ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ੋਟੋ: ਰਣਬੀਰ ਕਪੂਰ ਦੇ ਮਹਿੰਗੇ ਬੂਟਾਂ ਦੀ ਕੀਮਤ ਜਾਣ ਕੇ ਲੱਗੂ ਸਦਮਾ

ਫ਼ੋਟੋ: ਰਣਬੀਰ ਕਪੂਰ ਦੇ ਮਹਿੰਗੇ ਬੂਟਿਆਂ ਦੀ ਕੀਮਤ ਜਾਣ ਕੇ ਲੱਗੂ ਸਦਮਾ

ਬਾਲੀਵੁੱਡ ਸੁਪਰਸਟਾਰ ਰਣਬੀਰ ਕਪੂਰ ਅਭਿਨੇਤਰੀ, ਆਲੀਆ ਭੱਟ ਨੂੰ ਡੇਟ ਕਰ ਰਹੇ ਹਨ ਤੇ ਇਹ ਲੱਗ ਰਿਹਾ ਹੈ ਕਿ ਦੋਵਾਂ ਦੇ ਇਕੱਠੇ ਰਹਿਣ ਦਾ ਅਸਰ ਇੱਕ-ਦੂਜੇ ਉੱਤੇ ਵਧ ਰਿਹਾ ਹੈ। ਜੀ ਹਾਂ, ਇਹ ਸਾਰੇ ਜਾਣਦੇ ਹਨ ਕਿ ਆਲੀਆ ਫੈਸ਼ਨ ਨੂੰ ਲੈ ਕੇ ਅਵੇਅਰ ਰਹਿੰਦੀ ਹੈ। ਉਸਨੂੰ ਮਹਿੰਗੇ ਅਤੇ ਕੀਮਤੀ ਚੀਜ਼ਾਂ ਵਿੱਚ ਕਾਫੀ ਦਿਲਚਸਪੀ ਹੈ। ਸ਼ਾਇਦ ਇਸੇ ਲਈ ਰਣਬੀਰ ਵੀ ਹੁਣ ਮਹਿੰਗੀਆਂ ਚੀਜ਼ਾਂ ਦੇ ਸ਼ੌਕੀਨ ਬਣ ਗਏ ਹੈ। ਇਹ ਫੋਟੋਜ਼ ਵਾਇਰਲ ਹੋ ਰਹੇ ਹਨ। ਅਸਲ ਵਿੱਚ ਰਣਬੀਰ ਨੇ ਇਸ ਫੋਟੋ ਵਿੱਚ ਲੱਖਾਂ ਦੇ ਸਫੈਦ ਬੂਟ ਪਹਿਨੇ ਹੋਏ ਹਨ।

 

 ਬੂਟਾਂ ਦੀ ਕੀਮਤ ...


ਰਣਬੀਰ ਨੇ ਜੋ ਬੂਟ ਪਹਿਨੇ ਹਨ, ਉਸਦੀ ਕੀਮਤ ਲਗਭਗ 2,74,691 ਰੁਪਏ ਹੈ। ਕੀਮਤ ਜਾਣਕੇ ਤੁਹਾਨੂੰ ਜ਼ਰੂਰ ਇੱਕ ਸਦਮਾ ਜਿਹਾ ਲੱਗਿਆ ਹੋਣਾ ਪਰ ਇਹ ਇਨ੍ਹਾਂ ਜੁੱਤੀਆਂ ਦੀ ਅਸਲ ਕੀਮਤ ਹੈ। ਹਾਲ ਹੀ ਵਿੱਚ ਜਦੋਂ ਰਣਬੀਰ ਕਪੂਰ ਬੁੱਰਲਾਰੀਆ ਤੋਂ ਮੁੰਬਈ ਵਾਪਸ ਪਰਤੇ ਤਾਂ ਹਵਾਈ ਅੱਡੇ 'ਤੇ ਇਕ ਜ਼ਿਪ ਟੈਗ ਵਾਲੇ ਬੂਟ ਪਹਿਨੇ ਦੇਖਿਆ ਗਿਆ। ਇਹਨਾਂ ਜੁੱਤੀਆਂ 'ਤੇ ਲੱਗਾ ਜ਼ਿਪ ਟੈਗ ਇਨ੍ਹਾਂ ਦਿਨਾਂ ਵਿੱਚ ਫੈਸ਼ਨ ਹਨ. ਨਾਈਕੀ ਦਾ ਐਕਸ-ਆਫ ਵ੍ਹਾਈਟ ਬੂਟ ਤੇ ਇਸ 'ਤੇ ਜ਼ਿਪ ਟੈਗ ਵਾਈਰਗਿਲ ਦਾ ਹੈ। ਵਰਜਿਲ ਏਬਰਾਹਿਮ ਇੱਕ ਅਮਰੀਕੀ ਫੈਸ਼ਨ ਡਿਜ਼ਾਈਨਰ ਹੈ।

 

ਹਾਲ ਹੀ ਵਿਚ ਅਭਿਨੇਤਾ ਅਰਜੁਨ ਕਪੂਰ ਨੇ ਆਪਣੀ ਫਿਲਮ ਨਮਸਤੇ ਇੰਗਲੈਂਡ ਦੇ ਪ੍ਰੋਮੋਸ਼ਨ ਦੌਰਾਨ ਵੀ ਅਜਿਹੇ ਹੀ ਚਿੱਟੇ ਪਹਿਨੇ  ਬੂਟ ਪਹਿਨੇ ਸਨ। ਉਸ ਤੋਂ ਬਾਅਦ ਲੋਕਾਂ ਨੇ ਇਨ੍ਹਾਂ ਜੁੱਤਿਆਂ ਦੀ ਭਾਲ ਸ਼ੁਰੂ ਕਰ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ranbir-kapoors-expensive white-sneakers-price will-shocked-you photo viral