ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੱਕਰੀ ਦੇ ਬਲਾਤਕਾਰੀਆਂ ਨੂੰ ਫਾਂਸੀ ਹੋਵੇ: ਜੌਨ ਅਬਰਾਹਮ

ਬੱਕਰੀ ਦੇ ਬਲਾਤਕਾਰੀਆਂ ਨੂੰ ਫਾਂਸੀ ਹੋਵੇ: ਜੌਨ ਅਬਰਾਹਮ

--  ਸਾਡੀ ਵਿਦਿਅਕ ਪ੍ਰਣਾਲੀ ਤੇ ਵਿਕਾਸ-ਕ੍ਰਮ `ਚ ਕਿਤੇ ਗੜਬੜ ਹੈ: ਫ਼ਰਹਾਨ ਅਖ਼ਤਰ

 


ਮਨੁੱਖ ਜੇ ਚੰਗਿਆਈਆਂ ਨਾਲ ਭਰਪੂਰ ਹੈ, ਤਾਂ ਉਸ ਵਿੱਚ ਵਹਿਸ਼ੀਪੁਣੇ ਦਾ ਵੀ ਕਿਤੇ ਕੋਈ ਅੰਤ ਵਿਖਾਈ ਨਹੀਂ ਦਿੰਦਾ। ਅੱਜ-ਕੱਲ੍ਹ ਜਿਸ ਤੇਜ਼-ਰਫ਼ਤਾਰ ਨਾਲ ਘਿਨਾਉਣੀ ਕਿਸਮ ਦੇ ਅਪਰਾਧ ਵਧਦੇ ਜਾ ਰਹੇ ਹਨ; ਉਸ ਤੋਂ ਤਾਂ ਇਹੋ ਜਾਪਦਾ ਹੈ ਕਿ ਹੁਣ ਮਨੁੱਖ ਅਪਰਾਧਾਂ ਦੇ ਵੀ ਸਿਖ਼ਰ `ਤੇ ਪੁੱਜਣਾ ਚਾਹ ਰਿਹਾ ਹੈ।


ਬੀਤੇ ਦਿਨੀਂ ਹਰਿਆਣਾ ਦੇ ਮੇਵਾਤ ਇਲਾਕੇ `ਚ ਇੱਕ ਗਰਭਵਤੀ ਬੱਕਰੀ ਨਾਲ ਅੱਠ ਜਣਿਆਂ ਨੇ ਬਲਾਤਕਾਰ ਕੀਤਾ ਸੀ ਤੇ ਇਸ ਹਮਲੇ ਤੋਂ ਬਾਅਦ ਉਹ ਬੱਕਰੀ ਦਮ ਤੋੜ ਗਈ ਸੀ। ਇਸ ਗਿਰੀ ਹੋਈ ਹਰਕਤ ਨੇ ਸਭ ਦਾ ਧਿਆਨ ਖਿੱਚਿਆ ਹੈ -- ਬਾਲੀਵੁੱਡ ਦਾ ਵੀ।


ਫਿ਼ਲਮ ਅਦਾਕਾਰ ਜੌਨ ਅਬਰਾਹਮ ਨੂੰ ਲੱਗਦਾ ਹੈ ਕਿ ਬੱਕਰੀ ਦੇ ਬਲਾਤਕਾਰੀਆਂ ਨੂੰ ਫਾਂਸੀ ਦੇ ਦੇਣੀ ਚਾਹੀਦੀ ਹੈ। ‘ਬਾਲੀਵੁੱਡ ਹੰਗਾਮਾ` ਨਾਲ ਗੱਲਬਾਤ ਦੌਰਾਨ ਜੌਨ ਅਬਰਾਹਮ ਨੇ ਕਿਹਾ ਕਿ ਪਹਿਲਾਂ ਤਾਂ ਔਰਤਾਂ ਨੂੰ ਹੀ ਸੁਰੱਖਿਅਤ ਨਹੀਂ ਸਮਝਿਆ ਜਾਂਦਾ ਸੀ ਪਰ ਹੁਣ ਜਾਨਵਰ ਵੀ ਸੁਰੱਖਿਅਤ ਨਹੀਂ ਰਹਿ ਗਏ ਹਨ। ਇਹ ਸਭ ਰੋਕਣ ਲਈ ਮੁਲਜ਼ਮਾਂ ਨੂੰ ਮੌਤ ਦੀ ਸਜ਼ਾ ਹੀ ਦੇਣੀ ਚਾਹੀਦੀ ਹੈ। ਇਸ ਤੋਂ ਘੱਟ ਰੋਗੀ ਮਾਨਸਿਕਤਾ ਵਾਲੇ ਲੋਕਾਂ ਨੇ ਮੰਨਣਾ ਨਹੀਂ ਹੈ।


ਫ਼ਰਹਾਨ ਅਖ਼ਤਰ ਨੇ ਵੀ ਇਸ ਮਾਮਲੇ `ਚ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਹੁਣ ਬੱਕਰੀਆਂ ਤੇ ਕੁੱਤੀਆਂ ਵੀ ਸੁਰੱਖਿਅਤ ਨਹੀਂ ਰਹਿ ਗਈਆਂ ਹਨ। ‘ਸਾਡੇ ਵਿਕਾਸ ਕ੍ਰਮ ਤੇ ਸਾਡੀ ਸਿੱਖਿਆ `ਚ ਕਿਤੇ ਨਾ ਕਿਤੇ ਕੁਝ ਜ਼ਰੂਰ ਗ਼ਲਤ ਹੋਇਆ ਹੈ। ਇਸ ਅੰਨ੍ਹੀ ਹਨੇਰੀ ਗੁਫ਼ਾ `ਚ ਰੌਸ਼ਨੀ ਦੀ ਕਿਰਨ ਪਤਾ ਨਹੀਂ ਕਦੋਂ ਵਿਖਾਈ ਦੇਵੇਗੀ?`

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rapists of goat should be awarded capital sentence says John Abraham