ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਸਾਹੋ’ 100 ਕਰੋੜ ਦੇ ਕਲੱਬ ਵਿਚ ਪਹੁੰਚੀ

‘ਸਾਹੋ’ 100 ਕਰੋੜ ਦੇ ਕਲੱਬ ਵਿਚ ਪਹੁੰਚੀ

ਪ੍ਰਭਾਸ ਅਤੇ ਸ਼ਰਧਾ ਕਪੂਰ ਦੀ ਬੇਸਬਰੀ ਨਾਲ ਉਡੀਕੀ ਫਿਲਮ ‘ਸਾਹੋ’ ਸ਼ੁੱਕਰਵਾਰ ਨੂੰ ਰਿਲੀਜ ਹੋਈ ਸੀ। ਫਿਲਮ ਨੂੰ ਭਾਵੇਂ ਹੀ ਰਲਮਾ ਹੁੰਗਾਰਾਂ ਮਿਲ ਰਿਹਾ ਹੋਵੇ, ਪ੍ਰੰਤੂ ਬਾਕਸ ਆਫਿਸ ਉਤੇ ਫਿਲਮ ਤਾਬੜਤੋੜ ਕਮਾਈ ਕਰ ਰਹੀ ਹੈ। ਫਿਲਮ ਨੇ ਪੰਜਵੇਂ ਦਿਨ ਨੂੰ 9.10 ਕਰੋੜ ਦੀ ਕਮਾਈ ਕੀਤੀ ਅਤੇ ਫਿਲਮ ਹੁਣ 100 ਕਰੋੜ ਦੇ ਕਲੱਬ ਵਿਚ ਸ਼ਾਮਲ ਹੋ ਗਈ।

 

ਦਰਅਸਲ ਫਿਲਮ ਨੇ ਸ਼ੁੱਕਰਵਾਰ 24.40 ਕਰੋੜ, ਸ਼ਨੀਵਾਰ 25.20 ਕਰੋੜ, ਐਤਵਾਰ 9.48 ਕਰੋੜ, ਸੋਮਵਾਰ ਨੂੰ 14.20 ਕਰੋੜ ਅਤੇ ਮੰਗਲਵਾਰ 9.10 ਕਰੋੜ ਕਮਾਏ ਹਨ ਤਾਂ ਇਸ ਹਿਸਾਬ ਨਾਲ ਫਿਲਮ ਨੇ 5 ਦਿਨ ਵਿਚ 102.38 ਕਰੋੜ ਕਮਾ ਲਏ ਹਨ।

 

 

‘ਸਾਹੋ’ ਦੇ ਹਿੰਦੀ ਵਰਜਨ ਦੇ ਕਲੇਕਸ਼ਨ ਦੇ ਆਧਾਰ ਉਤੇ ਫਿਲਮ 2019 ਦੀ ਪਹਿਲੇ ਦਿਨ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮਾਂ ਵਿਚ ਸ਼ਾਮਲ ਹੋ ਗਈ ਹੈ। ਇਸ ਲਿਸਟ ਵਿਚ ‘ਸਾਹੋ’ ਦਾ ਤੀਜਾ ਸਥਾਨ ਹੈ। ਉਥੇ ਪਹਿਲੇ ਸਥਾਨ ਉਤੇ ਭਾਰਤ ਹੈ, ਜਿਸਨੇ ਪਹਿਲੇ ਦਿਨ 42.30 ਕਰੋੜ ਰੁਪਏ ਦਾ ਕਾਰੋਬਾਰ ਕੀਤਾ  ਸੀ। ਦੂਜੇ ਸਥਾਨ ਉਤੇ ਮਿਸ਼ਨ ਮੰਗਲ ਦਾ ਨਾਮ ਹੈ, ਜਿਸਨੇ ਪਹਿਲੇ ਦਿਨ 29.16 ਕਰੋੜ ਰੁਪਏ ਕਮਾਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:prabhas starrer saaho fifth day box office colection 9 crore 10 lakh