ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬੀਆਂ ਨੂੰ ਪਸੰਦ ਆ ਰਹੀ ਹੈ ਫਿ਼ਲਮ ‘ਮਨਮਰਜ਼ੀਆਂ`

ਪੰਜਾਬੀਆਂ ਨੂੰ ਪਸੰਦ ਆ ਰਹੀ ਹੈ ਫਿ਼ਲਮ ‘ਮਨਮਰਜ਼ੀਆਂ`

ਅੱਜ ਰਿਲੀਜ਼ ਹੋਈ ਅਨੁਰਾਗ ਕਸ਼ਯਪ ਦੀ ਫਿ਼ਲਮ ‘ਮਨਮਰਜ਼ੀਆਂ` ਨੂੰ ਦਰਸ਼ਕਾਂ ਵੱਲੋਂ ਠੀਕਠਾਕ ਹੁੰਗਾਰਾ ਮਿਲ ਰਿਹਾ ਹੈ। ਮੁਢਲੇ ਰੀਵਿਊਜ਼ ਮੁਤਾਬਕ ਪੰਜਾਬ `ਚ ਇਸ ਫਿ਼ਲਮ ਵਿੱਚ ਅਭਿਸ਼ੇਕ ਬੱਚਨ ਦੇ ਕਿਰਦਾਰ ਨੂੰ ਖ਼ਾਸ ਤੌਰ `ਤੇ ਪਸੰਦ ਕੀਤਾ ਜਾ ਰਿਹਾ ਹੈ ਕਿਉਂਕਿ ਉਸ ਨੇ ਇਸ ਫਿ਼ਲਮ ਵਿੱਚ ਰੌਬੀ ਨਾਂਅ ਦੇ ਇੱਕ ਸਿੱਖ ਦਾ ਕਿਰਦਾਰ ਨਿਭਾਇਆ ਹੈ। ਅਭਿਸ਼ੇਕ ਬੱਚਨ ਕਿਉਂਕਿ ਪੂਰੇ ਦੋ ਵਰ੍ਹਿਆਂ ਮਗਰੋਂ ਕਿਸੇ ਫਿ਼ਲਮ `ਚ ਵਿਖਾਈ ਦੇ ਰਿਹਾ ਹੈ, ਇਸ ਕਰ ਕੇ ਵੀ ਦਰਸ਼ਕਾਂ `ਚ ਕੁਝ ਉਤਸ਼ਾਹ ਹੈ। ਦਰਸ਼ਕ ਇਸ ਫਿ਼ਲਮ ਨੂੰ ਪੂਰੇ ਉਤਸ਼ਾਹ ਨਾਲ ਵੇਖਣ ਲਈ ਜਾ ਰਹੇ ਹਨ। ਸੋਸ਼ਲ ਮੀਡੀਆ `ਤੇ ਵੀ ਇਸ ਫਿ਼ਲਮ ਪ੍ਰਤੀ ਦਰਸ਼ਕਾਂ ਦਾ ਹੁੰਗਾਰਾ ਵਧੇਰੇ ਹਾਂ-ਪੱਖੀ ਹੀ ਹੈ।


ਫਿ਼ਲਮ ਦੀ ਕਹਾਣੀ ਤਿੰਨ ਮੁੱਖ ਕਿਰਦਾਰਾਂ ਦੁਆਲੇ ਹੀ ਘੁੰਮਦੀ ਹੈ। ਫਿ਼ਲਮ `ਚ ਤਾਪਸੀ ਨੇ ਰੂਮੀ ਅਤੇ ਵਿੱਕੀ ਨੇ ਡੀਜੇ ਸੈਂਡਜ਼ ਦਾ ਕਿਰਦਾਰ ਨਿਭਾਇਆ ਹੈ। ਫਿ਼ਲਮ ਦੀ ਕਹਾਣੀ ਮੁਤਾਬਕ ਰੂਮੀ ਤੇ ਵਿੱਕੀ ਇੱਕ-ਦੂਜੇ ਨੂੰ ਬਹੁਤ ਪਿਆਰ ਕਰਦੇ ਹਨ। ਇੰਨਾ ਪਿਆਰ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜੇ ਉਹ ਨਾਲ ਰਹਿਣਗੇ, ਤਾਂ ਉਨ੍ਹਾਂ ਨੂੰ ਬਾਹਰ ਕਿਤੇ ਵੀ ਜਾਣ ਦੀ ਜ਼ਰੂਰਤ ਹੀ ਨਹੀਂ ਪਵੇਗੀ।


