ ਮੈਨੂੰ ਸਿੱਖ ਦੀ ਭੂਮਿਕਾ `ਚ ਵੇਖ ਕੇ ਬਹੁਤ ਖ਼ੁਸ਼ ਹੋਣਾ ਸੀ: ਅਭਿਸ਼ੇਕ ਬੱਚਨ

ਮੇਰੀ ਦਾਦੀ ਨੇ ਮੈਨੂੰ ਸਿੱਖ ਦੀ ਭੂਮਿਕਾ `ਚ ਵੇਖ ਬਹੁਤ ਖ਼ੁਸ਼ ਹੋਣਾ ਸੀ: ਅਭਿਸ਼ੇਕ ਬੱਚਨ

ਫਿ਼ਲਮ ਅਦਾਕਾਰ ਅਭਿਸ਼ੇਕ ਬੱਚਨ ਅੱਜ-ਕੱਲ੍ਹ ਫਿ਼ਲਮ ‘ਮਨਮਰਜ਼ੀਆਂ` ਦੀ ਸ਼ੂਟਿੰਗ `ਚ ਰੁੱਝਿਆ ਹੋਇਆ ਹੈ। ਉਹ ਇਸ ਫਿ਼ਲਮ `ਚ ਇੱਕ ਸਿੱਖ ਕਿਰਦਾਰ ਨਿਭਾ ਰਿਹਾ ਹੈ। ਅਭਿਸ਼ੇਕ ਬੱਚਨ ਨੇ ਇਸੇ ਫਿ਼ਲਮ ਦੇ ਸੈੱਟ `ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘‘ਜੇ ਅੱਜ ਮੇਰੀ ਦਾਦੀ ਜਿਊਂਦੀ ਹੁੰਦੀ, ਤਾਂ ਉਸ ਨੇ ਮੈਨੂੰ ਇੱਕ ਸਿੱਖ ਦੀ ਭੂਮਿਕਾ ਵਿੱਚ ਵੇਖ ਕੇ ਬਹੁਤ ਖ਼ੁਸ਼ ਹੋਣਾ ਸੀ।`` ਦਰਅਸਲ, ਅਭਿਸ਼ੇਕ ਦੀ ਦਾਦੀ ਤੇ ਹਿੰਦੀ ਦੇ ਪ੍ਰਸਿੱਧ ਸਾਹਿਤਕਾਰ ਹਰਿਵੰਸ਼ ਰਾਏ ਬੱਚਨ ਦੀ ਪਤਨੀ ਤੇਜੀ ਬੱਚਨ ਖ਼ੁਦ ਇੱਕ ਸਿੱਖ ਪਰਿਵਾਰ `ਚ ਪੈਦਾ ਹੋਏ ਸਨ। ਫਿ਼ਲਮ ‘ਮਨਮਰਜ਼ੀਆਂ` `ਚ ਇੱਕ ਸਿੱਖ ਦੇ ਕਿਰਦਾਰ ਵਿੱਚ ਜਦੋਂ ਅਭਿਸ਼ੇਕ ਬੱਚਨ ਦੀ ਤਸਵੀਰ ਮੀਡੀਆ ਨੂੰ ਪਹਿਲੀ ਵਾਰ ਰਿਲੀਜ਼ ਕੀਤੀ ਗਈ, ਤਾਂ ਉਹ ਤਸਵੀਰ ਉਸ ਦੇ ਪਿਤਾ ਤੇ ਬਾਲੀਵੁੱਡ ਦੇ ਮਹਾਂਨਾਇਕ ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ `ਤੇ ਸ਼ੇਅਰ ਕੀਤੀ।


