ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿਯੰਕਾ ਚੋਪੜਾ ਦੀ ਇਹ ਫਿਲਮ ਦੇਖ ਕੇ ਪਤੀ ਨਿਕ ਨੇ ਦਿੱਤੀ ਖ਼ਾਸ ਪ੍ਰਤੀਕ੍ਰਿਆ

ਪ੍ਰਿਯੰਕਾ ਚੋਪੜਾ ਦੀ ਉਡੀਕੀ ਜਾ ਰਹੀ ਫਿਲਮ 'ਦਿ ਸਕਾਈ ਇਜ਼ ਪਿੰਕ' ਆਉਣ ਵਾਲੀ ਹੈ। ਫਿਲਮ ਦੇ ਟ੍ਰੇਲਰ ਨੂੰ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਹੈ। ਪ੍ਰਿਯੰਕਾ ਅੱਜ ਕੱਲ੍ਹ ਫਿਲਮ ਦੀ ਜ਼ੋਰਾਂ ਸ਼ੋਰਾਂ ਨਾਲ ਪ੍ਰਮੋਸ਼ਨ ਕਰ ਰਹੀ ਹਨ।

 

ਹੁਣ ਹਾਲ ਹੀ ਚ ਪ੍ਰਿਯੰਕਾ ਨੇ ਲਾਈਵ ਹਿੰਦੁਸਤਾਨ ਨਾਲ ਇੱਕ ਖ਼ਾਸ ਗੱਲਬਾਤ ਕੀਤੀ। ਇਸ ਦੌਰਾਨ ਅਸੀਂ ਪ੍ਰਿਯੰਕਾ ਨੂੰ ਪੁੱਛਿਆ ਕਿ ਨਿਕ ਜੋਨਸ ਫਿਲਮ ਪ੍ਰਤੀ ਕੀ ਵਿਚਾਰ ਦੇ ਰਹੇ ਸਨ।

 

ਪ੍ਰਿਅੰਕਾ ਨੇ ਕਿਹਾ, 'ਨਿਕ ਸ਼ੁਰੂ ਤੋਂ ਹੀ ਇਸ ਫਿਲਮ ਨਾਲ ਬਹੁਤ ਜੁੜੇ ਹੋਏ ਹਨ ਕਿਉਂਕਿ ਅਸੀਂ ਇਸ ਫਿਲਮ ਦੇ ਦੌਰਾਨ ਮਿਲੇ ਸੀ, ਸਾਡਾ ਵਿਆਹ ਹੋਇਆ ਸੀ। ਉਹ ਸੈਟ 'ਤੇ ਵੀ ਆਏ ਸੀ, ਜਦੋਂ ਉਨ੍ਹਾਂ ਇਹ ਫਿਲਮ ਵੇਖੀ ਸੀ ਤਾਂ ਉਹ ਬਹੁਤ ਭਾਵੁਕ ਹੋਏ ਸਨ।

 

ਪ੍ਰਿਯੰਕਾ ਨੇ ਦੱਸਿਆ, 'ਜਦੋਂ ਨਿਕ ਨੇ ਫਿਲਮ ਵੇਖੀ ਤਾਂ ਉਨ੍ਹਾਂ ਨੇ ਤੁਰੰਤ ਡਾਇਰੈਕਟਰ ਸ਼ੋਨਾਲੀ ਨੂੰ ਵੀਡੀਓ ਕਾਲ ਕੀਤੀ ਅਤੇ ਉਸ ਨਾਲ ਗੱਲ ਕੀਤੀ। ਨਿਕ ਨੇ ਸ਼ੋਨਾਲੀ ਨੂੰ ਕਿਹਾ ਕਿ ਤੁਸੀਂ ਬਹੁਤ ਵਧੀਆ ਫਿਲਮ ਬਣਾਈ ਹੈ। ਅਜਿਹੀਆਂ ਫਿਲਮਾਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ।

 

ਪ੍ਰਿਯੰਕਾ ਨੇ ਅੱਗੇ ਕਿਹਾ ਕਿ ਨਿਕ ਨੇ ਮੈਨੂੰ ਕਿਹਾ ਕਿ ਉਨ੍ਹਾਂ ਨੂੰ ਮੇਰੇ ’ਤੇ ਮਾਣ ਹੈ ਤੇ ਉਨ੍ਹਾਂ ਨੇ ਮੇਰੇ ਕੰਮ ਦੀ ਪ੍ਰਸ਼ੰਸਾ ਕੀਤੀ।

 

ਇਸ ਫਿਲਮ ਦੀ ਗੱਲ ਕਰੀਏ ਤਾਂ ਇਹ ਆਇਸ਼ਾ ਚੌਧਰੀ ਦੀ ਜ਼ਿੰਦਗੀ ਦੀ ਸੱਚੀ ਕਹਾਣੀ ਨੂੰ ਦਰਸਾਉਂਦੀ ਹੈ। ਆਇਸ਼ਾ ਇਕ ਨੌਜਵਾਨ ਲੇਖਕ ਅਤੇ ਪ੍ਰੇਰਕ ਸਪੀਕਰ ਸੀ। ਉਨ੍ਹਾਂ ਨੇ ਮਾਈ ਲਿਟਲ ਏਪੀਫਨੀਜ਼ (My Little Epiphanies) ਕਿਤਾਬ ਲਿਖੀ ਜਿਹੜੀ ਕਿ ਉਨ੍ਹਾਂ ਦੀ ਮੌਤ ਤੋਂ ਇਕ ਦਿਨ ਪਹਿਲਾਂ ਪ੍ਰਕਾਸ਼ਤ ਹੋਈ ਸੀ।

 

ਦੱਸ ਦੇਈਏ ਕਿ ਆਇਸ਼ਾ ਚੌਧਰੀ ਦਾ ਜਨਮ 27 ਮਾਰਚ 1996 ਨੂੰ ਦਿੱਲੀ ਵਿੱਚ ਹੋਇਆ ਸੀ ਪਰ ਪਲਮਨਰੀ ਫਾਈਬਰੋਸਿਸ ਦੀ ਗੰਭੀਰ ਬਿਮਾਰੀ ਕਾਰਨ ਆਇਸ਼ਾ ਦੀ ਸਿਰਫ 18 ਸਾਲਾਂ ਚ ਮੌਤ ਹੋ ਗਈ ਸੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:nick jonas react after watching wife priyanka chopra movie the sky is pink