ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਰੇਸ 3` ਨੇ ਚਾਰ ਦਿਨਾਂ `ਚ ਕਮਾਏ 120 ਕਰੋੜ ਰੁਪਏ

‘ਰੇਸ 3` ਨੇ ਚਾਰ ਦਿਨਾਂ `ਚ ਕਮਾਏ 120 ਕਰੋੜ ਰੁਪਏ

ਸਲਮਾਨ ਖ਼ਾਨ ਦੀ ਨਵੀਂ ਫਿ਼ਲਮ ‘ਰੇਸ 3` ਨੇ ਚਾਰ ਦਿਨਾਂ ਵਿੱਚ 120 ਕਰੋੜ ਰੁਪਏ ਕਮਾ ਲਏ ਹਨ। ਹੁਣ ਕੋਈ ਛੁੱਟੀ ਨਾ ਹੋਣ ਕਾਰਨ ਇਸ ਫਿ਼ਲਮ ਨੂੰ ਹੁੰਗਾਰਾ ਥੋੜ੍ਹਾ ਕਮਜ਼ੋਰ ਪਿਆ ਹੈ ਪਰ ਫਿਰ ਵੀ ਟਿਕਟ ਖਿੜਕੀਆਂ `ਤੇ ਇਸ ਫਿ਼ਲਮ ਨੂੰ ਲੈ ਕੇ ਕਾਫ਼ੀ ਜੋਸ਼ ਵਿਖਾਈ ਦੇ ਰਿਹਾ ਹੈ। ਸੋਮਵਾਰ ਨੂੰ ਇਸ ਫਿ਼ਲਮ ਨੇ 14.24 ਕਰੋੜ ਰੁਪਏ ਕਮਾਏ ਸਨ, ਜਦ ਕਿ ਐਤਵਾਰ ਨੂੰ ਇਸ ਫਿ਼ਲਮ ਨੇ 39.16 ਕਰੋੜ ਰੁਪਏ ਕਮਾਏ ਸਨ। ਇੱਕ ਦਿਨ ਵਿੱਚ ਕਮਾਈ ਵਿੱਚ ਇਹ ਬਹੁਤ ਵੱਡੀ ਕਮੀ ਹੈ ਪਰ ਇਹ ਸਿਰਫ਼ ਸੋਮਵਾਰ ਨੂੰ ਕੰਮਕਾਜੀ ਦਿਨ ਕਰ ਕੇ ਹੈ।

ਉਂਝ ਹੁਣ ਇਸ ਫਿ਼ਲਮ ਦੇ ਤਾਜ਼ਾ ਰੀਵਿਊ ਵੀ ਕੁਝ ਮਾੜੇ ਆਉਣ ਲੱਗ ਪਏ ਹਨ। ਟਰੇਡ ਐਨਾਲਿਸਟ (ਕਾਰੋਬਾਰੀ ਵਿਸ਼ਲੇਸ਼ਕ) ਤਰਨ ਆਦਰਸ਼ ਨੇ ਆਪਣੇ ਟਵੀਟ ਰਾਹੀਂ ਇਸ ਬਾਰੇ ਸਾਰੀ ਜਾਣਕਾਰੀ ਦਿੱਤੀ ਹੈ।

 

‘ਰੇਸ 3` ਵਿੱਚ ਸਲਮਾਨ ਖ਼ਾਨ ਦੇ ਨਾਲ ਜੈਕੁਈਲੀਨ ਫ਼ਰਨਾਂਡੇਜ਼, ਅਨਿਲ ਕਪੂਰ, ਸਾਕਿਬ ਸਲੀਮ ਤੇ ਬੌਬੀ ਦਿਓਲ ਜਿਹੇ ਸਿਤਾਰਿਆਂ ਨੇ ਆਪਣੀ ਅਦਾਕਾਰੀ ਦੇ ਜੌਹਰ ਵਿਖਾਏ ਹਨ। ਤਰਨ ਆਦਰਸ਼ ਨੇ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਸਲਮਾਨ ਦੀ ਫਿ਼ਲਮ ‘ਟਾਈਗਰ ਜਿ਼ੰਦਾ ਹੈ` ਬਿਨਾ ਕਿਸੇ ਰੁਕਾਵਟ ਦੇ ਕਈ ਹਫ਼ਤੇ ਵਧੀਆ ਚੱਲਦੀ ਰਹੀ ਸੀ।

ਬਜਰੰਗੀ ਭਾਈਜਾਨ, ਸੁਲਤਾਨ ਤੇ ਟਾਈਗਰ ਜਿ਼ੰਦਾ ਹੈ ਤੋਂ ਬਾਅਦ ਰੇਸ 3 ਸਲਮਾਨ ਖ਼ਾਨ ਦੀ ਚੌਥੀ ਫਿ਼ਲਮ ਹੈ, ਜਿਸ ਨੇ ਤਿੰਨ ਦਿਨਾਂ ਵਿੱਚ 100 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਸਾਲ 2018 ਦੌਰਾਨ ਇਹ ਅੰਕੜਾ ਪਾਰ ਕਰਨ ਵਾਲੀ ਇਹ ਛੇਵੀਂ ਫਿ਼ਲਮ ਹੈ। ਦੀਪਿਕਾ ਪਾਦੂਕੋਨ ਦੀ ਪਦਮਾਵਤ, ਅਜੇ ਦੇਵਗਨ ਦੀ ਰੇਡ, ਕਾਰਤਿਕ ਆਰਿਅਨ ਦੀ ਸੋਨੂੰ ਕੇ ਟੀਟੂ ਕੀ ਸਵੀਟੀ, ਟਾਈਗਰ ਸ਼ਰੌਫ਼ ਦੀ ਬਾਗ਼ੀ 2 ਅਤੇ ਆਲੀਆ ਭੱਟ ਦੀ ਬਾਜ਼ੀ ਨੇ ਵੀ ਪਹਿਲੇ ਤਿੰਨ ਦਿਨਾਂ ਵਿੱਚ 100 ਕਰੋੜ ਰੁਪਏ ਕਮਾਏ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Race 3 Earns Rs 120 Crore in Four Days