ਅਦਾਕਾਰਾ ਨੀਨਾ ਗੁਪਤਾ ਨੇ ਇੰਸਟਾਗ੍ਰਾਮ ’ਤੇ ਕਈ ਮਸ਼ਹੂਰ ਅਦਾਕਾਰ ਤੇ ਅਦਾਕਾਰਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਉਸ ਦੌਰ ਦੀਆਂ ਹਨ ਜਦੋਂ ਇਹ ਸਿਤਾਰਿਆਂ ਨੇ ਮਸ਼ਹੂਰ ਨੈਸ਼ਨਲ ਸਕੂਲ ਆਫ਼ ਡਰਾਮਾ ਚ ਦਾਖਲਾ ਲਿਆ ਸੀ।
ਨੀਨਾ ਨੇ ਆਪਣੀ ਤਸਵੀਰ ਦੇ ਨਾਲ-ਨਾਲ ਅੰਨੂ ਕਪੂਰ, ਅਨੁਪਮ ਖੇਰ, ਸਤੀਸ਼ ਕੌਸ਼ਿਕ, ਸੁਸ਼ਮਿਤਾ ਮੁਖਰਜੀ, ਜ਼ੀਨਤ ਅਮਾਨ, ਆਲੋਕਨਾਥ ਦੀ ਫ਼ੋਟੋ ਸ਼ੇਅਰ ਕੀਤੀ। ਜਿਨ੍ਹਾਂ ਨੂੰ ਇਨ੍ਹਾਂ ਪੁਰਾਣੀਆਂ ਤਸਵੀਰਾਂ ਚ ਪਛਾਨਣਾ ਮੁਸ਼ਕਲ ਹੈ।
ਫ਼ਿਲਮ ਬਧਾਈ ਹੋ ਚ ਆਪਣੇ ਰੋਲ ਕਾਰਨ ਸੁਰਖੀਆਂ ਬਣਨ ਵਾਲੀ ਨੀਨਾ ਨੇ ਸਭ ਤੋਂ ਪਹਿਲਾਂ ਆਪਣੀ ਫ਼ੋਟੋ ਸ਼ੇਅਰ ਕੀਤੀ ਤੇ ਆਪਣੇ ਡਰਾਮਾ ਸਕੂਲ ਚ ਦਾਖਲੇ ਬਾਰੇ ਦਸਿਆ।
.