ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਦਾਕਾਰਾ ਪ੍ਰਿਯੰਕਾ ਚੋਪੜਾ ਦੁਨੀਆ ਦੀ 50 ਤਾਕਤਵਰ ਔਰਤਾਂ ’ਚ ਸ਼ਾਮਲ

ਗਲੋਬਲ ਆਈਕਨ ਪ੍ਰਿਯੰਕਾ ਚੋਪੜਾ ਜੋਨਸ ਯੂਐਸਏ ਟੂਡੇ ਦੀ ‘ਮੰਨੋਰੰਜਨ ਜਗਤ ਦੀਆਂ 50 ਸਭ ਤੋਂ ਤਾਕਤਵਰ ਔਰਤਾਂ’ ਦੀ ਸੂਚੀ ਚ ਸ਼ਾਮਲ ਹੋ ਗਈ ਹਨ। ਪ੍ਰਿਯੰਕਾ ਚੋਪਡਾ ਨੇ ਓਪਰਾ ਵਿਨਫ਼੍ਰੇ ਅਤੇ ਮੈਰਿਲ ਸਟ੍ਰੀਪ ਸਮੇਤ ਹੋਰਨਾਂ ਆਲਮੀ ਸਖ਼ਸ਼ੀਅਤਾਂ ਨਾਲ ਇਸ ਸੂਚੀ ਚ ਥਾਂ ਬਣਾਈ ਹੈ।

 

ਇਸ ਸੂਚੀ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰ ਰਹੀ ਪ੍ਰਿਯੰਕਾ ਚੋਪੜਾ ਨੇ ਇਕ ਬਿਆਨ ਚ ਕਿਹਾ, ਮੈਂ ਇਨ੍ਹਾਂ ਵਿਲੱਖਣ ਔਰਤਾਂ ਨਾਲ ਇਸ ਮੰਚ ਨੂੰ ਸਾਂਝਾ ਕਰਨ ਤੇ ਖੁੱਦ ਨੂੰ ਖੁਸ਼ਕਿਸਮਤ ਮੰਨ ਰਹੀ ਹਾਂ ਜਿਨ੍ਹਾਂ ਨੇ ਹਰੇਕ ਚੁਣੌਤੀ ਨੂੰ ਪਿੱਛੇ ਛੱਡ ਕੇ ਆਪਣਾ ਇਕ ਖ਼ਾਸ ਸਥਾਨ ਬਣਾਇਆ ਅਤੇ ਅੱਜ ਉਹ ਆਪਣੇ ਚੁਣੇ ਹੋਏ ਕਰੀਅਰ ਦੇ ਸਿਖਰ ਤੇ ਖੜੀ ਹਨ। ਇਹ ਇਕ ਪ੍ਰਾਪਤੀ ਦਾ ਭਾਵਨਾ ਹੈ।

 

ਪ੍ਰਿਯੰਕਾ ਨੇ ਅਮਰੀਕੀ ਟੈਲੀਵਿਜ਼ਨ ਡ੍ਰਾਮਾ ਸੀਰੀਜ਼ ‘ਕਵਾਂਟਿਕੋ’ ਚ ਅਲੈਕਸ ਪੈਰਿਸ਼ ਦੀ ਭੂਮਿਕਾ ਅਦਾ ਕਰਕੇ ਆਲਮੀ ਪੱਧਰ ਤੇ ਪ੍ਰਸਿੱਧੀ ਪ੍ਰਾਪਤ ਕੀਤੀ। ਉਨ੍ਹਾਂ ਨੇ ਐਕਸ਼ਨ–ਕਾਮੇਡੀ ‘ਬੇਵਾਚ’ ਸੀਰੀਜ਼ ਚ 2017 ਚ ਹਾਲੀਵੁੱਡ ਚ ਸ਼ੁਰੂਆਤ ਕੀਤੀ ਸੀ।

 

ਇਸ ਸੂਚੀ ਚ ਗਾਇਕਾ ਬੇਯਾਂਸੇ, ਟੈਲੀਵਿਜ਼ਨ ਸਟਾਰ ਅਲੇਨ ਡੀਜੈਨੇਰਸ, ਆਸਕਰ ਜੇਤੂ ਜੈਨਿਫ਼ਰ ਲਾਰੇਂਸ ਅਤੇ ਆਲਮੀ ਪਾਪ ਗਾਇਕਾ ਜੈਨੀਫ਼ਰ ਲੋਪੇਜ਼ ਵੀ ਸ਼ਾਮਲ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Chopra one of the powerful women in 50