ਅਭਿਸ਼ੇਕ ਬੱਚਨ ਨੇ ਦੱਸਿਆ ਕਿ ਦਸਤਾਰ ਨਾਲ ਉਸ ਦੀ ਤਸਵੀਰ ਨੂੰ ਉਸ ਦੇ ਪਿਤਾ ਅਮਿਤਾਭ ਬੱਚਨ ਨੇ ਸ਼ੇਅਰ ਕੀਤਾ ਸੀ। ਉਸ ਨੇ ਦੱਸਿਆ ਕਿ ਉਸ ਦੀ ਦਾਦੀ ਵੀ ਇੱਕ ਸਿੱਖ ਸੀ, ਜਿਸ ਕਾਰਨ ਉਨ੍ਹਾਂ ਦੀ ਸਿੱਖ ਕੌਮ ਨਾਲ ਇੱਕ ਜਜ਼ਬਾਤੀ ਸਾਂਝੀ ਹੈ। ‘ਪਹਿਲਾਂ ਤਾਂ ਮੈਂ ਦਸਤਾਰ ਵੱਲ ਧਿਆਨ ਨਾ ਦੇ ਸਕਿਆ ਕਿਉਂਕਿ ਮੇਰਾ ਧਿਆਨ ਆਪਣੇ ਕੰਮ ਵੱਲ ਵੱਧੱ ਸੀ। ਪਰ ਜਦੋਂ ਬਾਅਦ `ਚ ਮੈਂ ਫ਼ੁਟੇਜ ਵੇਖੀ, ਤਾਂ ਮੈਨੂੰ ਆਪਣੀ ਦਸਤਾਰਧਾਰੀ ਦਿੱਖ ਬਹੁਤ ਖ਼ਾਸ ਜਾਪੀ।`


ਅਭਿਸ਼ੇਕ ਬੱਚਨ ਨੇ ਕਿਹਾ,‘ਮੈਨੂੰ ਲੱਗਦਾ ਹੈ ਕਿ ਜੇ ਮੇਰੀ ਦਾਦੀ ਮੈਨੁੰ ਇਸ ਕਿਰਦਾਰ `ਚ ਵੇਖਦੀ, ਤਾਂ ਉਹ ਜ਼ਰੂਰ ਹੀ ਮੈਨੂੰ ਇੱਕ ਸਰਦਾਰ ਦੇ ਰੁਪ ਵਿੱਚ ਵੇਖ ਬਹੁਤ ਖ਼ੁਸ਼ ਹੁੰਦੀ। ਮੇਰੀ ਦਾਦੀ ਮੈਨੂੰ ਤੇ ਮੇਰੀ ਭੈਣ ਨੂੰ ਰਾਤ ਨੂੰ ਸੌਣ ਸਮੇਂ ਬਹੁਤ ਵਧੀਆ ਤੇ ਅਦਭੁੱਤ ਕਿਸਮ ਦੀਆਂ ਕਹਾਣੀਆਂ ਸੁਣਾਉਂਦੀ ਹੁੰਦੀ ਸੀ।`


ਫਿ਼ਲਮ ‘ਮਨਮਰਜ਼ੀਆਂ` ਲਈ ਅੰਮ੍ਰਿਤਸਰ ਸ਼ਹਿਰ ਦਾ ਸੈੱਟ ਲਾਇਆ ਗਿਆ ਸੀ। ਇਸ ਫਿ਼ਲਮ ਦੀ ਕਹਾਣੀ ਕੁਝ ਇਉਂ ਹੈ- ਅਭਿਸ਼ੇਕ ਬੱਚਨ ਨੇ ਜਿਸ ਕਿਰਦਾਰ ਨੂੰ ਪਰਦੇ `ਤੇ ਸਜੀਵ ਕਰਨਾ ਹੈ, ਉਸ ਦਾ ਨਾਂਅ ਰੌਬੀ ਹੈ ਤੇ ਉਹ ਇੰਗਲੈਂਡ ਦੀ ਰਾਜਧਾਨੀ `ਚ ਇੱਕ ਬੈਂਕਰ ਹੈ। ਉਹ ਪੰਜਾਬ ਦੀ ਇੱਕ ਕੁੜੀ ਨਾਲ ਵਿਆਹ ਰਚਾਉਣ ਲਈ ਅੰਮ੍ਰਿਤਸਰ ਆਉਂਦਾ ਹੈ ਪਰ ਤਦ ਉਸ ਨੂੰ ਪਤਾ ਲੱਗਦਾ ਹੈ ਕਿ ਉਹ ਕੁੜੀ ਤਾਂ ਕਿਸੇ ਹੋਰ ਨੂੰ ਪਿਆਰ ਕਰਦੀ ਹੈ। ਫਿਰ ਉਸ ਨੂੰ ਗੁਰੂ ਕੀ ਨਗਰੀ ਅੰਮ੍ਰਿਤਸਰ `ਚ ਘੁੰਮਣ-ਫਿਰਨ ਦਾ ਮੌਕਾ ਮਿਲਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:My grandmother would have been happy to see as Sikh