ਫਿਰ ਇੱਕ ਦਿਨ ਅਜਿਹਾ ਆਉਂਦਾ ਹੈ, ਜਦੋਂ ਰੂਮੀ ਦਾ ਪਰਿਵਾਰ ਉਸ ਲਈ ਲੜਕੇ ਵੇਖਣਾ ਸ਼ੁਰੂ ਕਰ ਦਿੰਦਾ ਹੈ। ਰੂਮੀ ਤਦ ਵਿੱਕੀ ਨੂੰ ਘਰ ਜਾ ਕੇ ਵਿਆਹ ਦੀ ਗੱਲ ਕਰਨ ਲਈ ਆਖਦੀ ਹੈ ਪਰ ਵਿੱਕੀ ਰੁਮੀ ਦੀ ਗੱਲ ਨੂੰ ਬਹੁਤਾ ਗੌਲ਼ਦਾ ਨਹੀਂ। ਇਸ ਦੌਰਾਨ ਰੂਮੀ ਨੂੰ ਵੇਖਣ ਲਈ ਰੌਬੀ ਭਾਟੀਆ ਭਾਵ ਅਭਿਸ਼ੇਕ ਬੱਚਨ ਆ ਜਾਂਦਾ ਹੈ। ਦੋਵਾਂ ਦਾ ਵਿਆਹ ਵੀ ਹੋ ਜਾਂਦਾ ਹੈ।


ਵਿਆਹ ਤੋਂ ਬਾਅਦ ਵਿੱਕੀ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਤਾਂ ਰੁਮੀ ਬਿਨਾ ਰਹਿ ਹੀ ਨਹੀ਼ ਸਕਦਾ। ਇਸ ਦੌਰਾਨ ਰੌਬੀ ਨਾਲ ਵਿਆਹ ਰਚਾ ਚੁੱਕੀ ਰੂਮੀ ਖ਼ੁਦ ਨੂੰ ਬੰਨ੍ਹ ਕੇ ਰੱਖਣ ਦੇ ਜਤਨ ਕਰਦੀ ਨਜ਼ਰ ਆਉਂਦੀ ਹੈ। ਲੱਖ ਜਤਨਾਂ ਦੇ ਬਾਵਜੁਦ ਉਹ ਖ਼ੁਦ ਨੂੰ ਰੋਕ ਨਹੀਂ ਪਾਉਂਦੀ। ਇਸ ਬਾਰੇ ਜਦੋਂ ਰੌਬੀ ਨੂੰ ਪਤਾ ਲੱਗਦਾ ਹੈ, ਤਾਂ ਫਿਰ ਕੀ ਹੁੰਦਾ ਹੈ? ਕਿਵੇਂ ਤਿੰਨਾਂ ਦੀ ਜਿ਼ੰਦਗੀ ਇੱਕ-ਦੂਜੇ ਦੇ ਫ਼ੈਸਲੇ `ਤੇ ਟਿਕਦੀ ਹੈ। ਰੂਮੀ ਆਖ਼ਰ ਰੌਬੀ ਨਾਲ ਰਹਿਣ ਦਾ ਫ਼ੈਸਲਾ ਲੈਂਦੀ ਹੈ ਜਾਂ ਵਿੱਕੀ ਦੇ ਨਾਲ ਚਲੇ ਜਾਣ ਦਾ ਫ਼ੈਸਲਾ ਲੈਂਦੀ ਹੈ - ਇਹ ਪਤਾ ਲਾਉਣ ਲਈ ਤੁਹਾਨੂੰ ਫਿ਼ਲਮ ਵੇਖਣੀ ਹੋਵੇਗੀ।

 

 


