ਬਾਲੀਵੁੱਡ ਦੀ ਦੇਸੀ ਗਰਲ ਦੇ ਮੰਗਣੇ ਦੀਆਂ ਰਸਮਾਂ ਚੱਲ ਰਹੀਆਂ ਹਨ। ਪ੍ਰਿਯੰਕਾ ਅਤੇ ਨਿਕ ਦੇ ਮੰਗਣੇ ਅਤੇ ਮਹਿਮਾਨਾਂ ਨੂੰ ਦੇਖਣ ਲਈ ਫ਼ੈਂਜ਼ ਵੀ ਨਜ਼ਰਾਂ ਜਮਾਈ ਬੈਠੇ ਹਨ। ਹਾਲੇ ਤੱਕ ਇਨ੍ਹਾਂ ਦੋਹਾਂ ਦੀਆਂ ਤਸਵੀਰਾਂ ਹੀ ਸਾਹਮਣੇ ਆਈਆਂ ਹਨ।
ਆਪਣੇ ਮੰਗਣੇ ਦੇ ਮੌਕੇ ਤੇ ਪ੍ਰਿਯੰਕਾ ਚੋਪੜਾ ਪੀਲੇ ਰੰਗ ਦੇ ਸੂਟ ਵਿਚ ਕਾਫੀ ਸੋਹਣੀ ਲੱਗ ਰਹੀ ਹਨ ਜਦਕਿ ਨਿਕ ਵੀ ਦੇਸੀ ਅਵਤਾਰ ਚ ਨਜ਼ਰ ਆ ਰਹੇ ਹਨ। ਨਿਕ ਨੇ ਸਫੇਦ ਰੰਗ ਦੀ ਸ਼ੇਰਵਾਨੀ ਪਾਈ ਹੋਈ ਹੈ। ਦੋਹਾਂ ਦੀ ਜੋੜੀ ਕਾਫੀ ਸੋਹਣੀ ਲੱਗ ਰਹੀ ਹੈ। ਪ੍ਰਿਯੰਕਾ ਅਤੇ ਨਿਕ ਪੂਜਾ ਕਰ ਰਹੇ ਹਨ। ਇਸ ਮੌਕੇ ਪ੍ਰਿਯੰਕਾ ਦੇ ਹੋਣ ਵਾਲੇ ਸੱਸ ਸਹੁਰਾ ਪਾਲ ਕੇਵਿਨ ਅਤੇ ਸੀਨੀਅਰ ਡੈਨਿਸ ਜੋਨਸ ਵੀ ਦੇਸੀ ਲੁੱਕ ਵਿਚ ਨਜ਼ਰ ਆ ਰਹੇ ਹਨ।
ਮੰਗਣੇ ਦੌਰਾਨ ਪ੍ਰਿਯੰਕਾ ਦੇ ਰੋਕੇ ਦੀ ਮੁੰਦਰੀ ਵੀ ਖੂਬ ਚਰਚਾਵਾਂ ਚ ਹਨ। ਕਿਹਾ ਜਾ ਰਿਹਾ ਹੈ ਕਿ ਪ੍ਰਿਯੰਕਾ ਨੂੰ ਨਿਕ ਨੇ ਡੇਢ ਕਰੋੜ ਰੁਪਏ ਦੀ ਮੁੰਦਰੀ ਪਾਈ ਹੈ ਜੋ ਕਿ ਨਿਕ ਨੇ ਨਿਊਯਾਰਕ ਦੇ ਟਿਫਨੀ ਸਟੋਰੀ ਤੋਂ ਖਰੀਦੀ ਹੈ। ਇਸ ਮੁੰਦਰੀ ਦੀ ਚੋਣ ਕਰਨ ਲਈ ਨਿਕ ਨੇ ਪੂਰਾ ਸਟੋਰ ਬੰਦ ਕਰਦਾ ਦਿੱਤਾ ਸੀ ਤਾਂ ਕਿ ਉਹ ਮੁੰਦਰੀ ਨੂੰ ਆਰਾਮ ਨਾਲ ਚੁਣ ਸਕੇ।
ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਕਾਫੀ ਸਮੇਂ ਤੋਂ ਆਪਣੇ ਰਿਲੇਸ਼ਨ ਅਤੇ ਮੰਗਣੇ ਨੂੰ ਲੈ ਕੇ ਚਰਚਾ ਚ ਹਨ। ਲੰਘੇ ਵੀਰਵਾਰ ਫੈਮਲੀ ਨਾਲ ਨਿਕ ਜੋਨਸ ਇੰਡੀਆ ਪਹੁੰਚੇ। ਸ਼ੁੱਕਰਵਾਰ ਰਾਤ ਦੋਨਾਂ ਨੂੰ ਆਪਣੇ ਪਰਿਵਾਰਾਂ ਨਾਲ ਡੀਨਰ ਤੇ ਦੇਖਿਆ ਗਿਆ ਸੀ। ਮੰਗਣੇ ਚ ਹਾਜ਼ਰੀ ਭਰਨ ਲਈ ਭੈਣ ਪਰੀਨੀਤੀ ਚੋਪੜਾ ਵੀ ਸ਼ੂਟਿੰਗ ਵਿਚਾਲੇ ਛੱਡ ਪਾਰਟੀ ਚ ਪਹੁੰਚ ਚੁੱਕੀ ਹੈ। ਪਰੀਨੀਤੀ ਨੇ ਪੀਲੇ ਰੰਗ ਦਾ ਸੂਟ ਪਾਇਆ ਹੋਇਆ ਹੈ।
ਸੋਸ਼ਲ ਮੀਡੀਆ ਤੇ ਯੂਜ਼ਰ ਲਗਾਤਾਰ ਪ੍ਰਿਯੰਕਾ ਚੋਪੜਾ ਨੂੰ ਵਧਾਈਆਂ ਦੇ ਰਹੇ ਹਨ। ਦਿਨ ਚ ਮੰਗਣਾ ਹੋਣ ਮਗਰੋਂ ਸ਼ਾਮ ਨੂੰ ਇੱਕ ਸ਼ਾਨਦਾਰ ਪਾਰਟੀ ਹੋਵੇਗੀ। ਜਿਸ ਵਿਚ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਸ਼ਾਮਲ ਹੋਣਗੀਆਂ।
ਜਾਣਕਾਰੀ ਮੁਤਾਬਕ ਅੱਜ ਕੀਤੀ ਜਾਣ ਵਾਲੀ ਪਾਰਟੀ ਲਈ ਮੁੰਬਈ ਦੇ ਸਬਰਬਨ ਹੋਟਲ ਚ 200 ਕਮਰਿਆਂ ਨੂੰ ਬੁੱਕ ਕੀਤਾ ਗਿਆ ਹੈ।