PM Narendra Modi : ਫ਼ਿਲਮ ਪੀਐਮ ਨਰਿੰਦਰ ਮੋਦੀ ਲੋਕ ਸਭ ਚੋਣਾਂ ਤੋਂ ਪਹਿਲਾਂ ਹੀ ਚਰਚਾਵਾਂ ਚ ਆ ਗਈ ਸੀ ਪਰ ਉਸ ਵੇਲੇ ਇਸ ਫ਼ਿਲਮ ਦੀ ਚਰਚਾ ਹੋਰ ਵਧ ਗਈ ਜਦੋਂ ਇਸ ਫ਼ਿਲਮ ਤੇ ਕਈ ਪਾਰਟੀਆਂ ਨੇ ਚੋਣ ਪ੍ਰਚਾਰ ਤੋਂ ਪਹਿਲਾਂ ਰਿਲੀਜ਼ ਕਰਨ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ।
ਇਸ ਫ਼ਿਲਮ ਨੂੰ ਉਮੰਗ ਕੁਮਾਰ ਨੇ ਡਾਇਰੈਕਟ ਕੀਤਾ ਹੈ ਜਦਕਿ ਫ਼ਿਲਮ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੁੱਖ ਕਿਰਦਾਰ ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਨੇ ਨਿਭਾਇਆ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਵਲੋਂ 5 ਵਿਚੋਂ ਸਾਢੇ ਤਿੰਨ ਅੰਕਾਂ ਦੀ ਰੇਟਿੰਗ ਮਿਲ ਰਹੀ ਹੈ। ਡਾਇਰੈਕਟਰ ਉਮੰਗ ਕੁਮਾਰ ਦੀ ਇਹ ਫ਼ਿਲਮ ਭਾਰੀ ਵਿਵਾਦਾਂ ਮਗਰੋਂ ਆਖਰਕਾਰ ਸਿਨੇਮਾ ਘਰਾਂ ਚ ਅੱਜ ਆਖਰਕਾਰ 24 ਮਈ ਨੂੰ ਰਿਲੀਜ਼ ਹੋ ਗਈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਬਾਇਓਪਿਕ ਫ਼ਿਲਮ ਅਜਿਹੇ ਸਮੇਂ ਚ ਰਿਲੀਜ਼ ਹੋਈ ਹੈ, ਜਦੋਂ ਦੇਸ਼ ਚ ਹਰੇਕ ਥਾਂ ਚੋਣਾਂ ਦਾ ਮਾਹੌਲ ਸੀ। ਚੋਣਾਂ ਕਾਰਨ 11 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ਨੂੰ ਵਿਰੋਧੀ ਪਾਰਟੀਆਂ ਦੇ ਵਿਰੋਧ ਕਾਰਨ ਚੋਣ ਕਮਿਸ਼ਨ ਨੇ ਚੋਣ ਜ਼ਾਬਤੇ ਕਾਰਨ ਇਸਦੀ ਰਿਲੀਜ਼ ਤੇ ਰੋਕ ਲਗਾ ਦਿੱਤੀ ਸੀ। ਆਖਰਕਾਰ ਅੱਜ 24 ਮਈ ਨੂੰ ਇਹ ਫ਼ਿਲਮ ਰਿਲੀਜ਼ ਹੋ ਗਈ।
ਪਹਿਲਾਂ ਹੀ ਕਰ ਦਿੱਤੀ ਸੀ ਮੋਦੀ ਦੇ ਮੁੜ PM ਬਣਨ ਦੀ ਭਵਿੱਖਵਾਣੀ
.