ਫਿ਼ਲਮ ਦਾ ਸੰਗੀਤ ਰਿਲੀਜ਼ ਤੋਂ ਪਹਿਲਾਂ ਹੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਫਿ਼ਲਮ ਦੀ ਸਕ੍ਰਿਪਟ ਦਰਸ਼ਕਾਂ ਨੂੰ ਅੰਤ ਤੱਕ ਬੰਨ੍ਹ ਕੇ ਰੱਖਦੀ ਹੈ। ਕਈ ਥਾਵਾਂ `ਤੇ ਬੋਲਡ ਡਾਇਲਾਗ ਤੇ ਦ੍ਰਿਸ਼ ਵਿਖਾਏ ਗਏ ਹਨ। ਵਿੱਕੀ ਦਾ ਕਿਰਦਾਰ ਪ੍ਰਸ਼ੰਸਕਾਂ ਲਈ ਬਿਲਕੁਲ ਵੱਖਰੀ ਕਿਸਮ ਦਾ ਹੈ।


ਫਿ਼ਲਮ ਦੀ ਲਾਗਤ 30 ਕਰੋੜ ਰੁਪਏ ਹੈ। ਵੱਡੀ ਸਟਾਰ ਕਾਸਟ ਹੋਣ ਕਾਰਨ ਫਿ਼ਲਮ ਨੂੰ ਚੰਗੀ ਕਮਾਈ ਹੋਣ ਦੀ ਆਸ ਕੀਤੀ ਜਾ ਰਹੀ ਹੈ। ਉਂਝ ਵਿਲਮੀ ਵਪਾਰਕ ਵਿਸ਼ਲੇਸ਼ਕਾਂ ਅਨੁਸਾਰ ਪਹਿਲੇ ਦਿਨ ਇਸ ਫਿ਼ਲਮ ਦੀ ਕਮਾਈ ਸਾਢੇ ਚਾਰ ਤੋਂ ਪੰਜ ਕਰੋੜ ਦੇ ਵਿਚਕਾਰ ਰਹਿ ਸਕਦੀ ਹੈ - ਪਰ ਇਹ ਮੁਢਲੇ ਅਨੁਮਾਨ ਹਨ। ਫਿ਼ਲਮ ਦੀ ਅਸਲ ਵਿੱਤੀ ਰਿਪੋਰਟ ਤਾਂ ਐਤਵਾਰ ਨੂੰ ਜਾ ਕੇ ਸਪੱਸ਼ਟ ਹੋ ਸਕੇਗੀ।


ਵਿੱਕੀ ਕੌਸ਼ਲ ਤੇ ਤਾਪਸੀ ਪੰਨੂ ਵੀ ਇਸ ਫਿ਼ਲਮ `ਚ ਇੱਕ ਵੱਖਰੀ ਤਰ੍ਹਾਂ ਦੀ ਪਛਾਣ ਬਣਾਉਣ `ਚ ਸਫ਼ਲ ਰਹੇ ਹਨ। ਵਿੱਕੀ ਕੌਸ਼ਲ ਨੂੰ ਪਿਛਲੀ ਵਾਰ ਫਿ਼ਲਮ ‘ਸੰਜੂ` `ਚ ਵੇਖਿਆ ਗਿਆ ਸੀ। ਇਸ ਫਿ਼ਲਮ ਦੀ ਕਹਾਣੀ ਪਿਆਰ-ਤਿਕੋਨ `ਤੇ ਆਧਾਰਤ ਹੈ।


‘ਮਨਮਰਜ਼ੀਆਂ` ਦੇ ਮੁਕਾਬਲੇ ਅੱਜ ਹੀ ਜੈਕੀ ਭਗਨਾਨੀ ਤੇ ਕ੍ਰਿਤਿਕਾ ਕਮਰਾ ਦੀ ‘ਮਿਤਰੋਂ` ਵੀ ਰਿਲੀਜ਼ ਹੋਈ ਹੈ ਪਰ ਇਹ ਫਿ਼ਲਮ ਛੋਟੀ ਹੈ ਤੇ ਵਿਸ਼ਲੇਸ਼ਕਾਂ ਨੇ ਵੀ ਇਸ ਤੋਂ ਪਹਿਲੇ ਦਿਨ ਸਿਰਫ਼ 1 ਕਰੋੜ ਰੁਪਏ ਦੀ ਕਮਾਈ ਦੀ ਆਸ ਰੱਖੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjabis are liking Manmarziyan