ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਹਿਲਾਂ ਹੀ ਕਰ ਦਿੱਤੀ ਸੀ ਮੋਦੀ ਦੇ ਮੁੜ PM ਬਣਨ ਦੀ ਭਵਿੱਖਵਾਣੀ

PM Narendra Modi: ਲੋਕ ਸਭਾ ਚੋਣਾਂ ਚ ਮੋਦੀ ਦੀ ਬੰਪਰ ਜਿੱਤ 23 ਮਈ ਨੂੰ ਹੋਈ ਹੈ ਪਰ ਫ਼ਿਲਮ PM Narendra Modi ਦੇ ਨਿਰਮਾਤਾ ਨੇ ਪਹਿਲਾਂ ਤੋਂ ਹੀ ਆਪਣੀ ਫ਼ਿਲਮ ਦੇ ਪੋਸਟਰਾਂ ਤੇ ਪੀਐਮ ਮੋਦੀ ਦੀ ਵਾਪਸੀ ਦੀ ਭਵਿੱਖਵਾਣੀ ਕਰ ਦਿੱਤੀ ਸੀ। ਜਿਸ ਨੂੰ ਪੋਸਟਰਾਂ ਤੇ ਸਾਫ ਦੇਖਿਆ ਜਾ ਸਕਦਾ ਹੈ।

 

ਫ਼ਿਲਮ ਦੀ ਕਹਾਣੀ ਚ ਮੋਦੀ ਦੇ ਚਾਹ ਵੇਚਣ ਤੋਂ ਲੈ ਕੇ ਦੇਸ਼ ਸੇਵਾ ਕਰਨ ਤਕ ਅਤੇ ਮੁੜ ਪ੍ਰਧਾਨ ਮੰਤਰੀ ਬਣਨ ਤਕ ਸਫ਼ਰ ਨੂੰ ਦਿਖਾਇਆ ਗਿਆ ਹੈ। ਫ਼ਿਲਮ ਦੀ ਕਹਾਣੀ ਦੀ ਸ਼ੁਰੂਆਤ 2013 ਦੀ ਭਾਜਪਾ ਦੀ ਉਸ ਬੈਠਕ ਤੋਂ ਹੁੰਦੀ ਹੈ ਜਿਸ ਵਿਚ ਨਰਿੰਦਰ ਮੋਦੀ (ਵਿਵੇਕ ਓਬਰਾਏ) ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਐਲਾਨ ਕੀਤਾ ਜਾਂਦਾ ਹੈ।

 

ਫ਼ਿਲਮ ਦੇ ਵਿਚਕਾਰ ਪੀਐਮ ਮੋਦੀ ਦੇ ਸੰਘਰਸ਼ ਨੂੰ ਦਿਖਾਇਆ ਗਿਆ ਹੈ। ਫ਼ਿਲਮ ਦੀ ਕਹਾਣੀ ਦਾ ਅੰਤ ਸਾਲ 2014 ਚ ਨਰਿੰਦਰ ਮੋਦੀ ਦੇ ਪੀਐਮ ਅਹੁਦੇ ਦੀ ਸਹੁੰ ਚੁੱਕਣ ਤੇ ਹੁੰਦੀ ਹੈ।

 

ਫ਼ਿਲਮ ਨੂੰ ਦੇਖ ਕੇ ਲੱਗਦਾ ਹੈ ਕਿ ਵਿਵੇਕ ਓਬਰਾਏ ਅਤੇ ਉਨ੍ਹਾਂ ਦੀ ਟੀਮ ਨੇ ਕੁਝ ਮਹੀਨਿਆਂ ਦੀ ਉਡੀਕ ਕੀਤੀ ਹੁੰਦੀ ਤਾਂ ਉਹ ਸਾਲ 2019 ਦੀ ਝਲਕ ਵੀ ਫ਼ਿਲਮ ਚ ਦਿਖਾ ਸਕਦੇ ਸਨ। ਮੋਦੀ ਦੇ ਜੀਵਨ ਚ ਅਜਿਹੇ ਕਈ ਉਤਾਰ-ਚੜਾਅ ਆਏ ਪਰ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਮੋਦੀ ਦੇ ਜੀਵਨ ਚ ਆਏ ਇਸ ਸੰਘਰਸ਼ ਬਾਰੇ ਜਾਣਨ ਲਈ ਫ਼ਿਲਮ ਨੂੰ ਪੂਰਾ ਵੇਖ ਕੇ ਹੀ ਸਮਝਿਆ ਜਾ ਸਕਦਾ ਹੈ।

 

ਇਸ ਵਿਅਕਤੀ ਨੇ ਲਿਖੀ ਸੀ PM ਮੋਦੀ ’ਤੇ ਕਹਾਣੀ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pm Narendra Modi Movie Review: indian prime ministers life story