ਅਗਲੀ ਕਹਾਣੀ

ਜਨਮ-ਦਿਨ ਮੌਕੇ ਆਇਆ ਕਾਜੋਲ ਦੀ ਨਵੀਂ ਫਿ਼ਲਮ ਦਾ ਟ੍ਰੇਲਰ, ਬਣੀ ਗਲੈਮਰਸ ਮਾਂ

ਜਨਮ-ਦਿਨ ਮੌਕੇ ਆਇਆ ਕਾਜੋਲ ਦੀ ਨਵੀਂ ਫਿ਼ਲਮ ਦਾ ਟ੍ਰੇਲਰ, ਬਣੀ ਗਲੈਮਰਸ ਮਾਂ

ਬਾਲੀਵੁੱਡ ਅਦਾਕਾਰਾ ਕਾਜੋਲ ਅੱਜ 5 ਅਗਸਤ ਨੂੰ ਆਪਣਾ 44ਵਾਂ ਜਨਮ-ਦਿਨ ਮਨਾ ਰਹੀ ਹੈ। ਜਨਮ-ਦਿਨ ਮੌਕੇ ਕਾਜੋਲ ਦੀ ਆ ਰਹੀ ਨਵੀਂ ਫਿ਼ਲਮ ‘ਹੈਲੀਕਾਪਟਰ ਈਲਾ` ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਇਹ ਟ੍ਰੇਲਰ ਕਾਫ਼ੀ ਮਜ਼ੇਦਾਰ ਹੈ।


ਟ੍ਰੇਲਰ ਰਾਹੀਂ ਪਤਾ ਚੱਲਦਾ ਹੈ ਕਿ ਫਿ਼ਲਮ ਮਾਂ ਤੇ ਪੁੱਤਰ ਦੇ ਰਿਸ਼ਤੇ ਦੀ ਕਹਾਣੀ `ਤੇ ਆਧਾਰਤ ਹੈ। ਇਸ ਵਿੱਚ ਵਿਖਾਇਆ ਗਿਆ ਹੈ ਕਿ ਕਾਜੋਲ ਆਪਣੇ ਪੁੱਤਰ ਦੇ ਕਾਲਜ `ਚ ਪੜ੍ਹਨਾ ਸ਼ੁਰੂ ਕਰਦੀ ਹੈ। ਉਹ ਆਪਣੇ ਉਸ ਸਮੇਂ ਦਾ ਪੂਰਾ ਆਨੰਦ ਮਾਣਦੀ ਹੈ। ਭਾਵੇਂ ਉਸ ਦਾ ਪੁੱਤਰ ਬਾਅਦ `ਚ ਆਪਣੀ ਮਾਂ ਦੀ ‘ਕੁਝ ਲੋੜ ਤੋਂ ਵੱਧ ਉਸ ਦਾ ਖਿ਼ਆਲ ਰੱਖਣ ਦੀ ਆਦਤ` ਤੋਂ ਪਰੇਸ਼ਾਨ ਹੋ ਕੇ ਘਰ ਛੱਡ ਦਿੰਦਾ ਹੇ। ਉਸ ਤੋਂ ਬਾਅਦ ਕਹਾਣੀ ਇੱਕ ਨਵਾਂ ਮੋਡ ਲੈਂਦੀ ਹੇ।


ਇਸ ਫਿ਼ਲਮ ਵਿੱਚ ਕਾਜੋਲ ਬਿਲਕੁਲ ਅਲੱਗ ਵਿਖਾਈ ਦੇ ਰਹੀ ਹੈ। ਉਹ ਪਹਿਲਾਂ ਤੋਂ ਵੀ ਵੱਧ ਖ਼ੂਬਸੂਰਤ ਅਤੇ ਗਲੈਮਰਸ ਲੱਗ ਰਹੀ ਹੈ। ਉਸ ਦਾ ਇਹ ਗਲੈਮਰਸ ਮਾਂ ਦਾ ਅੰਦਾਜ਼ ਉਸ ਦੇ ਪ੍ਰਸ਼ੰਸਕਾਂ ਨੁੰ ਬਹੁਤ ਪਸੰਦ ਆਵੇਗਾ। ਫਿ਼ਲਮ ਵਿੱਚ ਕਾਜੋਲ ਨਾਲ ਰਿੱਧੀ ਸੇਨ ਤੇ ਨੇਹਾ ਧੂਪੀਆ ਮੁੱਖ ਭੂਮਿਕਾਵਾਂ `ਚ ਹਨ।


ਫਿ਼ਲਮ ਅਜੇ ਦੇਵਗਨ ਤੇ ਪੈਨ ਇੰਡੀਆ ਲਿਮਿਟੇਡ ਦੇ ਜਯੰਤੀਲਾਲ ਗਾਡਾ ਨੇ ਸਾਂਝੇ ਤੌਰ `ਤੇ ਤਿਆਰ ਕੀਤੀ ਹੈ। ਪ੍ਰਦੀਪ ਸਰਕਾਰ ਦੇ ਨਿਰਦੇਸ਼ਨ ਹੇਠ ਬਣੀ ਇਹ ਫਿ਼ਲਮ ਆਉਂਦੀ 7 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਇੱਥੇ ਤੁਸੀਂ ਵੀ ਵੇਖੋ ਟ੍ਰੇਲਰ:   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New film trailer released on Kajol birthday is glamorous mother