ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਖੀ ਸਾਵੰਤ ਨੇ ਤਨੂਸ਼੍ਰੀ ਨੂੰ ਦੱਸਿਆ ਸਮਲਿੰਗੀ, ਕਿਹਾ- ਮੇਰਾ ਨਾਲ ਕੀਤਾ ਬਲਾਤਕਾਰ

ਰਾਖੀ ਸਾਵੰਤ

ਨਾਨਾ ਪਾਟੇਕਰ ਤੇ ਤਨੁਸ਼੍ਰੀ ਦੱਤਾ ਦੇ ਵਿਚਾਲੇ ਲੜਾਈ ਅਜੇ ਸ਼ਾਤ ਨਹੀਂ ਹੋਈ ਸੀ ਕਿ ਅਭਿਨੇਤਰੀ ਰਾਖੀ ਸਾਵੰਤ ਨੇ ਤਨੂਸ਼੍ਰੀ ਦੱਤਾ ਉੱਤੇ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਸਿਰਫ ਇਹ ਹੀ ਨਹੀਂ, ਰਾਖੀ ਨੇ ਤਨੁਸ਼੍ਰੀ ਵਿਰੁੱਧ ਬਹੁਤ ਇਤਰਾਜ਼ਯੋਗ ਗੱਲਾਂ ਕਹਿ ਦਿੱਤੀਆਂ। ਰਾਖੀ ਸਾਵੰਤ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਕੀਤੇ ਹਨ। ਰਾਖੀ ਦੇ ਅਨੁਸਾਰ ਤਨੂਸ਼੍ਰੀ ਸਮਲਿੰਗੀ ਹੈ ਤੇ ਉਸਨੇ ਕਈ ਸਾਲਾਂ ਮੇਰਾ ਬਲਾਤਕਾਰ ਕੀਤਾ।

 

ਰਾਖੀ ਨੇ ਇੱਕ ਰੇਵਪਾਰਟੀ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਤਨੁਸ਼੍ਰੀ ਦੱਤਾ ਮਿਸ ਇੰਡੀਆ ਬਣਨ ਤੋਂ ਪਹਿਲਾਂ ਮੇਰੀ ਵਧੀਆ ਦੋਸਤ ਰਹੀ ਹੈ। ਤਨੁਸ਼੍ਰੀ ਨੇ ਕਈ ਰੇਵ ਪਾਰਟੀਆਂ ਵਿੱਚ ਮੇਰੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਹਨ। ਸਿਰਫ ਇਹ ਹੀ ਨਹੀਂ, ਉਸਨੇ ਕਈ ਵਾਰ ਮੇਰੇ ਨਾਲ ਸਰੀਰਕ ਸੰਬੰਧ ਬਣਾਉਨ ਦੀ ਕੋਸ਼ਿਸ਼ ਕੀਤੀ। ਰਾਖੀ ਨੇ ਕਿਹਾ ਕਿ ਉਸ ਕੋਲ ਬਲਾਤਕਾਰ ਦੇ ਸਬੂਤ ਵੀ ਹਨ, ਪਰ ਉਹ ਇਹ ਸਬੂਤ ਅਦਾਲਤ ਵਿੱਚ ਪੇਸ਼ ਕਰੇਗੀ। ਪ੍ਰੈੱਸ ਕਾਨਫਰੰਸ ਦੌਰਾਨ ਰਾਖੀ ਮੀਡੀਆ ਦੇ ਸਾਹਮਣੇ ਕਈ ਵਾਰ ਭਾਵੁਕ ਵੀ ਹੋਈ।

 

ਰਾਖੀ ਸਾਵੰਤ ਸਾੜੀ ਪਹਿਨ ਕੇ ਆਈ.ਤਨੂਸ਼੍ਰੀ ਨੇ ਰਾਖੀ 'ਤੇ 10 ਕਰੋੜ ਰੁਪਏ ਦੀ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rakhi sawant has accused on tanushree dutta raped several times