ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਿੱਦਣ ਦੀ ਹੋਗੀ ਆ ਕੁੜਮਾਈ ਨਾਰ ਦੀ ਓਹ ਮੇਰੇ ਨਾਅ ਦੇ ਪਾਣੀ 'ਚ ਕਾਲੇ ਮਾਂਹ ਹੈ ਤਾਰਦੀ

ਪ੍ਰਿਯੰਕਾ ਨਿੱਕ ਜੋਨਸ ਦੀ ਕੁੜਮਾਈ

ਅਖੀਰ ਲੰਬੇ ਸਮੇਂ ਦੀ ਉਡੀਕ ਤੋਂ ਬਾਅਦ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨੇ ਆਪਣੇ ਸਬੰਧਾਂ ਨੂੰ ਅਧਿਕਾਰਤ ਤੌਰ 'ਤੇ ਮੰਨ ਲਿਆ ਹੈ। ਜੀ ਹਾਂ, 18 ਅਗਸਤ ਨੂੰ ਕੁੜਮਾਈ ਦੀਆਂ ਖਬਰਾਂ ਦੇ ਵਿਚਕਾਰ ਪ੍ਰਿਯੰਕਾ ਅਤੇ ਨਿਕ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟਸ 'ਤੇ ਇਕ ਦੂਜੇ ਨਾਲ ਇਕੋ ਫੋਟੋ ਸਾਂਝੀ ਕੀਤੀ ਹੈ। ਜਿੱਥੇ ਪ੍ਰਿਯੰਕਾ ਨੇ ਫੋਟੋਆਂ ਸਾਂਝੀਆਂ ਕਰਦੇ ਹੋਏ ਲਿਖਿਆ ਸੀ - Taken.. With all my heart and soul.. । ਨਿਕ ਜੋਨਾਸ ਨੇ ਉਥੇ ਲਿਖਿਆ - ਫਿਊਚਰ ਮਿਸਜ਼ ਜੋਨਸ ਮੇਰਾ ਦਿਲ ਮੇਰਾ ਪਿਆਰ ... ।ਇਹ ਫੋਟੋ ਹੁਣ ਵਾਇਰਲ  ਹੋ ਰਹੀ ਹੈ. ਫੋਟੋ ਵਿੱਚ ਪ੍ਰਿਅੰਕਾ ਦੇ ਹੱਥ ਵਿਚ ਰਿੰਗ ਵੀ ਦੇਖੀ ਦਿੰਦੀ ਹੈ।

 

'ਦੇਸੀ ਲੁੱਕ' 'ਚ ਪ੍ਰਿਯੰਕਾ ਦੇ ਸੱਸ-ਸਹੁਰਾ


ਇਸ ਮੌਕੇ 'ਤੇ ਪ੍ਰਿਯੰਕਾ ਦੀ ਸੱਸ ਨੇ ਭਾਰਤੀ ਕੱਪੜੇ ਪਹਿਨੇ ਹੋਏ ਹਨ। ਪ੍ਰਿਅੰਕਾ ਦੇ ਸਹੁਰੇ ਨੇ ਬੇਟੇ ਨਿਕ ਜੋਨਸ ਵਰਗਾ ਹੀ ਕਰੀਮ ਰੰਗ ਦਾ ਕੁੜਤਾ ਪਾਇਆ ਹੋਇਆ ਹੈ। ਦੋਵੇਂ ਬਹੁਤ ਧਿਆਨ ਨਾਲ ਇਸ ਪੂਜਾ ਨੂੰ ਵੇਖਦੇ ਦਿਖੇ।

 

 

Taken.. With all my heart and soul..

A post shared by Priyanka Chopra (@priyankachopra) on

 

ਪਰਨੀਤੀ ਚੋਪੜਾ ਵੀ ਪਹੁੰਚੀ ...


ਪ੍ਰਿਯੰਕਾ ਦੇ ਘਰ ਵਿਚ ਸ਼ਿਵ ਪੂਜਾ ਨਾਲ ਇਸ ਸੈਰੇਮਨੀ ਦੀ ਸ਼ੁਰੂਆਤ ਕੀਤੀ ਸੀ। ਜਿਸ ਵਿਚ ਪ੍ਰਿਅੰਕਾ ਅਤੇ ਨਿੱਕ ਨੇ ਮਿਲ ਕੇ ਪੂਜਾ ਕੀਤੀ। ਪ੍ਰਿਯੰਕਾ ਦੀ ਚਚੇਰੀ ਭੈਣ ਪਰੀਨੀਤੀ ਚੋਪੜਾ ਅਤੇ ਕੁਝ ਖਾਸ ਮਿੱਤਰ ਇਸ ਸੈਰੇਮਨੀ ਵਿਚ ਸ਼ਾਮਲ ਹੋਏ।

 

Future Mrs. Jonas. My heart. My love.

A post shared by Nick Jonas (@nickjonas) on

 

ਨਿੱਕ ਨੇ ਪ੍ਰਿਯੰਕਾ ਨੂੰ 1.5 ਕਰੋੜ ਦੀ ਰਿੰਗ ਦਿੱਤੀ ...


ਪ੍ਰਿਯੰਕਾ ਨਾਲ ਹੀ ਕੁੜਮਾਈ ਵਾਲੀ ਰਿੰਗ ਦੀ ਵੀ ਖ਼ੂਬ ਚਰਚਾ ਹੈ. ਇਹ ਕਿਹਾ ਜਾ ਰਿਹਾ ਹੈ ਕਿ ਨਿੱਕ ਨੇ ਪ੍ਰਿਅੰਕਾ ਨੂੰ 1.5 ਕਰੋੜ ਰੁਪਏ ਦੀ ਰਿੰਗ ਦਿੱਤੀ ਹੈ।ਜਿਸਨੂੰ ਉਸਨੇ ਨਿਊ ਯਾਰਕ ਦੇ ਟਿਫਨੀ ਸਟੋਰੀ ਤੋਂ ਖਰੀਦਿਆ। ਇਸ ਰਿੰਗ ਨੂੰ ਚੁਣਨ ਲਈ ਨਿੱਕ ਨੇ ਸਾਰਾ ਸਟੋਰ ਬੰਦ ਕਰਾ ਦਿੱਤਾ ਸੀ ਤਾਂ ਕਿ ਉਹ ਆਰਾਮ ਨਾਲ ਰਿੰਗ ਚੁਣ ਸਕਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:priyanka chopra share first photo with nick jonas after roka ceremony Confirm engagement